LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੱਧ ਪ੍ਰਦੇਸ਼ ’ਚ ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ

15f dead

ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ’ਚ ਮੰਗਲਵਾਲ ਯਾਨੀ ਕਿ ਅੱਜ ਇਕ ਪਿਕਅੱਪ ਵਾਹਨ ਦੇ ਪਲਟ ਕੇ ਨਦੀ ’ਚ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਕੋਲਾਰਸ ਥਾਣਾ ਮੁਖੀ ਆਲੋਕ ਸਿੰਘ ਨੇ ਦੱਸਿਆ ਕਿ ਸਾਰੇ ਮਜ਼ਦੂਰ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਸ਼ਿਵਪੁਰੀ ਜ਼ਿਲ੍ਹੇ ਦੇ ਵੀਰਾ ਪਿੰਡ ’ਚ ਇਕ ਪੁਲ ਨਿਰਮਾਣ ਵਾਲੀ ਥਾਂ ’ਤੇ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 25 ਕਿਲੋਮੀਟਰ ਦੂਰ ਕੋਲਾਰਸ ਥਾਣਾ ਖੇਤਰ ਦੇ ਗੋਰੀ ਟੀਲਾ ਹੀਰਾਪੁਰ ਪਿੰਡ ਕੋਲ ਤੜਕੇ ਕਰੀਬ 2 ਵਜੇ ਵਾਪਰੀ। 

Also Read: ਪੰਜਾਬ ਚੋਣਾਂ: ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ (ਵੀਡੀਓ)

ਪੁਲਿਸ ਮੁਖੀ ਨੇ ਕਿਹਾ ਕਿ ਵੈਨ ਚਾਲਕ ਨੇ ਵਾਹਨ ’ਤੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਵਾਹਨ ਪਲਟ ਕੇ ਸਿੰਧ ਨਦੀ ’ਚ ਡਿੱਗ ਗਿਆ। ਹਾਦਸੇ ਵਿਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ’ਚ ਕੁਝ ਦੀ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਪੀੜਤ ਸੋਮਵਾਰ ਰਾਤ ਨੂੰ ਟਰੇਨ ਤੋਂ ਝਾਂਸੀ ਪਹੁੰਚੇ ਸਨ। ਝਾਂਸੀ ਤੋਂ ਉਹ ਬੱਸ ਜ਼ਰੀਏ ਸ਼ਿਵਪੁਰੀ ਜ਼ਿਲ੍ਹੇ ਦੇ ਪਡੋਰਾ ਪਿੰਡ ਪਹੁੰਚੇ ਅਤੇ ਨਿਰਮਾਣ ਵਾਲੀ ਥਾਂ ’ਤੇ ਜਾ ਰਹੇ ਸਨ, ਤਾਂ ਇਹ ਹਾਦਸਾ ਵਾਪਰਿਆ। ਮਿ੍ਰਤਕਾਂ ਦੀ ਪਛਾਣ ਹਾਮਿਦ, ਮੁਹੰਮਦ ਅਬਦੁੱਲਾ, ਖਾਹੁਲ ਅਮੀਨ ਅਤੇ ਹਕੀਮ ਮੁਸਤਫਾ ਦੇ ਰੂਪ ਵਿਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਮਜ਼ਦੂਰਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Also Read: ਚਾਰਾ ਘੁਟਾਲੇ ਦੇ ਇਕ ਹੋਰ ਮਾਮਲੇ 'ਚ ਲਾਲੂ ਯਾਦਵ ਦੋਸ਼ੀ ਕਰਾਰ, 139 ਕਰੋੜ ਦੀ ਹੋਈ ਸੀ ਗੈਰ-ਕਾਨੂੰਨੀ ਨਿਕਾਸੀ

In The Market