LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਾਰੈਂਸ ਬਿਸ਼ਨੋਈ ਹੀ ਹੈ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ! ਸਟੇਟਸ ਰਿਪੋਰਟ 'ਚ ਖੁਲਾਸਾ

16j bishnoi

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ। ਸਟੇਟਸ ਰਿਪੋਰਟ ਵਿੱਚ ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਹੀ ਮਾਸਟਰਮਾਈਂਡ ਮੰਨਿਆ ਹੈ। ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਹੁਣ ਤੱਕ ਕਤਲ ਕੇਸ 'ਚ 10 ਮੁਲਜ਼ਮ ਗ੍ਰਿਫ਼ਤਾਰ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਸੀ। ਜਨਵਰੀ ਮਹੀਨੇ 'ਚ  ਕਤਲ ਦੀ ਸਾਜ਼ਿਸ਼ ਰਚੀ ਗਈ ਸੀ। SIT ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ।

Also Read: 40 ਸਾਲ ਬਾਅਦ ਖੁੱਲਿਆ ਔਰਤ ਦੇ ਕਤਲ ਦਾ ਭੇਦ, ਖੁਦ ਪਤੀ ਨੇ ਮਾਰ ਕੇ ਸੈਪਟਿਕ ਟੈਂਕ 'ਚ ਲੁਕਾਈ ਸੀ ਲਾਸ਼

ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਆਪਣੇ ਗੰਨਮੈਨਾਂ ਨੂੰ ਦੱਸ ਕੇ ਘਰੋਂ ਨਿਕਲਿਆ ਸੀ । ਕਾਂਸਟੇਬਲ ਵਿਪਨਦੀਪ ਤੇ ਬਲਜਿੰਦਰ ਸਿੰਘ ਗੰਨਮੈਨ ਸੀ। ਗੰਨਮੈਨਾਂ ਨੂੰ ਕਿਹਾ, 'ਮੈਂ ਛੇਤੀ ਵਾਪਸ ਆ ਰਿਹਾ ਹਾਂ'। ਮੂਸੇਵਾਲਾ ਥਾਰ 'ਚ ਦੋ ਦੋਸਤਾਂ ਨਾਲ ਨਿਕਲਿਆ। ਥਾਰ 'ਚ ਅਗਲੀ ਸੀਟ 'ਤੇ ਗੁਰਪ੍ਰੀਤ ਅਤੇ ਪਿਛਲੀ ਸੀਟ 'ਤੇ ਗੁਰਵਿੰਦਰ ਬੈਠਿਆ ਹੋਇਆ ਸੀ

Also Read: ਅਗਨੀਪਥ ਯੋਜਨਾ 'ਤੇ ਭੜਕੇ ਪ੍ਰਦਰਸ਼ਨਕਾਰੀਆਂ ਰੇਲ ਨੂੰ ਲਾਈ ਅੱਗ, ਦੇਸ਼ ਭਰ 'ਚ ਜ਼ੋਰਦਾਰ ਪ੍ਰਦਰਸ਼ਨ ਜਾਰੀ

ਗੈਂਗਸਟਰ ਗੁਰਵਿੰਦਰ ਗੋਰਾ ਨੂੰ ਮੁੜ CIA ਸਟਾਫ਼ ਲਿਆਂਦਾ ਗਿਆ ਹੈ। ਅੱਜ ਫਿਰ ਲਾਰੈਂਸ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕੀਤੇ ਜਾਣਗੇ। ਕੱਲ੍ਹ ਵੀ ਲਾਰੈਂਸ ਸਾਹਮਣੇ ਬਿਠਾ ਕੇ ਪੁੱਛਗਿੱਛ ਹੋਈ ਸੀ। ਸੂਤਰਾਂ ਮੁਤਾਬਕ ਕੱਲ੍ਹ ਹੋਈ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਸਨ। ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ ਗੋਰਾ।

In The Market