LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜ ਧੀਆਂ ਮਗਰੋਂ ਮੰਗੀਆਂ ਸੀ ਪੁੱਤ ਲਈ ਅਰਦਾਸਾਂ, ਹੁਣ ਕਰਤੂਤ ਦੇਖ ਖੂਨ ਖੌਲ ਉਠੇਗਾ

parents s

ਲੁਧਿਆਣਾ:  ਮਾਪਿਆਂ (Parents) ਦਾ ਰਿਸ਼ਤਾ ਅਜਿਹਾ ਹੈ ਜੋ ਹਮੇਸ਼ਾਂ ਆਪਣੀ ਔਲਾਦ ਦਾ ਭਲਾ ਚਾਹੁੰਦੇ ਹਨ। ਇਹ ਉਹ ਰਿਸ਼ਤਾ ਹੈ ਜਿੰਨਾ ਦੀ ਬਦੌਲਤ ਸਾਨੂੰ ਦੁਨੀਆ ਵੇਖਣ ਨੂੰ ਮਿਲੀ। ਮਾਪਿਆਂ ਵਾਸਤੇ ਜੇਕਰ ਔਲਾਦ ਵੱਡਮੁੱਲੀ ਹੈ ਤਾਂ ਔਲਾਦ ਵਾਸਤੇ ਮਾਪੇ ਵੀ ਵੱਡਮੁਲੇ ਹੋਣੇ ਚਾਹੀਦੇ ਹਨ। ਮਾਪੇ ਔਲਾਦ ਨੂੰ ਹਰ ਵੇਲੇ ਸੰਭਾਲ ਕੇ ਰੱਖਦੇ ਹਨ ਤਾਂ ਕਿ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਏ,ਇੰਨਾ ਨੂੰ ਕੋਈ ਤਕਲੀਫ਼ ਨਾ ਹੋਵੇ। ਪਰ ਅੱਜਕਲ੍ਹ ਦੇ ਬੱਚੇ ਪ੍ਰਾਪਰਟੀ ਦੇ ਚੱਕਰ ਵਿਚ ਬਜ਼ੁਰਗ ਮਾਪਿਆਂ ਨੂੰ ਸੜਕਾਂ 'ਤੇ ਛੱਡ ਦਿੰਦੇ ਹਨ।

Read this: ਚੰਡੀਗੜ੍ਹ ਵਿਚ ਬਦਲੀ ਵਾਹਨਾਂ ਦੀ ਸਪੀਡ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ

ਅਜਿਹਾ ਹੀ ਮਾਮਲਾ ਲੁਧਿਆਣਾ (Ludhiana) ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਰਹਿਣ ਵਾਲੇ ਇਹ ਬਜ਼ੁਰਗ ਮਾਪੇ ਆਪਣੀ ਅਰਦਾਸਾਂ 'ਤੇ ਹੀ ਪਛਤਾਉਣ ਲਈ ਅੱਜ ਮਜਬੂਰ ਹੋ ਗਏ ਹਨ। ਦੱਸ ਦੇਈਏ ਕਿ 5 ਕੁੜੀਆਂ ਹੋਣ ਤੋਂ ਬਾਅਦ ਮਾਪਿਆਂ ਨੇ ਅਰਦਾਸਾਂ ਕਰਕੇ ਪੁੱਤ ਮੰਗਿਆ ਅਤੇ ਜਦੋਂ ਪੁੱਤ ਵੱਡਾ ਹੋਇਆ ਤਾਂ ਮਾਪਿਆਂ ਦਾ ਸਹਾਰਾ ਬਣਨ ਦੀ ਥਾਂ ਉਨ੍ਹਾਂ ਨੂੰ ਹੀ ਘਰੋਂ ਬਾਹਰ ਕੱਢਣ ਦਾ ਮਨ ਬਣਾ ਲਿਆ।

