LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ 

gangster1

ਅਜਨਾਲਾ (ਇੰਟ.) - ਜੇਲ ਤੋਂ ਜ਼ਮਾਨਤ 'ਤੇ ਛੁੱਟੇ ਖਤਰਨਾਕ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਵਾਸੀ ਕੰਦੋਵਾਲੀਆ ਸਣੇ ਤਿੰਨ ਲੋਕਾਂ 'ਤੇ ਮੰਗਲਵਾਰ ਦੀ ਰਾਤ 8 ਵਜੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਹਮਲੇ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਵਿਚ ਚਾਰ ਨੌਜਵਾਨ ਸ਼ਾਮਲ ਸਨ। ਉਹ ਚਿੱਟੇ ਰੰਗ ਦੀ ਕ੍ਰੇਟਾ ਵਿਚ ਆਏ ਸਨ।

11 firing incidents in 18 months in Chandigarh

read this- ਦਸੂਹਾ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 3 ਦੀ ਮੌਤ

ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ, ਏ.ਡੀ.ਸੀ.ਪੀ. ਸੰਦੀਪ ਮਲਿਕ ਮੌਕੇ 'ਤੇ ਪਹੁੰਚੇ। ਅਸ਼ੰਕਾ ਹੈ ਕਿ ਤਿਹਾੜ ਜੇਲ ਵਿਚ ਬੰਦ ਕਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਇਸ ਵਾਰਦਾਤ ਨੂੰ ਆਪਣੇ ਗੁਰਗਿਆਂ ਰਾਹੀਂ ਅੰਜਾਮ ਦਿੱਤਾ ਹੈ ਕਿਉਂਕਿ ਜੱਗੂ ਦਾ ਪਿਛਲੇ ਕਈ ਸਾਲਾਂ ਤੋਂ ਰਾਣਾ ਨਾਲ ਵਿਵਾਦ ਚੱਲ ਰਿਹਾ ਸੀ। ਦਰਅਸਲ ਅਟਾਰੀ ਦੇ ਕੋਲ ਰਹਿਣ ਵਾਲਾ ਗੈਂਗਸਟਰ ਰਣਦੀਪ ਸਿੰਘ ਉਰਫ ਰਾਣਾ ਕੰਦੋਵਾਲੀਆ ਆਪਣੇ ਦੋਸਤ ਅਕਾਲੀ ਦਲ ਬਾਦਲ ਦੇ ਸਟੂਡੈਂਟ ਵਿੰਗ ਦੇ ਪ੍ਰਧਾਨ ਤੇਜਵੀਰ ਸਿੰਘ ਦੇ ਨਾਲ ਕਿਸੇ ਰਿਸ਼ਤੇਦਾਰ ਦਾ ਹਾਲ ਪੁੱਛਣ ਮਜੀਠਾ ਰੋਡ ਸਥਿਤ ਕੇ.ਡੀ. ਹਸਪਤਾਲ ਪਹੁੰਚਿਆ ਸੀ।

केडी अस्पताल में जग्गू भगवानपुरिया के गुर्गो ने गैंगस्टर राणा सहित तीन पर बरसाई गोलिया

ਪੜੋ ਹੋਰ ਖਬਰਾਂ: ਮਹਿੰਗਾਈ ਖਿਲਾਫ ਰਾਹੁਲ ਗਾਂਧੀ ਦਾ ਸਾਈਕਲ ਮਾਰਚ, ਤਖ਼ਤੀਆਂ ਨਾਲ ਪਹੁੰਚੇ ਸੰਸਦ ਭਵਨ

ਕੰਦੋਵਾਲੀਆ ਪਿੰਡ ਦੀ ਮਹਿਲਾ ਰਿਸ਼ਤੇਦਾਰ ਪਿਛਲੇ ਇਕ ਹਫਤੇ ਤੋਂ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੀ ਸੀ। ਰਾਣਾ ਦੋ ਦਿਨ ਪਹਿਲਾਂ ਵੀ ਉਸ ਦਾ ਹਾਲ ਜਾਨਣ ਹਸਪਤਾਲ ਆਇਆ ਸੀ। ਮੰਗਲਵਾਰ ਨੂੰ ਜਿਵੇਂ ਹੀ ਰਾਣਾ ਹਸਪਤਾਲ ਵਿਚ ਪਹੁੰਚਿਆ ਤਾਂ ਕ੍ਰੇਟਾ ਵਿਚ ਸਵਾਰ ਚਾਰ ਨੌਜਵਾਨ ਵੀ ਉਸ ਦੇ ਪਿੱਛੇ ਆ ਗਏ। ਤੇਜਵੀਰ ਅਤੇ ਰਾਣਾ ਪੌੜੀਆਂ ਤੋਂ ਰਿਸ਼ਤੇਦਾਰ ਕੋਲ ਜਾ ਰਹੇ ਸਨ। ਠੀਕ ਉਸੇ ਵੇਲੇ ਦੋ ਹਮਲਾਵਰ ਵੀ ਉਸ ਦਾ ਪਿੱਛਾ ਕਰ ਰਹੇ ਸਨ। ਦੂਜੀ ਮੰਜ਼ਿਲ 'ਤੇ ਪਹੁੰਚਦੇ ਹੀ ਦੋਵੇਂ ਮੁਲਜ਼ਮਾਂ ਨੇ ਰਾਣਾ ਅਤੇ ਤੇਜਵੀਰ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ 10-12 ਰਾਊਂਡ ਫਾਇਰਿੰਗ ਹੋਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਣਾ ਨੂੰ ਪੰਜ ਗੋਲੀਆਂ ਅਤੇ ਤੇਜ਼ਵੀਰ ਨੂੰ ਤਿੰਨ ਗੋਲੀਆਂ ਲੱਗੀਆਂ। ਜਦੋਂ ਹਸਪਤਾਲ ਦੇ ਗਾਰਡ ਨੇ ਰੌਲਾ ਪਾਇਆ ਤਾਂ ਹਮਲਾਵਰਾਂ ਨੇ ਇਕ ਗੋਲੀ ਉਸ ਨੂੰ ਵੀ ਮਾਰ ਦਿੱਤੀ ਅਤੇ ਫਿਰ ਆਪਣੀ ਕਾਰ ਵਿਚ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਨਾਲ ਹਸਪਤਾਲ ਵਿਚ ਅਫਰਾ-ਤਫਰੀ ਮਚ ਗਈ। ਉਥੇ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ। 

In The Market