LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

DSGPC ਚੋਣਾਂ: ਸ਼ਾਂਤੀਪੂਰਵਕ ਵੋਟਿੰਗ ਜਾਰੀ, ਬਜ਼ੁਰਗਾਂ ਅਤੇ ਔਰਤਾਂ ਵਿਚ ਵੀ ਦਿਖਿਆ ਉਤਸ਼ਾਹ

22 dsgpc1

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਸ਼ਾਂਤੀਪੂਰਵਕ ਚੱਲ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਪਹਿਲੇ ਇਕ ਘੰਟੇ ਵਿਚ ਵੋਟਰਾਂ ਦੀ ਗਿਣਤੀ ਘੱਟ ਦਿਖਾਈ ਦੇ ਰਹੀ ਸੀ ਪਰ ਸਮਾਂ ਬੀਤਣ ਦੇ ਨਾਲ ਉਨ੍ਹਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਖਾਸ ਕਰਕੇ ਸਿੱਖ ਵਧੇਰੇ ਗਿਣਤੀ ਇਲਾਕਿਆਂ ਤਿਲਕ ਨਗਰ, ਹਰੀ ਨਗਰ, ਰਾਜੌਰੀ ਗਾਰਡਨ, ਪੰਜਾਬੀ ਬਾਗ ਵਿਚ ਬਹੁਤ ਉਤਸ਼ਾਹ ਹੈ। ਵੋਟਿੰਗ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨ 'ਤੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੰਯੁਕਤ ਕਮਿਸ਼ਨਰ ਬੀਕੇ ਸਿੰਘ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ, ਉਮੀਦ ਕੀਤੀ ਜਾਂਦੀ ਹੈ ਕਿ ਵੱਡੀ ਗਿਣਤੀ ਵਿਚ ਵੋਟਰ ਦੁਪਹਿਰ 1 ਵਜੇ ਤੱਕ ਵੋਟ ਪਾਉਣ ਲਈ ਪਹੁੰਚਣਗੇ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ।

ਪੜੋ ਹੋਰ ਖਬਰਾਂ: ਕਾਬੁਲ ਤੋਂ ਭਾਰਤ ਪਹੁੰਚੇ 168 ਭਾਰਤੀ, ਗਾਜ਼ਿਆਬਾਦ ਦੇ ਹਿੰਡਨ IAF ਬੇਸ 'ਤੇ ਉਤਰਿਆ ਜਹਾਜ਼

 

ਪੂਰਬੀ ਦਿੱਲੀ ਵਿਚ ਮੀਂਹ ਕਾਰਨ ਚੋਣਾਂ ਉੱਤੇ ਅਸਰ
ਓਥੇ ਹੀ ਯਮੁਨਾਪਾਰ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਮੀਂਹ ਦਾ ਦਿੱਲੀ ਸਿੱਖ ਗੁਰਦੁਆਰਾ ਚੋਣਾਂ 'ਤੇ ਅਸਰ ਪੈ ਰਿਹਾ ਹੈ। ਗੁਰਦੁਆਰਾ ਚੋਣਾਂ ਲਈ ਪੋਲਿੰਗ ਸਟੇਸ਼ਨ ਗੀਤਾ ਕਲੋਨੀ ਵਿਚ ਸਥਿਤ ਨਿਗਮ ਵਿਦਿਆਲਿਆ ਵਿਚ ਹੀ ਬਣਿਆ ਹੋਇਆ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ, ਕੇਂਦਰ ਦੇ ਬਾਹਰ ਪੁਲਿਸ ਤਾਇਨਾਤ ਹੈ। ਮੀਂਹ ਕਾਰਨ ਅਜੇ ਤੱਕ ਵੋਟਰ ਆਪਣੀ ਵੋਟ ਪਾਉਣ ਨਹੀਂ ਆਏ।

ਪੜੋ ਹੋਰ ਖਬਰਾਂ: ਵਿਦੇਸ਼ੋਂ ਆਏ ਜਵਾਈ ਨੇ ਗੋਲੀਆਂ ਮਾਰ ਕੀਤਾ ਸੱਸ ਦਾ ਕਤਲ, ਪਤਨੀ ਵੀ ਗੰਭੀਰ ਜ਼ਖਮੀ

 

576 ਬੂਥਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ
ਇਨ੍ਹਾਂ ਚੋਣ ਲਈ ਸਾਰੇ 576 ਬੂਥਾਂ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਾਰੇ ਬੂਥਾਂ 'ਤੇ ਢੁੱਕਵੀਂ ਗਿਣਤੀ ਵਿਚ ਨੀਮ ਫੌਜੀ ਅਤੇ ਪੁਲਿਸ ਕਰਮਚਾਰੀ ਤਾਇਨਾਤ ਹਨ। ਪੁਲਿਸ ਦੇ ਉੱਚ ਅਧਿਕਾਰੀ ਆਪਣੇ-ਆਪਣੇ ਖੇਤਰਾਂ ਦੇ ਬੂਥਾਂ 'ਤੇ ਨਜ਼ਰ ਰੱਖ ਰਹੇ ਹਨ। ਸਾਰੇ ਬੂਥਾਂ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣਾਂ ਡਾਇਰੈਕਟੋਰੇਟ ਚੋਣਾਂ ਕਰਵਾਉਂਦੀ ਹੈ।

ਪੜੋ ਹੋਰ ਖਬਰਾਂ: ਤਾਲਿਬਾਨੀ ਗੋਲੀਬਾਰੀ ਕਾਰਨ ਕਾਬੁਲ ਏਅਰਪੋਰਟ 'ਤੇ ਮਚੀ ਭਾਜੜ, 7 ਲੋਕਾਂ ਦੀ ਹੋਈ ਮੌਤ

 

ਚੋਣਾਂ ਬਾਰੇ ਜ਼ਰੂਰੀ ਜਾਣਕਾਰੀ
ਦਿਲੀ ਵਿਚ 546 ਪੋਲਿੰਗ ਸਟੇਸ਼ਨ ਹਨ।
132 ਆਜ਼ਾਦ ਉਮੀਦਵਾਰਾਂ ਸਮੇਤ 312 ਉਮੀਦਵਾਰ ਮੈਦਾਨ ਵਿਚ ਹਨ।
ਮਹਿਲਾ ਵੋਟਰ- 1 ਲੱਖ 71 ਹਜ਼ਾਰ 370
ਪੁਰਸ਼ ਵੋਟਰ -1 ਲੱਖ 70 ਹਜ਼ਾਰ 695
ਕੁੱਲ ਵੋਟਰ 3 ਲੱਖ 42 ਹਜ਼ਾਰ 65 

In The Market