LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿੰਦਾ ਨਿਹਾਲੂਵਾਲਾ ਗੈਂਗ ਦੇ 13 ਸ਼ੂਟਰਾਂ ਸਣੇ 19 ਲੋਕ ਗ੍ਰਿਫਤਾਰ, ਹਥਿਆਰ ਵੀ ਬਰਾਮਦ

24june arrest

ਜਲੰਧਰ-  ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਨੇ ਹਥਿਆਰਾਂ ਸਮੇਤ ਗੈਂਗਸਟਰ ਪਿੰਦਾ ਨਿਹਾਲੂਵਾਲਾ ਗੈਂਗ ਦੇ 19 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਚ 13 ਸ਼ੂਟਰ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ 19 ਗੈਂਗਸਟਰਾਂ ਕੋਲੋਂ 11 ਹਥਿਆਰਾਂ ਸਮੇਤ ਦੋ ਗੱਡੀਆਂ ਅਤੇ 8 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। 

Also Read: ਹੁਣ ਪੰਜਾਬ ਸਰਕਾਰ ਦੇ ਰਾਡਾਰ 'ਤੇ ਸਾਬਕਾ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ

ਇਥੇ ਦੱਸਣਯੋਗ ਹੈ ਕਿ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਕਰਕੇ ਕੁਝ ਹੀ ਸਮੇਂ ਅੰਦਰ ਅਪਰਾਧ ਦੀ ਦੁਨੀਆ 'ਚ ਸ਼ਾਮਲ ਹੋਏ ਪਲਵਿੰਦਰ ਸਿੰਘ ਸੰਧੂ ਉਰਫ਼ ਪਿੰਦਾ ਨਿਹਾਲੂਵਾਲਾ ਹੀ ਉਹ ਨੌਜਵਾਨ ਸੀ, ਜਿਸ ਨੇ 27 ਨਵੰਬਰ 2016 ਨੂੰ ਪੰਜਾਬ ਦੀ ਹਾਈ ਪ੍ਰੋਫ਼ਾਈਲ ਨਾਭਾ ਜੇਲ੍ਹ ਵਿਚੋਂ ਦਿਨ-ਦਿਹਾੜੇ ਗੋਲ਼ੀਆਂ ਚਲਾ ਕੇ ਪੰਜਾਬ ਦੇ ਸਭ ਤੋਂ ਵੱਧ ਖ਼ਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਭਜਾਇਆ ਸੀ। ਪੁਲਸ ਵੱਲੋਂ ਇਸ ਕਾਂਡ ਦੇ ਮਾਸਟਰ ਮਾਈਂਡ ਦੱਸੇ ਜਾਂਦੇ ਪਿੰਦਾ ਦਾ ਪਿੰਡ ਨਿਹਾਲੂਵਾਲ ਤਹਿ. ਸ਼ਾਹਕੋਟ ਜ਼ਿਲ੍ਹਾ ਜਲੰਧਰ ਹੁਣ ਫਿਰ ਚਰਚਾ 'ਚ ਹੈ। ਪਿੰਦਾ ਜਿਸ ਨੂੰ ਕਿ ਜੇਲ ਬ੍ਰੇਕ ਕਾਂਡ ਤੋਂ ਬਾਅਦ ਉਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। 

Also Read: ਕੈਬਨਿਟ ਵੱਲੋਂ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ 'ਚ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਪੇਸ਼ ਕਰਨ ਦੀ ਪ੍ਰਵਾਨਗੀ

ਛੋਟੀ ਉਮਰ 'ਚ ਹੀ ਪਿੰਦਾ ਬਣ ਗਿਆ ਨਾਮੀ ਗੈਂਗਸਟਰ 
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਪਿੰਦਾ ਅਤੇ ਉਸ ਦਾ ਪਰਿਵਾਰ ਖੇਤੀਬਾੜੀ ਕਰਕੇ ਸ਼ਾਂਤੀਪੂਰਨ ਜੀਵਨ ਬਤੀਤ ਕਰ ਰਿਹਾ ਸੀ ਕਿ ਉਸ ਸਮੇਂ ਮਾਮੂਲੀ ਝਗੜਿਆਂ ਤੋਂ ਬਾਅਦ ਪੁਲਸ ਨੇ ਪਿੰਦਾ, ਉਸ ਦੇ ਭਰਾ ਅਤੇ ਪੂਰੇ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ। ਪੁਲਸ ਨੇ ਪਿੰਦੇ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਪੁਲਸ ਦੀ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਘਰੋਂ-ਬੇਘਰ ਹੋਣਾ ਪਿਆ। ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਅਤੇ ਪਸ਼ੂ ਭੁੱਖੇ ਪਿਆਸੇ ਮਰ ਗਏ। ਪੁਲਸ ਦੇ ਡਰ ਕਾਰਨ ਪਿੰਦਾ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਗਿਆ। ਇਸੇ ਸਮੇਂ ਦੌਰਾਨ ਉਹ ਅਪਰਾਧੀਆਂ ਦੇ ਸੰਪਰਕ 'ਚ ਆ ਕੇ ਗੈਂਗਸਟਰ ਬਣ ਗਿਆ।

In The Market