LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਤਾਰੀਖ ਤੋਂ ਪਹਿਲਾਂ ਕਿਸਾਨ ਜ਼ਰੂਰ ਪੂਰਾ ਕਰ ਲਓ ਇਹ ਕੰਮ, ਨਹੀਂ ਤਾਂ 11ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ

15feb kissan

ਨਵੀਂ ਦਿੱਲੀ : ਕਿਸਾਨ ਖੇਤੀ (Farmer farming) ਤੋਂ ਜ਼ਿਆਦਾ ਲਾਭ ਕਮਾ ਸਕੇ ਅਤੇ ਆਪਣੇ ਜੀਵਨ ਪੱਧਰ ਵਿਚ ਵਾਧਾ ਕਰ ਸਕਣ। ਇਸ ਦੇ ਲਈ ਸਰਕਾਰ ਵਲੋਂ ਯੋਜਨਾਵਾਂ ਸਮੇਂ-ਸਮੇਂ 'ਤੇ ਲਾਂਚ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਯੋਜਨਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Sanman Nidhi Yojana,), ਇਸ ਯੋਜਨਾ ਦੇ ਤਹਿਤ ਕਿਸਾਨਾਂ (Farmers) ਨੂੰ ਸਾਲ ਵਿਚ ਤਿੰਨ ਵਾਰ ਦੋ-ਦੋ ਹਜ਼ਾਰ ਦੀ ਕਿਸ਼ਤ ਦਿੱਤੀ ਜਾਂਦੀ ਹੈ ਯਾਨੀ ਕਿ ਪੂਰੇ ਸਾਲ ਵਿਚ ਕਿਸਾਨਾਂ ਦੇ ਖਾਤੇ (Farmers' accounts) ਵਿਚ ਸਰਕਾਰ ਵਲੋਂ 6 ਹਜ਼ਾਰ ਰੁਪਏ (6 thousand rupees) ਭੇਜੇ ਜਾਂਦੇ ਹਨ। Also Read : ਦੇਸ਼ ਵਿਚ ਪਿਛਲੇ 24 ਘੰਟੇ ਵਿਚ 27409 ਨਵੇਂ ਮਾਮਲੇ, ਕੋਵਿਡ ਦੇ ਐਕਟਿਵ ਕੇਸ ਦੀ ਗਿਣਤੀ 1 ਫੀਸਦੀ ਤੋਂ ਵੀ ਘੱਟ

11% of Punjab farmers receive Kissan Card
ਜੇਕਰ ਤੁਸੀਂ ਵੀ ਪੀ.ਐੱਮ. ਕਿਸਾਨ ਯੋਜਨਾ ਦੇ ਲਾਭਾਰਥੀ ਹਨ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਅਗਲੀ ਕਿਸ਼ਤ ਚਾਹੁੰਦੇ ਹਨ ਤਾਂ ਆਪਣਾ ਈ-ਕੇ.ਵਾਈ.ਸੀ. ਛੇਤੀ ਹੀ ਪੂਰਾ ਕਰ ਲਓ। ਮੀਡੀਆ ਰਿਪੋਰਟਸ ਮੁਤਾਬਕ ਸਾਰੇ ਕਿਸਾਨ ਲਾਭਾਰਥੀਆਂ ਨੂੰ 31 ਮਾਰਚ 2022 ਤੋਂ ਪਹਿਲਾਂ ਈ-ਕੇ.ਵਾਈ.ਸੀ. ਪੂਰਾ ਕਰਨ ਨੂੰ ਕਿਹਾ ਗਿਆ ਹੈ ਤਾਂ ਜੋ 11ਵੀਂ ਕਿਸ਼ਤ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕੇ। ਈ-ਕੇ.ਵਾਈ.ਸੀ. ਦਾ ਵੇਰਵਾ ਪੂਰਾ ਨਹੀਂ ਕਰਨ ਜਾਂ ਸਹੀ ਤਰੀਕੇ ਨਾਲ ਨਾ ਭਰਣ 'ਤੇ ਕਿਸਾਨ ਭਰਾ ਪੀ.ਐੱਮ. ਸਨਮਾਨ ਨਿਧੀ ਦੀ 11ਵੀਂ ਕਿਸ਼ਤ ਤੋਂ ਵਾਂਝੇ ਰਹਿ ਸਕਦੇ ਹਨ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਸਰਕਾਰ ਨੇ ਸਾਰੇ ਕਿਸਾਨਾਂ ਲਈ ਈ-ਕੇ.ਵਾਈ.ਸੀ. ਲਾਜ਼ਮੀ ਕਰ ਦਿੱਤਾ ਸੀ। ਦਰਅਸਲ ਸਰਕਾਰ ਨੇ ਧੋਖਾਧੜੀ/ਘੁਟਾਲਿਆਂ ਅਤੇ ਗਲਤ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਹੈ।  ਕਿਸਾਨ ਭਰਾ ਆਪਣਾ ਈ-ਕੇ.ਵਾਈ.ਸੀ. ਆਨਲਾਈ ਪੂਰਾ ਕਰਨ ਲਈ ਹੇਠਾਂ ਦਿੱਤੇ ਗਏ ਪੜਾਅ ਦਾ ਪਾਲਨ ਕਰ ਸਕਦੇ ਹਨ। ਪੀ.ਐੱਮ. ਕਿਸਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣ। Also Read : ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ ਦੇ ਰੇਟ

