ਸੰਸਦ ਟੀ.ਵੀ. ਦਾ ਯੂ-ਟਿਊਬ ਅਕਾਉਂਟ ‘ਹੈਕ’, ਹੈਕਰਾਂ ਨੇ ਬਦਲ ਦਿੱਤਾ ਨਾਂ 

ਨਵੀਂ ਦਿੱਲੀ : ਲੋਕ ਸਭਾ (Lok Sabha) ਅਤੇ ਰਾਜ ਸਭਾ (Rajya Sabha) ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਸੰਸਦ ਟੈਲੀਵਿਜ਼ਨ (Parliament Television) ਦੇ ਯੂ-ਟਿਊਬ…

ਨਵੀਂ ਦਿੱਲੀ : ਲੋਕ ਸਭਾ (Lok Sabha) ਅਤੇ ਰਾਜ ਸਭਾ (Rajya Sabha) ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕਰਨ ਵਾਲੇ ਸੰਸਦ ਟੈਲੀਵਿਜ਼ਨ (Parliament Television) ਦੇ ਯੂ-ਟਿਊਬ (YouTube) ਨੂੰ ਸੋਮਵਾਰ ਰਾਤ ਕੁਝ ਸਮੇਂ ਲਈ ਹੈਕ (Hack) ਕਰ ਲਿਆ ਗਿਆ, ਹਾਲਾਂਕਿ ਸੰਸਦ ਟੈਲੀਵਿਜ਼ਨ (Parliament Television) ਦੀ ਸੋਸ਼ਲ ਮੀਡੀਆ ਟੀਮ (Social Media Team) ਨੇ ਕੁਝ ਘੰਟਿਆਂ ‘ਚ ਚੈਨਲ ਮੁੜ ਚਾਲੂ ਕਰ ਦਿੱਤਾ। ਸੰਸਦ ਟੈਲੀਵਿਜ਼ਨ ਵਲੋਂ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕਿਹਾ ਗਿਆ ਕਿ ਉਸ ਦੇ ਯੂ-ਟਿਊਬ ਚੈਨਲ ਨੂੰ ਸੋਮਵਾਰ ਰਾਤ ਇਕ ਵਜੇ ਹੈੱਕ ਕਰ ਲਿਆ ਗਿਆ। ਹੈਕਰਾਂ ਨੇ ਚੈਨਲ ਦਾ ਨਾਂ ਵੀ ਬਦਲ ਕੇ ‘ਏਥਰਮ’ ਕਰ ਦਿੱਤਾ ਸੀ। ਸੰਸਦ ਟੈਲੀਵਿਜ਼ਨ ਦੀ ਸੋਸ਼ਲ ਮੀਡੀਆ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਤੜਕੇ 3.45 ਵਜੇ ਚੈਨਲ ਨੂੰ ਹੈਕਰਾਂ ਤੋਂ ਮੁਕਤ ਕਰਵਾ ਕੇ ਮੁੜ ਚਾਲੂ ਕਰ ਦਿੱਤਾ। Also Read : ਲਹਿੰਗਾ ਚੋਲੀ ‘ਚ ਲਾੜੀ ਬਣੀ ਇਸ ਬੱਚੀ ਨੂੰ ਹੁਣ ਪੂਰਾ ਬਾਲੀਵੁੱਡ ਕਰਦੈ ਸਲਾਮਾਂ, ਦੇਖੋ ਤਸਵੀਰਾਂ 

You Tube Terminates Sansad TV's Account After Reports Of The Account Being  Hacked
ਬਿਆਨ ‘ਚ ਕਿਹਾ ਗਿਆ ਹੈ ਕਿ ਦੇਸ਼ ‘ਚ ਸਾਈਬਰ ਸੁਰੱਖਿਆ ਨਾਲ ਸੰਬੰਧਤ ਘਟਨਾਵਾਂ ਨਾਲ ਨਜਿੱਠਣ ਵਾਲੀ ਨੋਡਲ ਏਜੰਸੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਸਿਸਟਮ ਨੇ ਇਸ ਬਾਰੇ ਘਟਨਾ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਸੰਸਦ ਟੈਲੀਵਿਜ਼ਨ ਨੂੰ ਅਲਰਟ ਵੀ ਕੀਤਾ ਸੀ। ਯੂ-ਟਿਊਬ ਦਾ ਸੰਚਾਲਨ ਕਰਨ ਵਾਲੀ ਗੂਗਲ ਨੇ ਸੁਰੱਖਿਆ ਖ਼ਤਰਿਆਂ ਦੇ ਸਥਾਈ ਹੱਲ ਦੀ ਦਿਸ਼ਾ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਛੇਤੀ ਹੀ ਠੀਕ ਕਰਨ ਦੀ ਗੱਲ ਵੀ ਆਖੀ ਗਈ ਹੈ। 
ਸੰਸਦ ਟੈਲੀਵਿਜ਼ਨ ਦੇ ਯੂ-ਟਿਊਬ ਚੈਲਨ ਨੂੰ ਅਜਿਹੇ ਸਮੇਂ ਹੈਕ ਕੀਤਾ ਗਿਆ ਜਦੋਂ ਕੁਝ ਹੀ ਦਿਨ ਪਹਿਲਾਂ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ ਹੋਇਆ ਹੈ। ਇਸ ਚੈਨਲ ‘ਤੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦਾ ਪੂਰੇ ਸਮੇਂ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ। ਚੈਨਲ ਨੂੰ ਹੈਕ ਕੀਤੇ ਜਾਣ ਨੂੰ ਵੱਡੀ ਘਟਨਾ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।

Leave a Reply

Your email address will not be published. Required fields are marked *