LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਜਾਨਪੁਰ 'ਚ 100 ਕਿੱਲੇ ਦੇ ਕਰੀਬ ਖੜੀ ਫਸਲ ਨੂੰ ਲੱਗੀ ਅੱਗ, ਕੀਤੀ ਕਾਰਵਾਈ ਦੀ ਮੰਗ

17a fasal

ਸੁਜਾਨਪੁਰ- ਵਾਢੀ ਦਾ ਸੀਜ਼ਨ ਆਉਂਦੇ ਹੀ ਖੇਤਾਂ 'ਚ ਖੜੀ ਫਸਲ ਨੂੰ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਹੁਣ ਇਕ ਹੋਰ ਮਾਮਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਭਨਵਾਲ ਤੋਂ ਸਾਹਮਣੇ ਆਇਆ ਹੈ। ਜਿਥੇ ਕਿਸਾਨ ਦੇ 100 ਕਿਲੇ ਦੇ ਕਰੀਬ ਜ਼ਮੀਨ ਦੇ ਵਿਚ ਖੜੀ ਫਸਲ 'ਚ ਅੱਗ ਲੱਗ ਗਈ ਹੈ।

Also Read: CM ਨਾਲ ਮੀਟਿੰਗ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਆਪਸੀ ਬੈਠਕ

ਮਿਲੀ ਜਾਣਕਾਰੀ ਮੁਤਾਬਕ ਖੇਤਾਂ ਨੂੰ ਅੱਗ ਉਥੇ ਇਕ ਪਲਾਈ ਫੈਲਟਰੀ ਦੇ ਕਾਰਨ ਲੱਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫੈਕਟਰੀ ਦੀ ਰਾਖ ਨੂੰ ਬਾਹਰ ਸੁੱਟ ਦਿੰਦੇ ਨੇ ਜਿਸਦੇ ਚਲਦਿਆਂ ਸਾਡੇ ਖੇਤਾਂ ਨੂੰ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਫੈਕਟਰੀ ਮਾਲਕ ਨੂੰ ਕਿਹਾ ਪਰ ਉਨ੍ਹਾਂ ਵੱਲੋ ਸਾਡੀ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਕਿਸਾਨਾਂ ਵੱਲੋਂ ਫੈਕਟਰੀ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸਦੇ ਚਲਦਿਆਂ ਡਿਫੈਂਸ ਰੋਡ ਵੀ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਮੌਕੇ ਉੱਤੇ ਪੁੱਜੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਅਧੀਨ ਹੈ। ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।

Also Read: ਪਤਨੀ ਤੋਂ ਖਿਚੜੀ 'ਚ ਗਲਤੀ ਨਾਲ ਪਿਆ ਵਧੇਰੇ ਲੂਣ, ਖਿਝੇ ਪਤੀ ਨੇ ਉਤਾਹਿਆ ਮੌਤ ਦੇ ਘਾਟ

In The Market