LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਬਦਲੀ ਵਾਹਨਾਂ ਦੀ ਸਪੀਡ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ

chd traffic

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (City Beautiful chandigarh) ਵਿਚ ਡਰਾਈਵਿੰਗ (Driving) ਸਬੰਧੀ ਕਈ ਨਿਯਮ ਬਦਲ ਗਏ ਹਨ। ਇਹ ਖਬਰ ਤੁਹਾਡੇ ਲਈ ਹੈ ਜੋ ਬਹੁਤ ਮਹੱਤਵਪੂਰਨ ਜਾਣਕਾਰੀ ਵਾਲੀ ਹੈ। ਵਾਹਨਾਂ ਦੀ ਪੁਰਾਣੀ ਸਪੀਡ ਲਿਮਿਟ (Speed Limit) ਦੇ ਹਿਸਾਬ ਨਾਲ ਹੀ ਡਰਾਈਵਿੰਗ (Driving) ਕਰਦੇ ਹੋ ਤਾਂ ਇਹ ਭਾਰੀ ਪੈਣ ਵਾਲਾ ਹੈ। ਇਸ ਨਾਲ ਮੋਟਾ ਜੁਰਮਾਨਾ (Fine) ਅਤੇ ਚਲਾਨ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਪ੍ਰਸ਼ਾਸਨ ਵਾਹਨਾਂ ਦੀ ਗਤੀ ਸੀਮਾ ਵਿਚ ਅਪ੍ਰੈਲ ਤੋਂ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਚੰਡੀਗੜ੍ਹ ਵਿਚ ਲਾਗੂ ਵੀ ਹੋ ਚੁੱਕਾ ਹੈ। ਹੁਣ ਟ੍ਰੈਫਿਕ ਪੁਲਿਸ (Traffic Police) ਨਵੇਂ ਨਿਯਮਾਂ ਦੇ ਤਹਿਤ ਹੀ ਚਲਾਨ ਕਰ ਰਹੀ ਹੈ।

Roads in Chandigarh: Highways to Cash - India Legal
ਨਵੇਂ ਨਿਯਮਾਂ ਮੁਤਾਬਕ 8 ਲੋਕਾਂ ਤੱਕ ਦੀ ਸਮਰੱਥਾ ਵਾਲੇ ਵਾਹਨਾਂ ਨੂੰ ਡਿਵਾਈਡਰ ਵਾਲੀ ਸੜਕ 'ਤੇ ਜ਼ਿਆਦਾਤਰ 60 ਕਿਮੀ ਪ੍ਰਤੀ ਘੰਟਾ, ਸਿੰਗਲ ਸੜਕ 'ਤੇ 50 ਕਿਮੀ ਅਤੇ ਸੈਕਟਰ ਦੇ ਅੰਦਰ ਦੀਆਂ ਸੜਕਾਂ 'ਤੇ 40 ਕਿਮੀ ਦੀ ਰਫਤਾਰ ਤੈਅ ਕੀਤੀ ਗਈ ਹੈ। 9 ਲੋਕਾਂ ਤੋਂ ਜ਼ਿਆਦਾ ਦੀ ਸਮਰੱਥਾ ਵਾਲੇ ਵਾਹਨ ਡਿਵਾਈਡਰ ਵਾਲੀ ਸੜਕ 'ਤੇ 50 ਕਿਮੀ ਅਤੇ ਸਿੰਗਲ ਅਤੇ ਸੈਕਟਰ ਦੇ ਅੰਦਰ ਦੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ ਸਕਦੇ ਹਨ।

Delhi to Chandigarh in just two hours! It will be a reality by 2023, India  - Times of India Travel
ਦੋਪਹੀਆ ਅਤੇ ਤਿੰਨ ਪਹੀਆ ਵਾਹਨ ਡਿਵਾਈਡਰ ਵਾਲੀ ਸੜਕ 'ਤੇ 45 ਕਿਮੀ, ਸਿੰਗਲ ਅਤੇ ਸੈਕਟਰਾਂ ਦੇ ਅੰਦਰ ਵਾਲੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ ਸਕਦੇ ਹਨ। ਇਸ ਤੋਂ ਇਲਾਵਾ ਵਪਾਰਕ ਵਾਹਨ ਡਿਵਾਈਡਰ ਵਾਲੀ ਸੜਕ 'ਤੇ 50 ਕਿਮੀ, ਸਿੰਗਲ ਅਤੇ ਸੈਕਟਰਾਂ ਦੇ ਅੰਦਰ ਵਾਲੀ ਸੜਕ 'ਤੇ 40 ਕਿਮੀ ਦੀ ਰਫਤਾਰ ਨਾਲ ਚੱਲ ਸਕਦੇ ਹਨ।

