ਕੀਵ : ਪਿਛਲੇ ਕੁਝ ਦਿਨਾਂ ਤੋਂ ਦੁਨੀਆ ਭਰ ਦੀਆਂ ਨਿਗਾਹਾਂ ਯੁਕਰੇਨ-ਰੂਸ ਬਾਰਡਰ (Ukraine-Russia border) ‘ਤੇ ਲੱਗੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਫੌਜੀ ਤਣਾਅ ਵੱਧਣ ਨਾਲ ਦੁਨੀਆ ਦੇ ਉਪਰ ਤੀਜੇ ਵਿਸ਼ਵ ਜੰਗ (World War III) ਦਾ ਖਤਰਾ ਮੰਡਰਾ ਰਿਹਾ ਹੈ। ਹੁਣ ਇਸ ਜੰਗ ਦਾ ਜੋਖਮ ਸਿਰਫ ਪੂਰਬੀ ਯੂਰਪ ਤੱਕ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਅਮਰੀਕਾ ਅਤੇ ਭਾਰਤ ਤੱਕ ਇਸ ਦੀ ਆਂਚ ਵਿਚ ਝੁਲਸਣ ਲੱਗੇ ਹਨ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਚੌਤਰਫਾ ਬਿਕਵਾਲੀ ਦਾ ਆਲਮ ਹੈ। ਇਸ ਤਣਾਅ ਨਾਲ ਭਾਰਤ ਦੀ ਇਕੋਨਾਮੀ (Economy of India) ਅਤੇ ਟ੍ਰੇਡ ਨੂੰ ਠੀਕ-ਠਾਕ ਨੁਕਸਾਨ ਹੋ ਸਕਦਾ ਹੈ। ਭਾਰਤ ਵਿਚ ਯੁਕਰੇਨ (Ukraine in India) ਦੇ ਸਫਾਰਤਖਾਨੇ (Embassies of Ukraine) ਦੀ ਵੈੱਬਸਾਈਟ (Website) ‘ਤੇ ਉਪਲਬੱਧ ਅੰਕੜਿਆਂ ਮੁਤਾਬਕ 2020 ਵਿਚ ਦੋਹਾਂ ਦੇਸ਼ਾਂ ਦੇ ਵਿਚਾਲੇ 2.69 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ। Also Read : ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ
ਇਸ ਵਿਚ ਯੁਕਰੇਨ ਨੇ ਭਾਰਤ ਨੂੰ 1.97 ਬਿਲੀਅਨ ਡਾਲਰ ਦਾ ਦਰਾਮਦ ਕੀਤਾ, ਜਦੋਂ ਕਿ ਭਾਰਤ ਨੇ ਯੁਕਰੇਨ ਨੂੰ 721.54 ਮਿਲੀਅਨ ਡਾਲਰ ਦੀ ਦਰਾਮਦ ਕੀਤੀ। ਯੁਕਰੇਨ ਭਾਰਤ ਨੂੰ ਖਾਣ ਵਾਲੇ ਤੇਲ, ਖਾਦ ਸਮੇਤ ਨਿਊਕਲੀਅਰ ਰਿਐਕਟਰ (Nuclear reactor) ਅਤੇ ਬਾਇਲਰ ਵਰਗੀਆਂ ਜ਼ਰੂਰੀ ਮਸ਼ੀਨਰੀ ਐਕਸਪੋਰਟ ਕਰਦਾ ਹੈ। ਉਥੇ ਹੀ ਯੁਕਰੇਨ ਭਾਰਤ ਤੋਂ ਦਵਾਈਆਂ ਅਤੇ ਇਲੈਕਟ੍ਰੀਕਲ ਮਸ਼ੀਨਰੀ ਖਰੀਦਦਾ ਹੈ। ਟ੍ਰੇਡਿੰਗ ਇਕੋਨਾਮਿਕਸ ਦੇ ਅੰਕੜਿਆਂ ਮੁਤਾਬਕ ਸਾਲ 2020 ਵਿਚ ਭਾਰਤ ਨੇ ਯੁਕਰੇਨ ਤੋਂ 1.45 ਬਿਲੀਅਨ ਡਾਲਰ ਦੇ ਖਾਣ ਵਾਲੇ ਤੇਲ ਦੀ ਖਰੀਦ ਕੀਤੀ। ਇਸੇ ਤਰ੍ਹਾਂ ਭਾਰਤ ਨੇ ਯੁਕਰੇਨ ਤੋਂ ਤਕਰੀਬਨ 210 ਮਿਲੀਅਨ ਡਾਲਰ ਦਾ ਖਾਦ ਅਤੇ ਤਕਰੀਬਨ 103 ਮਿਲੀਅਨ ਡਾਲਰ ਦਾ ਨਿਊਕਲੀਅਰ ਰਿਐਕਟਰ (Nuclear reactor) ਅਤੇ ਬਾਇਲਰ ਮੰਗਵਾਇਆ। ਨਿਊਕਲੀਅਰ ਰਿਐਕਟਰ ਅਤੇ ਬਾਇਲਰ ਦੇ ਮਾਮਲੇ ਵਿਚ ਭਾਰਤ ਲਈ ਰੂਸ ਤੋਂ ਬਾਅਦ ਯੁਕਰੇਨ ਸਭ ਤੋਂ ਵੱਡੇ ਸਪਲਾਇਰ ਵਿਚੋਂ ਇਕ ਹੈ। ਇਸ ਦੀ ਸਪਲਾਈ ਵਿਚ ਅੜਿੱਕਾ ਆਉਣ ਨਾਲ ਨਿਊਕਲੀਅਰ ਐਨਰਜੀ ‘ਤੇ ਭਾਰਤ ਦਾ ਕੰਮ ਮੱਧਮ ਹੋ ਸਕਦਾ ਹੈ। Also Read : ਇਸ ਤਾਰੀਖ ਤੋਂ ਪਹਿਲਾਂ ਕਿਸਾਨ ਜ਼ਰੂਰ ਪੂਰਾ ਕਰ ਲਓ ਇਹ ਕੰਮ, ਨਹੀਂ ਤਾਂ 11ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ

ਪਿਛਲੇ ਕੁਝ ਸਾਲਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਦੇ ਟ੍ਰੇਂਡ ਨੂੰ ਦੇਖੋ ਤਾਂ ਇਹ ਰੂਸ ਦੇ ਨਾਲ ਸਬੰਧਾਂ ਦੇ ਹਿਸਾਬ ਨਾਲ ਘੱਟਦਾ-ਵੱਧਦਾ ਰਿਹਾ ਹੈ। ਸਾਲ 2014 ਵਿਚ ਕ੍ਰੀਮੀਆ ਨੂੰ ਲੈ ਕੇ ਯੁਕਰੇਨ ਅਤੇ ਰੂਸ ਵਿਚਾਲੇ ਤਣਾਅ ਵਧਣ ਤੋਂ ਪਹਿਲਾਂ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ 3 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਸੀ। ਤਣਾਅ ਤੋਂ ਬਾਅਦ 2015 ਵਿਚ ਇਹ ਸਿਰਫ 1.8 ਮਿਲੀਅਨ ਡਾਲਰ ‘ਤੇ ਆ ਗਿਆ ਸੀ। ਬਾਅਦ ਵਿਚ ਯੁਕਰੇਨ ਦੇ ਨਾਲ ਆਪਸੀ ਵਪਾਰ ਕੁਝ ਸੁਧਰਿਆ ਵੀ, ਪਰ ਅਜੇ ਵੀ ਇਹ ਪੁਰਾਣੇ ਪੱਧਰ ਤੱਕ ਨਹੀਂ ਪਹੁੰਚ ਸਕਿਆ ਹੈ। ਅਜੇ ਤਣਾਅ ਮੁੜ ਵੱਧ ਜਾਣ ਦੇ ਚੱਲਦੇ ਇਸ ਵਪਾਰ ਦੇ ਫਿਰ ਤੋਂ ਡਿੱਗਣ ਦਾ ਰਿਸਕ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਾਮਰਿਕ ਮਾਮਲਿਆਂ ਦੇ ਐਕਸਪੋਰਟ ਡਾ. ਸੁਧੀਰ ਸਿੰਘ ਕਹਿੰਦੇ ਹਨ ਕਿ ਇਸ ਵਿਵਾਦ ਨਾਲ ਭਾਰਤ ਦੇ ਲਈ ਰਣਨੀਤਕ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਤਣਾਅ ਜ਼ਿਆਦਾ ਵੱਧ ਜਾਣ ਅਤੇ ਵਿਆਪਕ ਜੰਗ ਦੀ ਸਥਿਤੀ ਬਣ ਜਾਣ ‘ਤੇ ਭਾਰਤ ਨੂੰ ਆਪਣਾ ਸਟੈਂਡ ਲੈਣਾ ਹੋਵੇਗਾ। ਅਜਿਹੇ ਵਿਚ ਅਮਰੀਕਾ ਜਾਂ ਰੂਸ ਵਿਚੋਂ ਕਿਸੇ ਦਾ ਵੀ ਪੱਖ ਲੈਣਾ ਦੂਰਗਾਮੀ ਪ੍ਰਭਾਵ ਪਾ ਸਕਦਾ ਹੈ। ਇਸ ਸੰਕਟ ਨਾਲ ਭਾਰਤ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਜੋ ਸੁਰੱਖਿਆ ਕੌਂਸਲ ਦੀ ਵੋਟਿੰਗ ਵਿਚ ਭਾਰਤ ਦੇ ਸਟੈਂਡ ਤੋਂ ਸਾਫ ਪਤਾ ਚੱਲਦਾ ਹੈ। ਆਰਥਿਕ ਤੌਰ ‘ਤੇ ਵੀ ਭਾਰਤ ਦੇ ਸਾਹਮਣੇ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ। ਭਾਰਤ ਕੱਚਾ ਤੇਲ ਦੇ ਮਾਮਲੇ ਵਿਚ ਬਰਾਮਦ ‘ਤੇ ਕਾਫੀ ਨਿਰਭਰ ਹੈ ਅਤੇ ਰੂਸ ਪ੍ਰਮੁੱਖ ਸਪਲਾਇਰ ਵਿਚੋਂ ਇਕ ਹੈ। ਕੱਚਾ ਤੇਲ ਦਾ ਭਾਵ ਵਧੇਗਾ ਤਾਂ ਬਰਾਮਦ ਦਾ ਬਿੱਲ ਵਧਣ ਦੇ ਨਾਲ ਹੀ ਘਰੇਲੂ ਪੱਧਰ ‘ਤੇ ਮਹਿੰਗਾਈ ਦਾ ਦਬਾਅ ਵਧਾਉਣ ਦਾ ਖਤਰਾ ਰਹੇਗਾ, ਇਸ ਤੋਂ ਇਲਾਵਾ ਯੁਕਰੇਨ ਵਿਚ ਕਾਫੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਜੰਗ ਸ਼ੁਰੂ ਹੋਣ ‘ਤੇ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਵੀ ਭਾਰਤ ਦੇ ਸਾਹਮਣੇ ਹੈ।