Punjabi kisan - Photos | Facebook
ਸੱਜੇ ਪਾਸੇ ਕਿਸਾਨਾਂ ਦੇ ਕੋਨੇ ਵਾਲੇ ਬਦਲ ਵਿਚ ਤੁਹਾਨੂੰ ਈ-ਕੇ.ਵਾਈ.ਸੀ. ਦਾ ਬਦਲ ਮਿਲੇਗਾ। ਇਸ ਨੂੰ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ ਆਧਾਰ ਦਰਜ ਕਰੋ ਅਤੇ ਸਰਚ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡਾ ਆਧਾਰ ਦਰਜ ਕਰਨ ਅਤੇ ਸਰਚ ਬਟਨ 'ਤੇ ਕਲਿੱਕ ਕਰੋ। ਜ਼ਰੂਰੀ ਵੇਰਵਾ ਭਰੋ ਅਤੇ ਸਬਮਿਟ ਕਰੋ। ਜੇਕਰ ਸਭ ਕੁਝ ਠੀਕ ਰਿਹਾ ਤਾਂ ਈ-ਕੇ.ਵਾਈ.ਸੀ. ਪੂਰਾ ਹੋ ਜਾਵੇਗਾ ਨਹੀਂ ਤਾਂ ਇਹ ਆਮ ਹੋ ਜਾਵੇਗਾ। ਅਜਿਹੇ ਵਿਚ ਤੁਹਾਨੂੰ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਤੋਂ ਸੰਪਰਕ ਕਰਨਾ ਹੋਵੇਗਾ। ਅਧਿਕਾਰਤ ਵੈੱਬਸਾਈਟ ਕਹਿੰਦੀ ਹੈ ਕਿ ਆਧਾਰ ਅਧਾਰਿਤ ਓ.ਟੀ.ਪੀ. ਪ੍ਰਮਾਣੀਕਰਣ ਲਈ, ਕਿਸਾਨ ਕਾਰਨਰ ਅਤੇ ਈ.ਕੇ.ਵਾਈ.ਸੀ. ਬਦਲ 'ਤੇ ਕਲਿੱਕ ਕਰੋ। ਬਾਇਓਮੈਟ੍ਰਿਕ ਪ੍ਰਮਾਣੀਕਰਣ ਲਈ, ਨੇੜਲੇ ਸੀ.ਐੱਸ.ਸੀ. ਕੇਂਦਰਾਂ ਨਾਲ ਸੰਪਰਕ ਕਰੋ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਹੁਣ ਤੱਕ ਦੀ 10ਵੀਂ ਕਿਸ਼ਤ ਭੇਜੀ ਜਾ ਚੁੱਕੀ ਹੈ। ਖਬਰਾਂ ਮੁਤਾਬਕ ਅਪ੍ਰੈਲ ਮਹੀਨੇ ਦੇ ਕਿਸੇ ਵੀ ਤਰੀਕ ਨੂੰ ਨਿੱਧੀ ਦੀ 11ਵੀਂ ਕਿਸ਼ਤ ਕਿਸਾਨਾਂ ਦੇ ਖਆਤੇ ਵਿਚ ਭੇਜੀ ਜਾ ਸਕਦੀ ਹੈ।

In The Market