LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਗਨੀਪਥ ਯੋਜਨਾ 'ਤੇ ਭੜਕੇ ਪ੍ਰਦਰਸ਼ਨਕਾਰੀਆਂ ਰੇਲ ਨੂੰ ਲਾਈ ਅੱਗ, ਦੇਸ਼ ਭਰ 'ਚ ਜ਼ੋਰਦਾਰ ਪ੍ਰਦਰਸ਼ਨ ਜਾਰੀ

16j protest

ਲਖਨਊ- ਫੌਜ 'ਚ ਭਰਤੀ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਨੂੰ ਲੈ ਕੇ ਹੰਗਾਮਾ ਵਧਦਾ ਜਾ ਰਿਹਾ ਹੈ। ਫਿਲਹਾਲ ਬਿਹਾਰ, ਹਰਿਆਣਾ, ਉਤਰਾਖੰਡ ਅਤੇ ਰਾਜਸਥਾਨ ਤੋਂ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਆ ਰਹੀਆਂ ਹਨ। ਸਭ ਤੋਂ ਵੱਧ ਹਿੰਸਕ ਪ੍ਰਦਰਸ਼ਨ ਬਿਹਾਰ ਵਿੱਚ ਹੋ ਰਹੇ ਹਨ। ਉੱਥੇ ਹੀ ਇਕ ਥਾਂ 'ਤੇ ਟਰੇਨ ਨੂੰ ਅੱਗ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਅੱਗ ਲਾਉਣ ਕਰਕੇ ਰੇਲ ਰੂਟ-ਸੜਕ ਦਾ ਰਸਤਾ ਬੰਦ ਕਰ ਦਿੱਤਾ ਗਿਆ।

Also Read: ਭਾਰਤ 'ਚ ਕੋਰੋਨਾ ਦੀ ਡਰਾਉਣ ਵਾਲੀ ਰਫ਼ਤਾਰ, 24 ਘੰਟਿਆਂ 'ਚ 12 ਹਜ਼ਾਰ ਤੋਂ ਵਧੇਰੇ ਮਾਮਲੇ

ਇਸ ਦੌਰਾਨ ਬਿਹਾਰ ਦੇ ਛਪਰਾ ਵਿੱਚ ਵੀ ਇੱਕ ਟਰੇਨ ਨੂੰ ਅੱਗ ਲਗਾ ਦਿੱਤੀ ਗਈ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਸਟੇਸ਼ਨ 'ਤੇ ਖੜ੍ਹੀ ਟਰੇਨ ਸੜਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਬਿਹਾਰ ਦੇ ਕੈਮੂਰ ਜ਼ਿਲੇ 'ਚ ਵਿਰੋਧ ਦੀ ਅੱਗ ਵਧਦੀ ਜਾ ਰਹੀ ਹੈ। ਇੱਥੇ ਭਬੂਆ ਰੋਡ ਰੇਲਵੇ ਸਟੇਸ਼ਨ 'ਤੇ ਫੌਜ ਦੀ ਤਿਆਰੀ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਇੱਥੇ ਭਬੂਆ ਪਟਨਾ ਇੰਟਰਸਿਟੀ ਟਰੇਨ ਦੇ ਅੰਦਰ ਅੱਗ ਲਗਾ ਦਿੱਤੀ ਗਈ। ਇਸ ਟਰੇਨ ਦੀਆਂ ਸੀਟਆਂ ਸੜ ਗਈਆਂ। ਇਸ ਤੋਂ ਇਵਾਲਾ ਹਰਿਆਣਾ ਦੇ ਜ਼ਿਲਾ ਦਫਤਰਾਂ ਦੇ ਬਾਹਰ ਵੀ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਨੌਜਵਾਨਾਂ ਨੇ ਪੁਲਿਸ ਉੱਤੇ ਪੱਥਰਬਾਜ਼ੀ ਵੀ ਕੀਤੀ ਤੇ ਪੁਲਿਸ ਨੇ ਇਸ ਉੱਤੇ ਕਾਰਵਾਈ ਕਰਦਿਆਂ ਪਾਣੀ ਦੀਆਂ ਵਾਛੜਾਂ ਛੱਡੀਆਂ ਤੇ ਹਵਾਈ ਫਾਇਰ ਵੀ ਕੀਤੇ।

 

Also Read: ਰਾਹੁਲ ਗਾਂਧੀ ਤੋਂ ਪੁੱਛਗਿੱਛ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ

ਇਸ ਦੇ ਨਾਲ ਹੀ ਆਰਾ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇੱਥੇ ਪਲੇਟਫਾਰਮ ਨੰਬਰ ਚਾਰ ਦੇ ਬੁਕਿੰਗ ਦਫ਼ਤਰ ਵਿੱਚ ਭੰਨਤੋੜ ਕੀਤੀ ਗਈ। ਥਾਂ-ਥਾਂ ਕੱਚ ਦੇ ਟੁਕੜੇ ਖਿੱਲਰੇ ਪਏ ਸਨ। ਇੱਥੇ ਰੇਲਵੇ ਦੀ ਜਾਇਦਾਦ ਦਾ ਕਾਫੀ ਨੁਕਸਾਨ ਹੋਇਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਉੱਥੇ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਅਤੇ ਭੰਨਤੋੜ ਕੀਤੀ। ਇੱਥੇ ਕੁਝ ਬਾਈਕ, ਸਟਾਲਾਂ ਨੂੰ ਟਰੈਕ 'ਤੇ ਸੁੱਟ ਕੇ ਅੱਗ ਲਗਾ ਦਿੱਤੀ ਗਈ ਹੈ।

In The Market