LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਸੋਨੂੰ ਸੂਦ ਵੈਕਸੀਨੇਸ਼ਨ ਡਰਾਈਵ 'ਚ ਕਰਨਗੇ ਮਦਦ, ਇਸ ਕੰਪਨੀ ਨਾਲ ਕੀਤੀ ਗੱਲਬਾਤ

brand ambasder

ਮੋਗਾ (ਇੰਟ.)- ਫਿਲਮ ਅਭਿਨੇਤਾ ਅਤੇ ਪੰਜਾਬ ਵਿਚ ਵੈਕਸੀਨੇਸ਼ਨ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਸੋਨੂੰ ਸੂਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੈਕਸੀਨੇਸ਼ਨ ਅਵੇਅਰਨੈੱਸ 'ਤੇ ਆਨਲਾਈਨ ਚਰਚਾ ਕੀਤੀ। ਉਨ੍ਹਾਂ ਨੇ ਵੈਕਸੀਨ ਦੀ ਘਾਟ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਵੀਰਵਾਰ ਸਵੇਰੇ ਹੀ ਉਨ੍ਹਾਂ ਨੇ ਵੈਕਸੀਨ ਬਣਾਉਣ ਵਾਲੀ ਭਾਰਤ ਬਾਇਓਟੈੱਕ (Bharat Biotech)ਕੰਪਨੀ ਦੇ ਮਾਲਕਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੁੱਛਿਆ ਕਿ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਪੰਜਾਬ ਨੂੰ ਮਿਲਣ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 

ਸੋਨੂੰ ਨੇ ਦੱਸਿਆ ਕਿ ਭਾਰਤ ਬਾਇਓਟੈੱਕ ਦੇ ਮਾਲਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਲਈ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਦੇਣ ਦੀ ਕੋਸ਼ਿਸ਼ ਕਰਣਗੇ। ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਵੈਕਸੀਨ ਲਗਵਾ ਦਿੱਤੀ ਸੀ, ਇਹੀ ਵਜ੍ਹਾ ਸੀ ਕਿ ਉਹ ਕੋਰੋਨਾ ਇਨਫੈਕਟਿਡ ਹੋਣ ਦੇ ਸਿਰਫ ਪੰਜ ਦਿਨ ਬਾਅਦ ਹੀ ਕੋਰੋਨਾ ਨੈਗੇਟਿਵ ਹੋ ਗਏ ਸਨ। ਸੋਨੂੰ ਸੂਦ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਜੱਦੀ ਜ਼ਿਲੇ ਮੋਗਾ ਦੇ ਡੀ.ਸੀ. ਸੰਦੀਪ ਹੰਸ ਨਾਲ ਹਰ ਦਿਨ ਵੈਕਸੀਨੇਸ਼ਨ ਨੂੰ ਲੈ ਕੇ ਚਰਚਾ ਕਰਦੇ ਹਨ। ਉਹ ਕੋਸ਼ਿਸ਼ ਕਰਦੇ ਹਨ ਕਿ ਜ਼ਿਲੇ ਦੇ ਪਿੰਡ-ਪਿੰਡ, ਮੁਹੱਲੇ-ਮੁਹੱਲੇ ਤੱਕ ਲੋਕ ਵੈਕਸੀਨੇਸ਼ਨ ਕਰਵਾ ਸਕਣ। ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਬਣ ਰਹੇ ਆਕਸੀਜਨ ਪਲਾਂਟ ਦੀ ਤਾਰੀਫ ਕੀਤੀ।

ਇਹ ਵੀ ਪੜ੍ਹੋ- ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿਚ ਨਹੀਂ ਰੱਖਦੇ ਤਾਂ ਵੀ ਹੋ ਸਕਦਾ ਹੈ ਬਲੈਕ ਫੰਗਸ

ਫਿਲਮ ਅਭਿਨੇਤਾ ਸੋਨੂੰ ਸੂਦ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਲਈ 24 ਘੰਟੇ ਫੋਨ ਕਾਲ 'ਤੇ ਮੁਹੱਈਆ ਹਨ, ਜਿੱਥਏ ਵੀ ਲੋੜ ਹੈ ਉਹ ਹਰ ਕਿਸੇ ਦੀ ਮਦਦ ਨੂੰ ਤਿਆਰ ਹੈ। ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ ਇਕ ਲੱਖ ਮਾਸਕ ਅਤੇ ਵੈਕਸੀਨ ਮੋਗਾ ਭਿਜਵਾਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਲਗਾਤਾਰ ਪੇਂਡੂ ਖੇਤਰਾਂ ਵਿਚ ਮਾਸਕ ਅਤੇ ਵੈਕਸੀਨ ਵੰਡ ਰਹੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਸੋਨੂੰ ਦੀ ਗੱਲਬਾਤ ਸੂਬੇ ਭਰ ਦੇ ਜ਼ਿਲਾ ਅਧਿਕਾਰੀਆਂ 'ਤੇ ਲਾਈਵ ਦਿਖਾਈ ਗਈ।

In The Market