LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੀਂ ਬਿਪਤਾ 'ਚ ਸਾਬਕਾ CM ਦਾ ਭਾਣਜਾ 'ਹਨੀ', ਨਵਾਂ ਸ਼ਹਿਰ 'ਚ ਇਕ ਹੋਰ FIR ਦਰਜ

18july channi

ਨਵਾਂਸ਼ਹਿਰ- ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਚਰਚਾ ਵਿਚ ਆਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਹਨੀ ਨਵੀਂ ਬਿਪਤਾ ਵਿਚ ਪੈ ਗਿਆ ਹੈ। ਦਰਅਸਲ ਨਵਾਂਸ਼ਹਿਰ ਦੇ ਰਾਹੋਂ ਥਾਣੇ ਵਿਚ ਭੁਪਿੰਦਰ ਸਿੰਘ ਹਨੀ ਤੇ ਇਕ ਹੋਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

Also Read: ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ, 155 ਕਿੱਲੋ ਹੈਰੋਇਨ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ. ਜੀ. ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ ਦਾ ਮਾਮਲਾ ਬਹੁਤ ਚਰਚਾ ਵਿਚ ਰਿਹਾ ਸੀ। ਇਸ ਨੂੰ ਲੈ ਕੇ ਤਾਜ਼ਾ ਐੱਫ.ਆਈ.ਆਰ. ਭੁਪਿੰਦਰ ਸਿੰਘ ਉਰਫ ਹਨੀ ਤੇ ਕੁਦਰਤਦੀਪ ਸਿੰਘ ਉਰਫ ਲਵੀ ਖਿਲਾਫ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਈਡੀ ਨੇ ਮਾਈਨਿੰਗ ਨਾਲ ਜੁੜੇ ਮਾਮਲੇ ਦੀ ਰਿਪੋਰਟ ਨਵਾਂਸ਼ਹਿਰ ਵਿਚ ਵੀ ਦਿੱਤੀ ਸੀ। ਇਸ ਦੌਰਾਨ 73 ਸਲਿਪਾਂ ਮਿਲੀਆਂ ਸਨ, ਜੋ ਫੇਕ ਸਨ। ਇਥੇ ਵਧੇਰੇ ਮਾਈਨਿੰਗ ਕੀਤੀ ਗਈ ਸੀ। ਇਸ ਜਾਂਚ ਵਿਚ ਮਾਈਨਿੰਗ ਵਿਭਾਗ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਬੀਤੇ ਸਮੇਂ ਵਿਚ ਲਿਮਟ ਤੋਂ ਵਧੇਰੇ ਮਾਈਨਿੰਗ ਕੀਤੀ ਗਈ ਸੀ।

Also Read: ਨਰਮਦਾ 'ਚ ਸਮਾਈ ਬੱਸ: 13 ਯਾਤਰੀ ਸਵਾਰ ਸਨ, ਸਿਰਫ ਲਾਸ਼ਾਂ ਹੀ ਨਿਕਲੀਆਂ

ਉਨ੍ਹਾਂ ਅੱਗੇ ਕਿਹਾ ਕਿ ਇਸੇ ਸਬੰਧੀ ਅੱਗੇ ਕਾਰਵਾਈ ਕਰਦਿਆਂ 18 ਜੁਲਾਈ ਨੂੰ ਨਵਾਂ ਪਰਚਾ ਦਰਜ ਕੀਤਾ ਗਿਆ ਹੈ। ਰਾਹੋਂ ਥਾਣੇ ਵਿਚ ਦਰਜ ਪਰਚੇ ਵਿਚ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ ਤੇ ਇਸ ਮਾਮਲੇ ਦੀ SIT ਜਾਂਚ ਕਰ ਰਹੀ ਹੈ। ਇਹ ਟੀਮ ਮਾਈਨਿੰਗ ਵਿਚ ਲੋਸ ਤੇ ਹੋਰ ਸਬੂਤ ਇਕੱਠੇ ਕਰਨ ਉੱਤੇ ਕਾਰਵਾਈ ਕਰ ਰਹੀ ਹੈ।

In The Market