LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਾਰਾ ਘੁਟਾਲੇ ਦੇ ਇਕ ਹੋਰ ਮਾਮਲੇ 'ਚ ਲਾਲੂ ਯਾਦਵ ਦੋਸ਼ੀ ਕਰਾਰ, 139 ਕਰੋੜ ਦੀ ਹੋਈ ਸੀ ਗੈਰ-ਕਾਨੂੰਨੀ ਨਿਕਾਸੀ

15f lallu bolta hun

ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਨੂੰ ਵੀ ਚਾਰਾ ਘੁਟਾਲੇ ਦੇ ਦੋਰਾਂਡਾ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਡੋਰਾਂਡਾ ਖ਼ਜ਼ਾਨੇ ਵਿੱਚੋਂ 139 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਨਾਲ ਸਬੰਧਤ ਹੈ। ਰਾਂਚੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਫਿਲਹਾਲ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ। ਜੇਕਰ ਸਜ਼ਾ ਤਿੰਨ ਸਾਲ ਤੋਂ ਘੱਟ ਹੁੰਦੀ ਹੈ ਤਾਂ ਇੱਥੋਂ ਹੀ ਲਾਲੂ ਨੂੰ ਜ਼ਮਾਨਤ ਮਿਲ ਜਾਵੇਗੀ। ਅਜਿਹਾ ਨਾ ਹੋਣ 'ਤੇ ਲਾਲੂ ਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ।

Also Read: 'ਟਿਕਟਾਂ ਦੀ ਵੰਡ 'ਚ ਪੈਸੇ ਦੇ ਲੈਣ-ਦੇਣ ਦਾ ਦਿਓ ਸਬੂਤ, ਉਮੀਦਵਾਰ ਵਾਪਸ ਲੈ ਲਵਾਂਗਾ'

ਹਾਲਾਂਕਿ ਜੇ ਅਸੀਂ ਹੇਠਲੀ ਅਦਾਲਤ ਦੇ ਟਰੈਕ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਚਾਰਾ ਘੁਟਾਲੇ ਨਾਲ ਜੁੜੇ ਪਿਛਲੇ ਮਾਮਲਿਆਂ 'ਚ ਲਾਲੂ ਯਾਦਵ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਹੋਈ ਹੈ। ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਨਾਲ ਸਬੰਧਤ ਚਾਰ ਮਾਮਲਿਆਂ ਵਿੱਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਮਾਮਲੇ ਦੁਮਕਾ, ਦੇਵਘਰ ਅਤੇ ਚਾਈਬਾਸਾ ਖ਼ਜ਼ਾਨੇ ਨਾਲ ਸਬੰਧਤ ਸਨ। ਸਜ਼ਾ ਦੇ ਨਾਲ-ਨਾਲ ਉਨ੍ਹਾਂ ਨੂੰ 60 ਲੱਖ ਦਾ ਜੁਰਮਾਨਾ ਵੀ ਭਰਨਾ ਪਿਆ। ਫਿਲਹਾਲ ਲਾਲੂ ਯਾਦਵ ਜ਼ਮਾਨਤ 'ਤੇ ਬਾਹਰ ਹਨ। ਇਸ ਮਾਮਲੇ ਵਿੱਚ ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ, ਪੀਏਸੀ ਦੇ ਤਤਕਾਲੀ ਪ੍ਰਧਾਨ ਧਰੁਵ ਭਗਤ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

Also Read: ਦੇਸ਼ ਵਿਚ ਪਿਛਲੇ 24 ਘੰਟੇ ਵਿਚ 27409 ਨਵੇਂ ਮਾਮਲੇ, ਕੋਵਿਡ ਦੇ ਐਕਟਿਵ ਕੇਸ ਦੀ ਗਿਣਤੀ 1 ਫੀਸਦੀ ਤੋਂ ਵੀ ਘੱਟ

ਲਾਲੂ ਪ੍ਰਸਾਦ ਯਾਦਵ ਦੀ ਸਿਹਤ ਫਿਲਹਾਲ ਠੀਕ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਅਦਾਲਤ ਇਸ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਰਾਹਤ ਦੇ ਸਕਦੀ ਹੈ। ਹਾਲਾਂਕਿ ਪਿਛਲੇ ਮਾਮਲਿਆਂ ਨੂੰ ਦੇਖਦੇ ਹੋਏ ਲਾਲੂ ਯਾਦਵ ਨੂੰ ਸੀਬੀਆਈ ਅਦਾਲਤ ਤੋਂ ਰਾਹਤ ਨਹੀਂ ਮਿਲੀ। ਚਾਰਾ ਘੁਟਾਲੇ ਨਾਲ ਸਬੰਧਤ ਪਿਛਲੇ ਮਾਮਲਿਆਂ ਵਿੱਚ ਲਾਲੂ ਨੂੰ ਪੰਜ ਤੋਂ ਸੱਤ ਸਾਲ ਦੀ ਸਜ਼ਾ ਹੋਈ ਸੀ। ਬਾਅਦ ਵਿੱਚ ਲਾਲੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ।

Also Read: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ ਦੇ ਰੇਟ

ਕੀ ਹੈ ਡੋਰਾਂਡਾ ਟ੍ਰੇਜ਼ਰੀ ਕੇਸ
ਇਹ ਚਾਰਾ ਘੁਟਾਲਾ ਮਾਮਲਾ ਦੋਰਾਂਡਾ ਖਜ਼ਾਨੇ ਨਾਲ ਸਬੰਧਤ ਹੈ। ਇਸ 'ਚ 139 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੀ ਗੱਲ ਸਾਹਮਣੇ ਆਈ ਸੀ। ਸਭ ਤੋਂ ਵੱਡੇ ਚਾਰਾ ਘੁਟਾਲੇ RC 47A/96 ਦੇ ਇਹ ਮਾਮਲੇ ਅਸਲ ਵਿੱਚ 1990 ਅਤੇ 1995 ਦੇ ਵਿਚਕਾਰ ਦੇ ਹਨ। ਇਸ ਸਬੰਧੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ। ਪਿਛਲੇ ਦਿਨੀਂ ਲਾਲੂ ਯਾਦਵ ਨੂੰ ਚਾਰਾ ਘੁਟਾਲੇ ਦੇ ਵੱਖ-ਵੱਖ ਮਾਮਲਿਆਂ 'ਚ ਹਾਈਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ।

In The Market