LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਦੋਲਨ ਵਿਚ ਕਿਸਾਨਾਂ ਦੀ ਮੌਤ 'ਤੇ ਤੋਮਰ ਦਾ ਵਿਵਾਦਤ ਬਿਆਨ, ਕਿਹਾ-'ਸਾਡੇ ਕੋਲ ਨਹੀਂ ਕੋਈ ਡਾਟਾ'

dec16

ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਦਾਅਵਾ ਕੀਤਾ ਕਿ ਖੇਤੀ ਮੰਤਰਾਲਾ (Ministry of Agriculture) ਕੋਲ ਕਿਸਾਨ ਅੰਦੋਲਨ (Peasant movement) ਕਾਰਣ ਕਿਸੇ ਕਿਸਾਨ ਦੀ ਮੌਤ ਦਾ ਕੋਈ ਰਿਕਾਰਡ (Record) ਨਹੀਂ ਹੈ। ਕੇਂਦਰ ਸਰਕਾਰ ਦੇ ਇਸ ਬਿਆਨ 'ਤੇ ਕਿਸਾਨ ਨੇਤਾਵਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਓਧਰ, ਕਿਸਾਨਾਂ ਦੀ ਮੌਤ ਦੇ ਮਾਮਲੇ ਵਿਚ ਕਾਂਗਰਸ (Congress) ਨੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਦੋਆਬਾ ਕਿਸਾਨ ਕਮੇਟੀ ਦੇ ਸਟੇਟ ਚੀਫ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕੋਲ ਆਈ.ਬੀ. ਤੋਂ ਲੈ ਕੇ ਦਿੱਲੀ ਪੁਲਿਸ ਤੱਕ ਹਰ ਤਰ੍ਹਾਂ ਦਾ ਡਾਟਾ ਹੈ। ਜੇਕਰ ਉਹ ਕਹਿ ਰਹੇ ਹਨ ਕਿ ਕਿਸਾਨਾਂ ਦੀ ਮੌਤ ਦਾ ਡਾਟਾ ਨਹੀਂ ਹੈ, ਤਾਂ ਇਹ ਗਲਤ ਹੈ। ਇਸ ਦੇ ਬਾਵਜੂਦ ਜੇਕਰ ਸਰਕਾਰ ਕਹਿੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਮੁਆਵਜ਼ੇ ਲਈ ਕਿਸਾਨਾਂ ਦੀ ਮੌਤ ਦਾ ਅੰਕੜਾ ਦਿਆਂਗੇ।

Also Read: IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ 

ਕਾਂਗਰਸ ਨੇ ਸਾਧਿਆ ਨਿਸ਼ਾਨਾ
ਓਧਰ, ਨਰਿੰਦਰ ਸਿੰਘ ਤੋਮਰ ਦੇ ਇਸ ਦਾਅਵੇ 'ਤੇ ਕਾਂਗਰਸ ਨੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਤੋਮਰ ਸਾਬ੍ਹ ਨਾਕਾਮੀ ਲੁਕਾਉਣ ਲਈ ਇੰਨਾ ਵੱਡਾ ਝੂਠ! ਜਦੋਂ ਕਿ ਸੱਚ ਹੈ ਕਿ 2020 ਵਿਚ 10677 ਕਿਸਾਨਾਂ ਨੇ ਖੁਦਕੁਸ਼ੀ ਕੀਤੀ। 4090 ਕਿਸਾਨ ਉਹ ਜਿਨ੍ਹਾਂ ਦੇ ਖੁਦ ਦੇ ਖੇਤ ਹਨ। 639 ਕਿਸਾਨ ਜੋ ਠੇਕੇ 'ਤੇ ਜ਼ਮੀਨ ਲੈ ਖੇਤੀ ਕਰਦੇ ਸਨ, 5097 ਉਹ ਕਿਸਾਨ ਜੋ ਦੂਜਿਆਂ ਦੇ ਖੇਤਾਂ ਵਿਚ ਕੰਮ ਕਰਦੇ ਸਨ। ਪਿਛਲੇ 7 ਸਾਲਾਂ ਵਿਚ 78303 ਕਿਸਾਨ ਖੁਦਕੁਸ਼ੀ ਕਰ ਚੁੱਕੇ।
ਸਰਕਾਰ ਨੇ ਲੋਕਸਭਾ ਵਿਚ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਕੋਲ ਕੋਈ ਡਾਟਾ ਹੈ ਕਿ ਕਿੰਨੇ ਕਿਸਾਨਾਂ ਦੀ ਅੰਦੋਲਨ ਦੌਰਾਨ ਮੌਤ ਹੋਈ ਹੈ ਅਤੇ ਕੀ ਸਰਕਾਰ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਵੇਗੀ। ਸਰਕਾਰ ਇਸ ਦੀ ਜਾਣਕਾਰੀ ਦੇਵੇ। ਇਸ ਸਵਾਲ ਦੇ ਜਵਾਬ ਵਿਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕਸਭਾ ਵਿਚ ਲਿਖਤੀ ਵਿਚ ਜਵਾਬ ਦਿੱਤਾ ਅਤੇ ਕਿਹਾ ਕਿ ਖੇਤੀ ਮੰਤਰਾਲਾ ਕੋਲ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਕਿਸੇ ਕਿਸਾਨ ਦੀ ਮੌਤ ਦਾ ਕੋਈ ਰਿਕਾਰਡ ਨਹੀਂ ਹੈ। ਅਜਿਹੇ ਵਿਚ ਮ੍ਰਿਤਕ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੋਈ ਸਵਾਲਹੀ ਨਹੀਂ ਉਠਦਾ।

 

In The Market