LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਚੰਨੀ ਸਰਕਾਰ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਆਇਆ ਸਾਹਮਣੇ, ਵਿਜੀਲੈਂਸ ਜਾਂਚ ਦੀ ਸਿਫਾਰਿਸ਼

12 channni chani

ਚੰਡੀਗੜ੍ਹ- ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦਾ ਸਪੋਰਟਸ ਕਿੱਟ ਘੁਟਾਲਾ ਸਾਹਮਣੇ ਆ ਗਿਆ ਹੈ। ਉਸ ਸਮੇਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ। ਚੰਨੀ ਸਰਕਾਰ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਖੇਡ ਕਿੱਟਾਂ ਲਈ ਪੈਸੇ ਸਿੱਧੇ ਖਿਡਾਰੀਆਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਂਦੇ ਸਨ। ਫਿਰ ਉਨ੍ਹਾਂ ਤੋਂ ਖਾਸ ਫਰਮਾਂ ਦੇ ਨਾਂ 'ਤੇ ਚੈੱਕ ਅਤੇ ਡਰਾਫਟ ਲਏ ਗਏ। ਪਿਛਲੀ ਸਰਕਾਰ ਇਸ ਨੂੰ ਲੈ ਕੇ ਘਿਰੀ ਹੋਈ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਇਸ ਦਾ ਟੈਂਡਰ ਕਿਉਂ ਨਹੀਂ ਹੋਇਆ? ਇਹ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਜਾਂਚ ਦੀ ਸਿਫ਼ਾਰਸ਼ ਕਰਨ ਲਈ ਪੱਤਰ ਲਿਖਿਆ ਗਿਆ ਹੈ।

Also Read: KL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ 'ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨ

ਇਸ ਤਰ੍ਹਾਂ ਖੇਡੀ ਪੂਰੀ ਖੇਡ
ਮਾਮਲਾ ਚੰਨੀ ਸਰਕਾਰ ਵੇਲੇ ਨਵੰਬਰ 2021 ਦਾ ਹੈ। ਜਦੋਂ ਚੰਨੀ ਸਰਕਾਰ ਨੇ 8900 ਖਿਡਾਰੀਆਂ ਨੂੰ ਖੇਡ ਕਿੱਟਾਂ ਦੇਣ ਦੀ ਮਨਜ਼ੂਰੀ ਦਿੱਤੀ ਸੀ। ਹਰ ਖਿਡਾਰੀ ਨੂੰ ਕਿੱਟ ਲਈ 3 ਹਜ਼ਾਰ ਰੁਪਏ ਦਿੱਤੇ ਗਏ। ਇਹ ਪੈਸੇ ਸਿੱਧੇ ਖਿਡਾਰੀਆਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ। ਇਹ ਰਕਮ ਕਰੀਬ 2.67 ਕਰੋੜ ਰੁਪਏ ਸੀ। ਪੈਸੇ ਟਰਾਂਸਫਰ ਹੋਣ ਤੋਂ ਬਾਅਦ ਖੇਡ ਵਿਭਾਗ ਨੇ ਕੁਝ ਫਰਮਾਂ ਦੇ ਨਾਂ 'ਤੇ ਖਿਡਾਰੀਆਂ ਤੋਂ ਚੈੱਕ ਅਤੇ ਡਰਾਫਟ ਵਾਪਸ ਲੈ ਲਏ। ਜਿਸ ਤੋਂ ਬਾਅਦ ਕਿੱਟਾਂ ਦੀ ਸਪਲਾਈ ਕੀਤੀ ਗਈ। ਹਾਲਾਂਕਿ, ਉਨ੍ਹਾਂ ਦੀ ਗੁਣਵੱਤਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

Also Read: ਪੰਜਾਬ ਸਣੇ 8 ਸੂਬਿਆਂ 'ਚ ਮੁੜ ਬਦਲੇਗਾ ਮੌਸਮ, IMD ਨੇ ਦਿੱਤੀ ਜਾਣਕਾਰੀ

ਸਰਕਾਰ 'ਤੇ ਸਵਾਲ, ਜੇਕਰ ਪੈਸੇ ਦਿੱਤੇ ਸਨ ਤਾਂ ਵਾਪਸ ਕਿਉਂ ਲਏ ਗਏ ਜਾਂ ਟੈਂਡਰ ਕਿਉਂ ਨਹੀਂ ਹੋਏ?
ਇਸ ਬਾਰੇ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਚੰਨੀ ਸਰਕਾਰ ਨੇ ਪੈਸਾ ਦਿੱਤਾ ਸੀ ਤਾਂ ਉਨ੍ਹਾਂ ਤੋਂ ਵਾਪਸ ਕਿਉਂ ਲਿਆ ਗਿਆ? ਜੇਕਰ ਸਰਕਾਰ ਨੇ ਹੀ ਖਿਡਾਰੀਆਂ ਨੂੰ ਖਰੀਦ ਕੇ ਸਮਾਨ ਦੇਣਾ ਸੀ ਤਾਂ ਟੈਂਡਰ ਕਿਉਂ ਨਹੀਂ ਕੀਤਾ ਗਿਆ। ਹਾਲਾਂਕਿ ਜਦੋਂ ਕਿੱਟਾਂ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਤਾਂ ਚੋਣ ਜ਼ਾਬਤਾ ਲੱਗਣ ਦੀ ਉਮੀਦ ਸੀ। ਇਸ ਕਾਰਨ ਕਾਂਗਰਸ ਸਰਕਾਰ ਟੈਂਡਰਾਂ ਦੇ ਚੱਕਰ ਵਿੱਚ ਨਹੀਂ ਫਸੀ।

Also Read: 13 ਸਾਲ ਪਹਿਲਾਂ ਇਸੇ ਥਾਂ ਰਾਹੁਲ ਗਾਂਧੀ 'ਤੇ ਵੀ ਹੋ ਚੁੱਕੀ ਹੈ ਪੱਥਰਬਾਜ਼ੀ, ਹੁਣ ਪੰਜਾਬ AG 'ਤੇ ਹੋਇਆ ਹਮਲਾ

ਲਿਖਤ ਨਹੀਂ ਬਲਕਿ ਜ਼ੁਬਾਨੀ ਆਰਡਰ ਉੱਤੇ ਲਏ ਚੈੱਕ-ਡਰਾਫਟ
ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਖਿਡਾਰੀਆਂ ਤੋਂ ਪੈਸੇ ਕਢਵਾਉਣ ਲਈ ਲਿਖਤੀ ਹੁਕਮ ਨਹੀਂ ਦਿੱਤੇ ਗਏ ਸਨ। ਜ਼ੁਬਾਨੀ ਹੁਕਮਾਂ 'ਤੇ ਜ਼ਿਲ੍ਹਾ ਖੇਡ ਅਫ਼ਸਰਾਂ ਰਾਹੀਂ ਖਿਡਾਰੀਆਂ ਤੋਂ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਰਾਸ਼ੀ ਦੇ ਚੈੱਕ ਅਤੇ ਡਰਾਫ਼ਟ ਲਏ ਗਏ।

In The Market