LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ, ਭਲਕੇ ਜਲੰਧਰ 'ਚ ਹੋਵੇਗੀ ਮੀਟਿੰਗ

22 kisan

ਚੰਡੀਗੜ੍ਹ-  ਗੰਨਾ ਕਾਸ਼ਤਕਾਰਾਂ ਅਤੇ ਪੰਜਾਬ ਸਰਕਾਰ ਦੀ ਬੈਠਕ ਰਹੀ ਬੇਸਿੱਟਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅੰਦੋਲਨ ਜਾਰੀ ਰਹੇਗਾ। ਰੇਲਵੇ ਟਰੈਕ ਅਤੇ ਰੋਡ ਜਾਮ ਰਹਿਣਗੇ।

ਪੜੋ ਹੋਰ ਖਬਰਾਂ: ਤਾਲਿਬਾਨੀ ਗੋਲੀਬਾਰੀ ਕਾਰਨ ਕਾਬੁਲ ਏਅਰਪੋਰਟ 'ਤੇ ਮਚੀ ਭਾਜੜ, 7 ਲੋਕਾਂ ਦੀ ਹੋਈ ਮੌਤ

ਦੱਸ ਦਈਏ ਕਿ ਗੰਨਾ ਕਾਸ਼ਤਕਾਰਾਂ ਤੇ ਸਰਕਾਰ ਵਿਚਕਾਰ ਅੱਜ ਸਵੇਰੇ ਇਹ ਬੈਠਕ ਸ਼ੁਰੂ ਹੋਈ ਸੀ। ਗੰਨੇ ਦੀ ਕੀਮਤ ਦੇ ਵਾਧੇ ਨੂੰ ਲੈ ਕੇ ਬੈਠਕ ਹੋਈ। ਬੈਠਕ 'ਚ ਕਿਸਾਨ ਆਗੂ ਰਾਜੇਵਾਲ ਵੀ ਮੌਜੂਦ ਸਨ। ਮੀਟਿੰਗ ਦੇ ਪਹਿਲੇ ਦੌਰ ਵਿੱਚ ਗੰਨੇ ਦਾ ਸਮਰਥਨ ਮੁੱਲ ਵਧਾਉਣ ਉਤੇ ਚਰਚਾ ਹੋਈ। ਮਨਜੀਤ ਰਾਏ ਅਤੇ ਹਰਿੰਦਰ ਲੱਖੋਵਾਲ ਸਰਕਾਰ ਨੂੰ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਇੱਕ ਏਕੜ ਪਿੱਛੇ ਸਮਰਥਨ ਮੁੱਲ ਦੇ ਚਲਦੇ ਪੈਂਦੇ ਘਾਟੇ ਤੋਂ ਜਾਣੂ ਕਰਵਾਇਆ ਗਿਆ।

ਪੜੋ ਹੋਰ ਖਬਰਾਂ: DSGPC ਚੋਣਾਂ: ਸ਼ਾਂਤੀਪੂਰਵਕ ਵੋਟਿੰਗ ਜਾਰੀ, ਬਜ਼ੁਰਗਾਂ ਅਤੇ ਔਰਤਾਂ ਵਿਚ ਵੀ ਦਿਖਿਆ ਉਤਸ਼ਾਹ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਹਾਲ ਹੀ ਵਿੱਚ ਮੁੱਖ ਮੰਤਰੀ ਵੱਲੋਂ ਬਣਾਏ ਗੰਨਾ ਵਿਕਾਸ ਗਰੁੱਪ ਦੇ ਚੇਅਰਮੈਨ ਹਨ, ਨੇ ਅੱਜ ਸਵੇਰੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹਿਲਾਂ ਗਰੁੱਪ ਦੀ ਮੀਟਿੰਗ ਕੀਤੀ ਅਤੇ ਹੁਣ ਉਹ ਗੰਨਾ ਕਿਸਾਨਾਂ ਨਾਲ ਮੀਟਿੰਗ ਕੀਤੀ। ਦੱਸ ਦਈਏ ਕਿ ਗੰਨੇ ਦੇ ਭਾਅ ਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੇ ਧਰਨੇ ਮਗਰੋਂ ਪੰਜਾਬ ਸਰਕਾਰ ਨਰਮ ਪਈ ਹੈ। ਸਰਕਾਰ ਨੇ ਕਿਸਾਨ ਧਰਨੇ ਨੂੰ ਸਮਾਪਤ ਕਰਾਉਣ ਲਈ ਅੱਜ ਪੰਜਾਬ ਭਵਨ ਵਿੱਚ ਮੀਟਿੰਗ ਸੱਦੀ ਸੀ।

ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ

ਉਧਰ, ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚੋਂ ਕੋਈ ਹੱਲ ਨਾ ਨਿਕਲਿਆ ਤਾਂ 24 ਅਗਸਤ ਨੂੰ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਜਾਮ ਲਾ ਕੇ ਸਮੁੱਚੇ ਸੂਬੇ ਨੂੰ ਬੰਦ ਕਰ ਦਿੱਤਾ ਜਾਵੇਗਾ।

In The Market