ਚੰਡੀਗੜ੍ਹ- ਜੇਲ ਤੋਂ ਪੈਰੋਲ 'ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਸਤਿਸੰਗ ਦੌਰਾਨ ਤੰਜ ਭਰੇ ਲਹਿਜ਼ੇ ਵਿਚ ਕਿਹਾ ਕਿ ਮੈਂ ਪਤਲਾ ਕੀ ਹੋਇਆ, ਲੋਕਾਂ ਨੇ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ। ਅਸਲ ਵਿਚ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੇਲ ਤੋਂ ਪੈਰੋਲ 'ਤੇ ਆਏ ਰਾਮ ਰਹੀਮ ਨਕਲੀ ਹਨ। ਅਸਲੀ ਦਾ ਕਿਤੇ ਕਿਡਨੈਪ ਹੋ ਚੁੱਕਾ ਹੈ। ਹਾਲਾਂਕਿ ਹਾਈਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ। ਰਾਮ ਰਹੀਮ ਇਸ ਵੇਲੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਹੈ।
ਰਾਮ ਰਹੀਮ ਨੇ ਕਿਹਾ ਕਿ ਮੈਂ ਭਾਰਤ ਦੇਸ਼ ਵਿਚ ਰਹਿੰਦਾ ਹਾਂ ਅਤੇ ਕਾਨੂੰਨ ਨੂੰ ਮੰਨਣ ਵਾਲਾ ਹਾਂ। ਜੋ ਕਰੋੜਾਂ-ਅਰਬਾਂ ਸੰਗਤ ਜੁੜੀ ਹੈ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਗੁਰੂ ਉਹੀ ਹੈ ਜਾਂ ਕੋਈ ਹੋਰ ਹੈ। ਰਾਮ ਰਹੀਮ ਨੇ ਕਿਹਾ ਕਿ ਜਦੋਂ ਕੋਰਟ ਨੇ ਹੀ ਇਸ ਬਾਰੇ ਵਿਚ ਸਭ ਕੁਝ ਕਹਿ ਦਿੱਤਾਂ ਤਾਂ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ।
ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਕਿਹਾ ਸੀ ਕਿ ਜੇਲ ਤੋਂ ਬਾਹਰ ਆਏ ਡੇਰਾ ਮੁਖੀ ਵਿਚ ਕਾਫੀ ਬਦਲਾਅ ਦੇਖੇ ਹਨ। ਡੇਰਾ ਮੁਖੀ ਦਾ ਕੱਦ ਇਕ ਇੰਚ ਵੱਧ ਗਿਆ ਹੈ। ਉਂਗਲੀਆਂ ਦੀ ਲੰਬਾਈ ਅਤੇ ਪੈਰਾਂ ਦਾ ਸਾਈਜ਼ ਵੀ ਵਧਿਆ ਹੋਇਆ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ ਵਿਚ ਮਾਸਕਿੰਗ ਸੀ, ਜੋ ਬਦਲ ਗਈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਕੁਝ ਪੁਰਾਣੇ ਦੋਸਤ ਮਿਲੇ ਸਨ। ਜਿਨ੍ਹਾਂ ਨੂੰ ਉਹ ਪਛਾਣ ਨਹੀਂ ਸਕੀ। ਇਸ ਤੋਂ ਸਾਫ ਹੈ ਕਿ ਉਹ ਨਕਲੀ ਡੇਰਾ ਮੁਖੀ ਹੈ।
ਹਾਈਕੋਰਟ ਨੇ ਇਸ ਮਾਮਲੇ ਵਿਚ ਡੇਰਾ ਸ਼ਰਧਾਲੂਆਂ ਨੂੰ ਜੰਮ ਕੇ ਫਟਕਾਰ ਲਗਾਈ। ਹਾਈ ਕੋਰਟ ਨੇ ਕਿਹਾ ਕਿ ਉਹ ਕਿਸੇ ਫਿਲਮ ਵਿਚ ਹੀ ਸੰਭਵ ਹੈ। ਲੱਗਦਾ ਹੈ ਕਿ ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਕੋਵਿਡ ਵੇਲੇ ਕੋਈ ਫਿਲਮ ਦੇਖੀ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ ਹੈ। ਹਾਈਕੋਰਟ ਅਜਿਹੇ ਕੇਸਾਂ ਦੀ ਸੁਣਵਾਈ ਲਈ ਨਹੀਂ ਹੈ। ਪਟੀਸ਼ਨ ਦਾਖਲ ਕਰਦੇ ਹੋਏ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ। 2 ਸਾਲ ਪਹਿਲਾਂ ਵੀ ਸੈਸ਼ਨ ਜੱਜ ਰਾਹੀਂ ਰਾਮ ਰਹੀਮ ਦੀ ਜਾਂਚ ਕਰਵਾਈ ਗਈ ਸੀ ਅਤੇ ਦੋਸ਼ ਝੂਠੇ ਨਿਕਲੇ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
New Income Tax Bill: लोकसभा में पेश हुआ नया इनकम टैक्स बिल; होंगे कई बड़े बदलाव, जानें यहां
Punjab Police Constable Recruitment 2025: पंजाब में पुलिस कॉन्स्टेबल के पदों पर भर्ती का एलान, जल्द करें आवेदन
RCB ने IPL 2025 के लिए नए कप्तान का किया ऐलान, इस स्टार खिलाड़ी पर लगा दांव