Chandigarh traffic police to fix weekly off for field personnel - Hindustan  Times
ਸ਼ਹਿਰ ਵਿਚ ਵਾਹਨਾਂ ਦੀ ਸਪੀਡ ਲਿਮਿਟ ਸਬੰਧੀ ਨਿਯਮ ਬਦਲ ਚੁੱਕੇ ਹਨ। ਇਨ੍ਹਾਂ ਵਿਚ ਸੋਧ ਕਰ ਕੇ ਵਾਹਨਾਂ ਦੀ ਸਪੀਡ ਲਿਮਿਟ ਨੂੰ ਵਧਾਇਆ ਗਿਆ ਹੈ। ਹੁਣ ਨਵੀਂ ਸਪੀਡ ਲਿਮਿਟ ਦੇ ਸਾਈਨੇਜ ਬੋਰਡ ਥਾਂ-ਥਾਂ ਲਗਾਏ ਜਾਣੇ ਹਨ। ਇਹ ਬੋਰਡ ਲਗਾਉਣ ਲਈ ਨਗਰ ਨਿਗਮ ਨਾਂਹ ਕਰ ਚੁੱਕਾ ਹੈ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਹੁਕਮਾਂ 'ਤੇ ਹੁਣ ਪ੍ਰਸ਼ਾਸਨ ਦਾ ਇੰਜੀਨੀਅਰਿੰਗ ਡਿਪਾਰਟਮੈਂਟ ਇਹ ਸਾਈਨੇਜ ਬੋਰਡ ਲਗਾਏਗ। ਇੰਜੀਨੀਅਰਿੰਗ ਡਿਪਾਰਟਮੈਂਟ ਨੇ ਇਸ ਕੰਮ ਲਈ ਈ-ਟੈਂਡਰ ਜਾਰੀ ਕਰ ਦਿੱਤਾ ਹੈ। 71.71 ਲੱਖ ਇਸ ਦੀ ਅਨੁਮਾਨਤ ਲਾਗਤ ਤੈਅ ਕੀਤੀ ਗਈ ਹੈ।

SSP/Security & Traffic, UT Chandigarh on Twitter: "It is a major objective  of @trafficchd to eliminate road fatalities in #Chandigarh. As on date,  year 2020 has witnessed 28 road fatalities as compared
ਇਹ ਸਾਰੇ ਸਾਈਨੇਜ਼ ਬੋਰਡ ਨਗਰ ਨਿਗਮ ਦੇ ਤਹਿਤ ਆਉਣ ਵਾਲੇ ਵੀ-3, ਵੀ-4 ਅਤੇ ਵੀ-5 ਰੋਡ 'ਤੇ ਲਗਾਏ ਜਾਣਗੇ। ਪਹਿਲਾਂ ਨਗਰ ਨਿਗਮ ਨੂੰ ਹੀ ਇਹ ਕਾਰਜ ਕਰਨਾ ਸੀ। ਪਰ ਨਿਗਮ ਨੇ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਜਾਂ ਪੁਲਿਸ ਡਿਪਾਰਟਮੈਂਟ ਦੀ ਗੱਲ ਕਹਿ ਕੇ ਫੰਡ ਦੀ ਦਿੱਕਤ ਨੂੰ ਦੇਖਦੇ ਹੋਏ ਅਜਿਹਾ ਕਰਨ ਤੋਂ ਮਨਾਂ ਕਰ ਦਿੱਤਾ ਸੀ। ਟੈਂਡਰ ਤਿਆਰ ਹੋਣ ਤੋਂ ਬਾਅਦ ਵੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਪ੍ਰਸਤਾਵ ਲਿਆ ਕੇ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਯੂ.ਟੀ. ਪ੍ਰਸ਼ਾਸਨ ਦੇ ਇੰਜੀਨੀਅਰਿੰਗ ਡਿਪਾਰਟਮੈਂਟ ਨੂੰ ਇਸ ਕੰਮ ਦੇ ਹੁਕਮ ਦਿੱਤੇ ਸਨ। ਪ੍ਰਸ਼ਾਸਕ ਨੇ ਸੈਕ੍ਰੇਟਰੀ ਇੰਜੀਨੀਅਰਿੰਗ ਵਿਜੇ ਨਾਦੇਵਰਾਓ ਜੇਦੇ ਨੂੰ ਇਸ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਹੀ ਹੁਣ ਇੰਜੀਨੀਅਰਿੰਗ ਡਿਪਾਰਟਮੈਂਟ ਨੇ ਟੈਂਡਰ ਜਾਰੀ ਕੀਤਾ ਹੈ।

In The Market