LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Encounter ਤੋਂ ਬਾਅਦ ਰੂਪਾ ਦੀ ਮਾਂ ਦਾ ਜਿਗਰਾ, ਕਿਹਾ- 'ਮੂਸੇਵਾਲਾ ਦੀ ਮਾਂ ਨੂੰ ਮਿਲਿਆ ਇਨਸਾਫ'

21 july sidshu

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਚ ਜਗਰੂਪ ਸਿੰਘ ਰੂਪਾ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। 5 ਘੰਟੇ ਦੇ ਮੁਕਾਬਲੇ ਤੋਂ ਬਾਅਦ ਜਗਰੂਪ ਸਿੰਘ ਰੂਪਾ ਦੀ ਲਾਸ਼ AK47 ਨਾਲ ਮਿਲੀ। ਉਸ ਦੀ ਮਾਂ ਨੇ ਵੀ ਇਹੀ ਤਸਵੀਰ ਦੇਖੀ, ਪਰ ਪੁੱਤਰ ਦੀ ਲਾਸ਼ ਦੇਖ ਕੇ ਮਾਂ ਪਲਵਿੰਦਰ ਕੌਰ ਦੇ ਬੋਲ ਸਨ- ਮੈਂ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਾਂ। ਜਗਰੂਪ ਸਿੰਘ ਰੂਪਾ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਗਈ।

Also Read: ਮੂਸੇਵਾਲਾ ਕਤਲ ਵਿਚ ਸ਼ਾਮਲ 2 ਸ਼ਾਰਪ ਸ਼ੂਟਰ ਅੰਮ੍ਰਿਤਸਰ ਵਿਚ ਢੇਰ

ਧਿਆਨ ਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਜਦੋਂ ਭੇਦ ਦੀਆਂ ਪਰਤਾਂ ਖੁੱਲ੍ਹੀਆਂ ਤਾਂ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਦਾ ਨਾਂ ਵੀ ਸਾਹਮਣੇ ਆਇਆ। ਉਦੋਂ ਉਸ ਦੀ ਮਾਂ ਪਲਵਿੰਦਰ ਕੌਰ ਨੇ ਬਿਆਨ ਦਿੱਤਾ ਸੀ ਕਿ ਜੇਕਰ ਉਸ ਦਾ ਪੁੱਤਰ ਮੂਸੇਵਾਲਾ ਕਤਲ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਗੋਲੀ ਮਾਰ ਦਿਓ। ਅੱਜ ਜਦੋਂ ਉਨ੍ਹਾਂ ਦੀ ਮਾਤਾ ਨੇ ਤਸਵੀਰਾਂ ਵਿਚ ਜਗਰੂਪ ਸਿੰਘ ਰੂਪਾ ਦੀ ਮ੍ਰਿਤਕ ਦੇਹ ਦੇਖੀ ਤਾਂ ਉਨ੍ਹਾਂ ਸਾਫ਼ ਕਿਹਾ ਕਿ ਅੱਜ ਵੀ ਉਹ ਆਪਣੇ ਬਿਆਨ ’ਤੇ ਕਾਇਮ ਹਨ। ਜਗਰੂਪ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ।

ਮਾਂ ਨੂੰ ਮਿਲਿਆ ਇਨਸਾਫ
ਜਗਰੂਪ ਸਿੰਘ ਰੂਪਾ ਦੀ ਮਾਤਾ ਪਲਵਿੰਦਰ ਕੌਰ ਨੇ ਕਿਹਾ ਕਿ ਮੈਂ ਪਹਿਲਾਂ ਕਿਹਾ ਕਹਿੰਦੀ ਸੀ, ਜੇਕਰ ਰੂਪਾ ਦੋਸ਼ੀ ਹੈ ਤਾਂ ਉਸ ਨੂੰ ਗੋਲੀ ਮਾਰ ਦਿਓ। ਅੱਜ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਇਨਸਾਫ਼ ਮਿਲਿਆ, ਪਰ ਜਿਵੇਂ ਉਹ ਬਿਲਖਦੀ ਸੀ, ਹੁਣ ਉਹ ਵੀ ਆਪਣੇ ਪੁੱਤਰ ਦੇ ਵਿਛੋੜੇ ਦਾ ਬਿਲਖ ਲਵੇਗੀ।

Also Read: ਗਲਤੀ ਨਾਲ ਵੀ Google 'ਤੇ ਨਾ ਸਰਚ ਕਰੋ ਇਹ ਚੀਜ਼ਾਂ, ਜਾਣਾ ਪੈ ਸਕਦੈ ਜੇਲ੍ਹ

ਕਈ ਸਾਲ ਪਹਿਲਾਂ ਰੂਪਾ ਨੂੰ ਕਰ ਦਿੱਤਾ ਸੀ ਬੇਦਖਲ
ਰੂਪਾ ਦੀ ਮਾਂ ਨੇ ਦੱਸਿਆ ਕਿ ਜਗਰੂਪ ਕਈ ਸਾਲ ਪਹਿਲਾਂ ਗਲਤ ਸੰਗਤ ਵਿੱਚ ਪੈ ਗਿਆ ਸੀ। ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਕਦੇ ਉਹ ਘਰ ਆਉਂਦਾ ਸੀ ਤੇ ਕਦੇ ਨਹੀਂ ਆਉਂਦਾ ਸੀ। ਉਸ ਨੂੰ ਕਈ ਸਾਲ ਪਹਿਲਾਂ ਬੇਦਖਲ ਕੀਤਾ ਗਿਆ ਸੀ ਪਰ ਹੁਣ ਪੁਲੀਸ ਉਨ੍ਹਾਂ ਨੂੰ ਤੰਗ ਕਰੇਗੀ।

ਸਰੀਰ ਮਿੱਟੀ ਹੈ, ਉਸੇ ਵਿਚ ਮਿਲ ਗਿਆ
ਰੂਪਾ ਦੇ ਸੰਸਕਾਰ ਬਾਰੇ ਪੁੱਛੇ ਜਾਣ 'ਤੇ ਪਲਵਿੰਦਰ ਕੌਰ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਉਸ ਦੀ ਲਾਸ਼ ਦੇਵੇ ਤਾਂ ਉਹ ਸੰਸਕਾਰ ਕਰਨਗੇ। ਜੇਕਰ ਨਹੀਂ ਵੀ ਦੇਣਗੇ ਤਾਂ ਵੀ ਠੀਕ ਹੈ। ਹੁਣ ਇਹ ਮਿੱਟੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ।

In The Market