LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਰਮਦਾ 'ਚ ਸਮਾਈ ਬੱਸ: 13 ਯਾਤਰੀ ਸਵਾਰ ਸਨ, ਸਿਰਫ ਲਾਸ਼ਾਂ ਹੀ ਨਿਕਲੀਆਂ

18july bus

ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਖਲਘਾਟ ਵਿਖੇ ਸੋਮਵਾਰ ਨੂੰ ਇੱਕ ਯਾਤਰੀ ਬੱਸ ਪੁਲ ਦੀ ਰੇਲਿੰਗ ਤੋੜ ਕੇ ਨਰਮਦਾ ਨਦੀ ਵਿੱਚ ਡਿੱਗ ਗਈ। ਅਧਿਕਾਰੀਆਂ ਮੁਤਾਬਕ ਇਸ ਹਾਦਸੇ 'ਚ ਸਾਰੇ 13 ਯਾਤਰੀਆਂ ਦੀ ਮੌਤ ਹੋ ਗਈ। ਹਾਲਾਂਕਿ ਨਦੀ 'ਚ ਅਜੇ ਵੀ ਸਰਚ ਆਪਰੇਸ਼ਨ ਜਾਰੀ ਹੈ। ਇਸ ਦੇ ਨਾਲ ਹੀ ਹਾਦਸਾਗ੍ਰਸਤ ਬੱਸ ਨੂੰ ਬਾਹਰ ਕੱਢ ਲਿਆ ਗਿਆ ਹੈ।

Also Read: ਜਬਰ ਜਨਾਹ ਦੇ ਮਾਮਲੇ 'ਚ ਸਾਬਕਾ ਵਿਧਾਇਕ Simarjit Bains ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਜੇਲ੍ਹ

ਇੰਦੌਰ ਦੇ ਡਿਵੀਜ਼ਨਲ ਕਮਿਸ਼ਨਰ (ਮਾਲ) ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੰਦੌਰ ਤੋਂ ਮਹਾਰਾਸ਼ਟਰ (ਅਮਲਨੇਰ) ਜਾ ਰਹੀ ਯਾਤਰੀ ਬੱਸ ਖਲਘਾਟ 'ਚ ਨਰਮਦਾ ਦੇ ਪੁਲ ਤੋਂ ਲੰਘਦੇ ਸਮੇਂ ਬੇਕਾਬੂ ਹੋ ਕੇ ਰੇਲਿੰਗ ਤੋੜ ਕੇ ਨਦੀ 'ਚ ਜਾ ਡਿੱਗੀ। ਇਹ ਪੁਲ ਧਾਰ ਅਤੇ ਖਰਗੋਨ ਜ਼ਿਲ੍ਹਿਆਂ ਦੀ ਸਰਹੱਦ 'ਤੇ ਨੈਸ਼ਨਲ ਹਾਈਵੇ-3 (ਆਗਰਾ-ਮੁੰਬਈ ਰੋਡ) 'ਤੇ ਸਥਿਤ ਹੈ।

ਕਮਿਸ਼ਨਰ ਸ਼ਰਮਾ ਮੁਤਾਬਕ ਇੰਦੌਰ ਦੇ ਸਰਵਤੇ ਬੱਸ ਸਟੈਂਡ ਤੋਂ ਰਵਾਨਾ ਹੋਣ ਵੇਲੇ ਇਸ ਬੱਸ ਵਿੱਚ ਡਰਾਈਵਰ ਸਮੇਤ 13 ਯਾਤਰੀ ਸਵਾਰ ਸਨ। ਸ਼ਾਇਦ ਇੱਕ ਜਾਂ ਦੋ ਸਵਾਰੀਆਂ ਰਸਤੇ ਦੇ ਵਿਚਕਾਰ ਸਵਾਰੀ ਹੋਈਆਂ ਹੋਣਗੀਆਂ। ਬਚਾਅ ਕਾਰਜ ਜਾਰੀ ਹੈ। ਜੇਕਰ ਕੋਈ ਲਾਪਤਾ ਹੈ ਤਾਂ ਉਸ ਨੂੰ ਲੱਭ ਲਿਆ ਜਾਵੇਗਾ। ਹਾਲਾਂਕਿ ਬੱਸ 'ਚ ਕਿੰਨੇ ਯਾਤਰੀ ਸਵਾਰ ਸਨ, ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

Also Read: ਭਾਰਤ ਭੂਸ਼ਣ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ, ਮੰਗੀ ਸਟੇਟਸ ਰਿਪੋਰਟ

