LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁੰਡਾਗਰਦੀ ਦਾ ਨੰਗਾ ਨਾਚ, ਮੋਗਾ 'ਚ ਸ਼ਰ੍ਹੇਆਮ ਡਿਪਟੀ ਮੇਅਰ ਦੇ ਭਰਾ 'ਤੇ ਚੱਲੀਆਂ ਗੋਲੀਆਂ

27

ਮੋਗਾ- ਸ਼ਹਿਰ ਵਿਚ ਦਿਨਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡਿਪਟੀ ਮੇਅਰ ਅਸ਼ੋਕ ਧਮੀਜਾ (Deputy Mayor Ashok Dhamija) ਦੇ ਭਰਾ 'ਤੇ ਸ਼ਰ੍ਹੇਆਮ ਗੋਲੀਆਂ ਚਲਾਈਆਂ (Shots fired) ਗਈਆਂ। ਫਿਲਹਾਲ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ (CCTV Footage) ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਪੁਲਿਸ (Police) ਨੇ ਕਾਰਵਾਈ ਵਿੱਢ ਦਿੱਤੀ ਹੈ।

Also Read : ਅੰਦੋਲਨ ਵਿਚ ਕਿਸਾਨਾਂ ਦੀ ਮੌਤ 'ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-'ਸਾਡੇ ਕੋਲ ਨਹੀਂ ਕੋਈ ਡਾਟਾ'
ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਸੋਨੂੰ ਧਮੀਜਾ ਆਪਣੇ ਪੁੱਤਰ ਪ੍ਰਥਮ ਧਮੀਜਾ ਦੇ ਨਾਲ ਨਾਨਕ ਨਗਰੀ ਸਥਿਤ ਫਾਈਨੈਂਸ ਕੰਪਨੀ ਤੋਂ ਬਾਈਕ 'ਤੇ ਘਰ ਆ ਰਿਹਾ ਸੀ। ਸ਼ਿਵ ਲਹਿਰੀ ਕੋਲ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਗੋਲੀ ਪ੍ਰਥਮ ਦੀ ਟੰਗ 'ਤੇ ਲੱਗੀ। ਸੁਨੀਲ ਕੁਮਾਰ ਨੇ ਇਸ ਤੋਂ ਬਾਅਦ ਬਾਈਕ ਸਵਾਰਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ 'ਤੇ ਪਿਸਤੌਲ ਦੀ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਬਾਈਕ ਸਵਾਰ ਇਕ ਹਮਲਾਵਰ ਨੂੰ ਫੜ ਲਿਆ। ਦੂਜਾ ਮੌਕਾ ਮਿਲਦਿਆਂ ਦੀ ਉਹ ਭੱਜ ਗਿਆ। ਫੜੇ ਗਏ ਹਮਲਾਵਰ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ।


ਹਸਪਤਾਲ ਵਿਚ ਦਾਖਲ ਹਮਲਾਵਰ ਹਰਿਆਣਾ ਦੇ ਸੋਨੀਪਤ ਵਾਸੀ ਮੋਨੂੰ ਪੁੱਤਰ ਰਾਜਕੁਮਾਰ ਨੇ ਦੱਸਿਆ ਕਿ ਉਸ ਦੇ ਕੋਲ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਫੋਨ ਆਇਆ ਸੀ। ਗੋਲਡੀ ਨੇ ਮੋਗਾ ਵਿਚ ਇਕ ਵਿਅਕਤੀ ਨੂੰ ਕਤਲ ਕਰਨ ਦੀ ਸੁਪਾਰੀ ਉਸ ਨੂੰ ਦਿੱਤੀ ਅਤੇ ਮੋਬਾਇਲ 'ਤੇ ਫੋਟੋ ਭੇਜੀ। ਬੁੱਧਵਾਰ ਸਵੇਰੇ ਉਹ ਬੱਸ ਰਾਹੀਂ ਮੋਗਾ ਪਹੁੰਚਿਆ। ਬੁਗੀਪੁਰਾ ਚੌਕ ਉਤਰ ਕੇ ਉਥੇ ਮੋਟਰਸਾਈਕਲ 'ਤੇ ਜੋਧਾ ਜੀਤ ਸਿੰਘ ਵਾਸੀ ਅੰਮ੍ਰਿਤਸਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਜੋਧਾ ਜੀਤ ਨੇ ਉਸ ਨੂੰ .9ਐੱਮ.ਐੱਮ. ਦੀ ਲੋਡੇਡ ਪਿਸਤੌਲ ਦਿੱਤੀ।

Also Read : ਗੁੰਡਾਗਰਦੀ ਦਾ ਨੰਗਾ ਨਾਚ, ਮੋਗਾ 'ਚ ਸ਼ਰ੍ਹੇਆਮ ਡਿਪਟੀ ਮੇਅਰ ਦੇ ਭਰਾ 'ਤੇ ਚੱਲੀਆਂ ਗੋਲੀਆਂ

ਮੋਨੂੰ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਾਨਕ ਨਗਰੀ ਪਹੁੰਚੇ। ਇਥੋਂ ਹੀ ਗੋਲਡੀ ਬਰਾੜ ਦੇ ਕਹੇ ਮੁਤਾਬਕ ਕਤਲ ਕਰਨਾ ਸੀ। ਗੋਲਡੀ ਬਰਾੜ ਦੀ ਧਮੀਜਾ ਪਰਿਵਾਰ ਦੇ ਨੌਜਵਾਨ ਨਾਲ ਦੁਸ਼ਮਣੀ ਸੀ। ਇਸ ਲਈ ਉਸ ਦੀ ਸੁਪਾਰੀ ਦਿੱਤੀ ਗਈ ਸੀ। ਜੋਧਾ ਜੀਤ ਸਿੰਘ ਨੇ ਵਾਰਦਾਤ ਤੋਂ ਪਹਿਲਾਂ ਪੂਰੀ ਰੇਕੀ ਕੀਤੀ ਸੀ। ਉਸੇ ਨੇ ਹੀ ਮੋਟਰਸਾਈਕਲ 'ਤੇ .9ਐੱਮ.ਐੱਮ. ਦੀ ਪਿਸਤੌਲ ਦਾ ਇੰਤਜ਼ਾਮ ਕੀਤਾ ਸੀ।

 

Also Read : ਪੰਜਾਬ ਸਰਕਾਰ ਵਲੋਂ 35 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

ਥਾਣਾ ਸਿਟੀ-1 ਦੇ ਐੱਸ.ਐੱਚ.ਓ. ਚੰਨਣ ਸਿੰਘ ਨੇ ਕਿਹਾ ਕਿ ਵਾਰਦਾਤ ਬਹੁਤ ਵੱਡੀ ਹੈ। ਸੀਨੀਅਰ ਅਧਿਕਾਰੀ ਮੁੱਖ ਮੰਤਰੀ ਦੀ ਰੈਲੀ ਵਿਚ ਰੁੱਝੇ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਏਗਾ ਉਸ ਦੇ ਆਧਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਹਨ।

In The Market