LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ 24 ਘੰਟਿਆਂ 'ਚ 124 ਨਵੇਂ ਮਾਮਲੇ ਆਏ ਸਾਹਮਣੇ

27feb corona cases

ਚੰਡੀਗੜ੍ਹ : ਪੰਜਾਬ 'ਚ ਕੋਰੋਨਾ (Corona in Punjab) ਦਾ ਜਾਨਲੇਵਾ ਕਹਿਰ (Deadly fury) ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 56 ਦਿਨ ਬਾਅਦ ਸ਼ਨੀਵਾਰ ਨੂੰ ਸੂਬੇ ਵਿੱਚ ਕਿਸੇ ਮਰੀਜ਼ ਦੀ ਕੋਰੋਨਾ ਕਾਰਣ (Corona causes) ਮੌਤ ਨਹੀਂ ਹੋਈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਕੋਰੋਨਾ ਕਾਰਣ 3 ਮੌਤਾਂ ਹੋਈਆਂ ਸੀ। ਜਿਸ ਤੋਂ ਬਾਅਦ ਮੌਤਾਂ ਦਾ ਸਿਲਸਿਲਾ ਤੇਜੀ ਨਾਲ ਚੱਲਿਆ। 2 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਪੰਜਾਬ ਵਿੱਚ ਕੋਰੋਨਾ (Corona in the Punjab) ਕਾਰਣ 1,057 ਲੋਕਾਂ ਦੀ ਮੌਤ ਹੋਈ। ਇਸਦੇ ਬਾਵਜੂਦ ਪੰਜਾਬ ਵਿੱਚ ਕੋਰੋਨਾ ਦੇ ਜਾਨਲੇਵਾ ਖਤਰੇ ਦਾ ਡਰ ਬਣਿਆ ਹੋਇਆ ਹੈ। ਇਸ ਕਾਰਣ ਲਾਈਫ ਸੇਵਿੰਗ ਸਪੋਰਟ 'ਤੇ ਇਲਾਜ ਕਰਵਾ ਰਹੇ 96 ਮਰੀਜ਼ ਹਨ। ਇਨ੍ਹਾਂ 'ਚੋਂ 68 ਆਕਸੀਜਨ ਸਪੋਰਟ (Oxygen support) ਉੱਤੇ ਹਨ। ਇਸ ਤੋਂ ਇਲਾਵਾ 19 ਮਰੀਜ਼ ICU (19 patients ICU) ਅਤੇ 9 ਮਰੀਜ਼ ਅਜੇ ਵੀ ਵੈਂਟੀਲੇਟਰ (Ventilator) 'ਤੇ ਹਨ।

Coronavirus Live Updates: India Reports 44,230 New COVID-19 Cases, 555  Deaths In Last 24 Hours
ਨਵੇਂ ਮਰੀਜ਼ ਅਜੇ ਵੀ ਮਿਲ ਰਹੇ, ਐਕਟਿਵ ਕੇਸ 787 ਹੋਏ
ਪੰਜਾਬ ਵਿੱਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ 124 ਨਵੇਂ ਮਰੀਜ਼ ਮਿਲੇ। ਹਾਲਾਂਕਿ ਸੂਬੇ ਵਿੱਚ ਹੁਣ ਕੋਰੋਨਾ ਦੀ ਪਾਜ਼ੇਟੀਵਿਟੀ ਰੇਟ 1 ਫੀਸਦੀ ਤੋਂ ਵੀ ਘੱਟ ਹੋਕੇ ਸ਼ਨੀਵਾਰ ਨੂੰ 0.56% ਰਹੀ। ਸਿਰਫ ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਮੋਹਾਲੀ ਹੀ ਅਜਿਹੇ ਜ਼ਿਲੇ ਹਨ, ਜਿੱਥੇ 10 ਤੋਂ ਜ਼ਿਆਦਾ ਮਰੀਜ਼ ਹਨ। ਬਾਕੀ ਸਾਰੇ ਜ਼ਿਲਿਆਂ 'ਚ ਮਰੀਜ਼ਾਂ ਦੀ ਗਿਣਤੀ 10 ਤੋਂ ਘੱਟ ਹੈ। ਸ਼ਨੀਵਾਰ ਨੂੰ ਗੁਰਦਾਸਪੁਰ, ਮਾਲੇਰਕੋਟਲਾ, ਮਾਨਸਾ ਅਤੇ ਸੰਗਰੂਰ ਵਿੱਚ ਇੱਕ ਵੀ ਮਰੀਜ ਨਹੀਂ ਮਿਲਿਆ।

In The Market