LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਕੋਰੋਨਾ ਦੀ ਡਰਾਉਣ ਵਾਲੀ ਰਫ਼ਤਾਰ, 24 ਘੰਟਿਆਂ 'ਚ 12 ਹਜ਼ਾਰ ਤੋਂ ਵਧੇਰੇ ਮਾਮਲੇ

16j corona

ਨਵੀਂ ਦਿੱਲੀ- ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 12,213 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7,624 ਮਰੀਜ਼ ਠੀਕ ਹੋ ਗਏ ਹਨ। ਇਸ ਤੋਂ ਬਾਅਦ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 58,215 ਹੋ ਗਈ ਹੈ। ਜਦਕਿ ਸਕਾਰਾਤਮਕਤਾ ਦਰ 2.35 ਫੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 11 ਮੌਤਾਂ ਹੋਈਆਂ ਹਨ। ਅੱਜ ਰਿਪੋਰਟ ਕੀਤੇ ਗਏ ਕੇਸ ਕੱਲ੍ਹ ਨਾਲੋਂ 38.4 ਪ੍ਰਤੀਸ਼ਤ ਵੱਧ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 15,21,942 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਤੱਕ ਕੁੱਲ 1,95,67,37,014 ਲੋਕਾਂ ਦੇ ਟੀਕਾਕਰਨ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ।

Also Read: ਰਾਹੁਲ ਗਾਂਧੀ ਤੋਂ ਪੁੱਛਗਿੱਛ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ

ਇਨ੍ਹਾਂ ਪੰਜ ਸੂਬਿਆਂ ਵਿੱਚ ਹਨ ਸਭ ਤੋਂ ਵੱਧ ਮਰੀਜ਼ 
ਸਭ ਤੋਂ ਵੱਧ ਕੇਸ ਦਰਜ ਕਰਨ ਵਾਲੇ ਚੋਟੀ ਦੇ ਪੰਜ ਰਾਜਾਂ ਵਿਚ ਮਹਾਰਾਸ਼ਟਰ ਵਿਚ 4,024, ਕੇਰਲ ਵਿਚ 3,488, ਦਿੱਲੀ ਵਿਚ 1,375, ਕਰਨਾਟਕ ਵਿਚ 648 ਤੇ ਹਰਿਆਣਾ ਵਿਚ 596 ਕੇਸ ਸਾਹਮਣੇ ਆਏ ਹਨ। ਇਨ੍ਹਾਂ ਪੰਜ ਰਾਜਾਂ ਤੋਂ 82.96 ਫੀਸਦੀ ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿੱਚੋਂ 32.95 ਫੀਸਦੀ ਇਕੱਲੇ ਮਹਾਰਾਸ਼ਟਰ ਦੇ ਹਨ।

ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,24,803 ਹੋ ਗਈ ਹੈ। ਰਿਕਵਰੀ ਰੇਟ ਹੁਣ 98.65 ਫੀਸਦੀ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 4,26,74,712 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 5,19,419 ਨਮੂਨਿਆਂ ਦੀ ਜਾਂਚ ਕੀਤੀ ਗਈ।

Also Read: ਬੇਟੇ ਨਾਲ ਖੇਡਦੀ ਨਜ਼ਰ ਆਈ ਭਾਰਤੀ ਸਿੰਘ, ਪਿਆਰੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਲੁਟਾਇਆ ਪਿਆਰ

ਇੱਕ ਦਿਨ ਪਹਿਲਾਂ ਦੇਸ਼ ਵਿੱਚ ਕੋਰੋਨਾ ਦੇ 8822 ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ ਮਾਮਲੇ ਮੰਗਲਵਾਰ ਨੂੰ ਪਾਏ ਗਏ ਮਾਮਲਿਆਂ ਨਾਲੋਂ 33.8 ਫੀਸਦੀ ਜ਼ਿਆਦਾ ਸਨ। ਇੱਕ ਦਿਨ ਵਿੱਚ 15 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਲਗਾਤਾਰ 3 ਦਿਨਾਂ ਤੋਂ ਰੋਜ਼ਾਨਾ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਸਨ, ਹਾਲਾਂਕਿ ਮੰਗਲਵਾਰ ਨੂੰ ਨਵੇਂ ਸੰਕਰਮਿਤਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਅਤੇ ਕੁੱਲ 6594 ਨਵੇਂ ਮਰੀਜ਼ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 8,084 ਨਵੇਂ ਮਰੀਜ਼ ਮਿਲੇ ਸਨ। ਇਸ ਤੋਂ ਪਹਿਲਾਂ 10 ਜੂਨ ਨੂੰ 8,328 ਅਤੇ 11 ਜੂਨ ਨੂੰ 8,582 ਨਵੇਂ ਮਾਮਲੇ ਸਾਹਮਣੇ ਆਏ ਸਨ।

In The Market