ਚਸ਼ਮਦੀਦਾਂ ਨੇ ਦੱਸਿਆ ਕਿ ਨਦੀ 'ਚ ਡਿੱਗਣ ਤੋਂ ਪਹਿਲਾਂ ਬੱਸ ਪਹਿਲਾਂ ਇਕ ਚੱਟਾਨ 'ਤੇ ਡਿੱਗੀ ਅਤੇ ਇਸ ਦੇ ਪੁਰਜ਼ੇ ਖਿੱਲਰ ਗਏ, ਫਿਰ ਪਲਟਦੇ ਹੋਏ ਪਾਣੀ 'ਚ ਡੁੱਬ ਗਈ। ਦੱਸਿਆ ਜਾ ਰਿਹਾ ਹੈ ਕਿ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਅਤੇ ਬਚਾਅ ਟੀਮ ਵੱਲੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜੋ ਬੱਸ ਦੇ ਅੰਦਰ ਹੀ ਫਸੀਆਂ ਹੋਈਆਂ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਸ 'ਚ ਸਵਾਰ ਇਕ-ਦੋ ਲੋਕ ਨਦੀ 'ਚ ਰੁੜ੍ਹ ਗਏ ਹੋ ਸਕਦੇ ਹਨ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਹਾਦਸੇ 'ਤੇ ਦੋ ਬਿਆਨ ਸਾਹਮਣੇ ਆਏ ਹਨ। ਪਹਿਲਾਂ ਉਨ੍ਹਾਂ ਕਿਹਾ ਕਿ 15 ਯਾਤਰੀਆਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਫਿਰ ਕੁਝ ਦੇਰ ਬਾਅਦ ਕਿਹਾ ਕਿ ਬੱਸ ਵਿੱਚ ਸਿਰਫ਼ 14-15 ਲੋਕ ਹੀ ਸਨ ਅਤੇ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ। ਦਰਅਸਲ, ਮੌਕੇ ਦੇ ਇੱਕ ਅਧਿਕਾਰੀ ਨੇ ਰਾਜਧਾਨੀ ਭੋਪਾਲ ਵਿੱਚ ਮੌਜੂਦ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਨਦੀ ਵਿੱਚੋਂ 14-15 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਦੋਂ ਕਿ ਉਹ ਪੂਰੀਆਂ 13 ਲਾਸ਼ਾਂ ਸਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਸੀ। ਇਸ ਕਾਰਨ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਸੀ।

Also Read: Sidhu Moosewala Murder: ਕਤਲ ਤੋਂ ਬਾਅਦ ਵੀ ਪੰਜਾਬ 'ਚ ਘੁੰਮ ਰਹੇ ਸਨ ਸ਼ਾਰਪਸ਼ੂਟਰ ਮੰਨੂੰ ਤੇ ਰੂਪਾ

ਗ੍ਰਹਿ ਮੰਤਰੀ ਨੇ ਕਿਹਾ ਕਿ ਖਲਘਾਟ ਹਾਦਸੇ 'ਚ ਚਸ਼ਮਦੀਦਾਂ ਤੋਂ ਮਿਲੀ ਮੁੱਢਲੀ ਸੂਚਨਾ ਦੇ ਆਧਾਰ 'ਤੇ ਕੁਝ ਭਰਮ ਪੈਦਾ ਹੋ ਗਿਆ ਸੀ ਪਰ ਹੁਣ ਸਥਾਨਕ ਪੱਧਰ 'ਤੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਬੱਸ 'ਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ 'ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਐੱਮਪੀ ਸਰਕਾਰ ਤੋਂ 4-4 ਲੱਖ
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਗੱਲ ਕੀਤੀ ਹੈ, ਜਿਹੜੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਨੂੰ ਸਨਮਾਨ ਦੇ ਨਾਲ ਉਨ੍ਹਾਂ ਦੀ ਮੰਜ਼ਿਲ 'ਤੇ ਭੇਜਿਆ ਜਾਵੇਗਾ। ਹਾਦਸੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੱਧ ਪ੍ਰਦੇਸ਼ ਸਰਕਾਰ ਵੱਲੋਂ 4-4 ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇਗੀ।

ਮਹਾਰਾਸ਼ਟਰ ਸਰਕਾਰ 10-10 ਲੱਖ ਦੇਵੇਗੀ
ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਬੱਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਪੀਐੱਮ ਮੋਦੀ ਨੇ 2-2 ਲੱਖ ਦੇਣ ਦਾ ਐਲਾਨ ਕੀਤਾ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ PMNRF ਤੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।

In The Market