LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਕਰਮ ਮਜੀਠੀਆ ਦੀ ਥਾਂ ਹੁਣ ਗੁਨੀਵ ਕੌਰ ਮਜੀਠਾ ਹਲਕੇ ਤੋਂ ਲੜਣਗੇ ਚੋਣ 

guneev kaur

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਉਨ੍ਹਾਂ ਖ਼ਿਲਾਫ਼ ਚੋਣ ਲੜ ਰਹੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ (Akali candidate Bikram Singh Majithia) ਨੂੰ ਮਜੀਠਾ ਵਿਧਾਨ ਸਭਾ ਹਲਕੇ (Majitha Assembly constituency) ਨੂੰ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ (Amritsar East constituency only) ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ ਤੋਂ ਬਾਅਦ ਬਿਕਰਮ ਮਜੀਠੀਆ ਨੇ ਇਹ ਚੁਣੌਤੀ ਕਬੂਲ ਕਰ ਲਈ ਹੈ ਅਤੇ ਉਨ੍ਹਾਂ ਮਜੀਠਾ ਹਲਕਾ ਛੱਡ ਦਿੱਤਾ ਹੈ ਅਤੇ ਹੁਣ ਸਾਰਾ ਫੋਕਸ ਅੰਮ੍ਰਿਤਸਰ ਈਸਟ 'ਤੇ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਮਜੀਠਾ ਹਲਕੇ ਤੋਂ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਮਜੀਠੀਆ ਵਲੋਂ ਚੋਣ ਲੜੀ ਜਾਵੇਗੀ। ਇਸ ਦਾ ਐਲਾਨ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕੀਤਾ। Also Read : ਹੁਣ ਅੰਮ੍ਰਿਤਸਰ ਈਸਟ 'ਚ ਹੋਵੇਗਾ 'ਸਿੱਧੂ VS ਮਜੀਠੀਆ', ਬਿਕਰਮ ਨੇ ਸਿੱਧੂ ਨੂੰ ਦਿੱਤੀ ਸਲਾਹ

Akali Dal's big bet: Bikram Majithia's wife filed nomination from Majithia;  He himself will now contest elections only in front of Sidhu from Amritsar  East. - MA MEDIA 24

ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਫੈਸਲਾ ਕਰਨਾ ਉਨ੍ਹਾਂ ਲਈ ਬਹੁਤ ਔਖਾ ਸੀ ਪਰ ਉਨ੍ਹਾਂ ਨੇ ਕਿਹਾ ਕਿ ਮਜੀਠਾ ਹਲਕੇ ਦੇ ਵਸਨੀਕਾਂ ਤੋਂ ਉਨ੍ਹਾਂ ਨੇ ਇਜਾਜ਼ਤ ਲੈ ਕੇ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਹਲਕਿਆਂ ਤੋਂ ਜੇ ਉਹ ਚੋਣ ਜਿੱਤਦੇ ਹਨ ਤਾਂ ਟੈਕਨੀਕਲ ਤੌਰ 'ਤੇ ਉਨ੍ਹਾਂ ਨੂੰ ਇਕ ਹਲਕਾ ਤਾਂ ਛੱਡਣਾ ਹੀ ਪੈਣਾ ਸੀ ਤੇ ਉਹ ਸਹੀ ਨਾ ਹੁੰਦਾ। ਇਸ ਲਈ ਉਨ੍ਹਾਂ ਨੇ ਬੜੇ ਔਖੇ ਮਨ ਨਾਲ ਇਹ ਫੈਸਲਾ ਕੀਤਾ ਹੈ। ਬੀਤੇ ਕਲ੍ਹ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਹਲਕਾ ਮਜੀਠਾ ਤੋਂ ਅਕਾਲੀ ਦਲ-ਬਸਪਾ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ।

In The Market