ਬਜ਼ੁਰਗ ਮਾਪੇ ਇਸ ਉਮਰ ਵਿੱਚ ਆ ਕੇ ਹੁਣ ਆਪਣੇ ਸਿਰ ਲਈ ਛੱਤ ਲੱਭ ਰਹੇ ਹਨ ਕਿਉਂਕਿ ਮਿਹਨਤ ਨਾਲ ਪੜ੍ਹਾਇਆ ਹੋਇਆ ਪੁੱਤ ਹੁਣ ਮਾਪਿਆਂ ਨੂੰ ਹੀ ਘਰੋਂ ਕੱਢਣਾ ਚਾਹੁੰਦਾ ਹੈ। ਬਜ਼ੁਰਗ ਮਾਪੇ ਚੱਲ ਫਿਰ ਨਹੀਂ ਸਕਦੇ ਉਮਰ ਵੱਧ ਹੈ ਅਤੇ ਪਿਤਾ ਗੁਂਗਾ ਅਤੇ ਮਾਂ ਹੁਣ ਰੋ ਰੋ ਕੇ ਆਪਣੀ ਧੀਆਂ ਦਾ ਹੀ ਸਹਾਰਾ ਲੈ ਰਹੀ ਹੈ। 

ਪੀੜਤ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਖਾਣ ਲਈ ਰਾਸ਼ਨ ਤੱਕ ਨਹੀਂ ਦਿੰਦਾ ਉਹ ਵੀ ਲੁਕੋ ਲਿਆ ਜਾਂਦਾ ਹੈ। ਉਹ ਆਪਣੇ ਸਹੁਰੇ ਦੀ ਗੱਲਾਂ ਵਿੱਚ ਆ ਕੇ ਇਹ ਸਭ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜ਼ਮੀਨ ਆਪਣੇ ਨਾਂ ਲਵਾ ਕੇ ਉਨ੍ਹਾਂ ਨੂੰ ਘਰ ਤੋਂ ਕੱਢਣਾ ਚਾਹੁੰਦਾ ਹੈ ਇੱਥੋਂ ਤੱਕ ਕਿ ਉਨ੍ਹਾਂ ਨਾਲ ਗੱਲ ਵੀ ਸਹੀ ਤਰ੍ਹਾਂ ਨਹੀਂ ਕਰਦਾ, ਮੰਦੇ ਬੋਲ ਬੋਲਦਾ ਹੈ ਅਤੇ ਕੁੱਟਮਾਰ ਵੀ ਕਰਦਾ ਹੈ।

Read this: ਪੰਜਾਬ, ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਅੱਜ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਉਦੋਂ ਉਨ੍ਹਾਂ ਦਾ ਸਮਝੌਤਾ ਹੋ ਗਿਆ ਕਿਉਂ ਕਿ ਬੇਟੇ ਦੇ ਸਹੁਰੇ ਨੇ ਇਹ ਧਮਕੀ ਦੇ ਦਿੱਤੀ ਕਿ ਦਾਜ ਦਾ ਕੇਸ ਪਾ ਕੇ ਉਨ੍ਹਾਂ ਨੂੰ ਜੇਲ ਕਰਵਾ ਦੇਵੇਗਾ। ਉਧਰ ਬਜ਼ੁਰਗਾਂ ਦੀ ਬੇਟੀ ਨੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ ਉਹ ਉਨ੍ਹਾਂ ਨੂੰ ਵੀ ਧਮਕੀਆਂ ਦਿੰਦਾ ਹੈ ਕਿ ਉਹ ਮਾਤਾ ਪਿਤਾ ਦੀ ਸਾਰ ਨਾ ਲੈਣ ਅਤੇ ਇਸ ਘਰ ਵਿੱਚ ਪੈਰ ਨਾ ਪਾਉਣ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਰਾ ਤੋਂ ਅਜਿਹੀ ਉਮੀਦ ਨਹੀਂ ਸੀ। 

 

In The Market