LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ ਨੂੰ ਲੈ ਕੇ EC ਦੀਆਂ ਤਿਆਰੀਆਂ ਮੁਕੰਮਲ, ਜਲਦ ਲੱਗ ਸਕਦੈ ਚੋਣ ਜ਼ਾਬਤਾ

30d ecc

ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਮਾਹੌਲ ਭਖਿਆ ਹੋਇਆ ਹੈ। ਇੱਕ ਪਾਸੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ, ਦੂਜੇ ਪਾਸੇ ਚੋਣਾਂ ਨੂੰ ਸਹੀ ਢੰਗ ਨਾ ਨੇਪਰੇ ਚੜਾਉਣ ਲਈ ਚੋਣ ਕਮਿਸ਼ਨ (Election Commission) ਤੇਜ਼ੀ ਨਾਲ ਸਰਗਰਮੀ ਕਰ ਰਿਹਾ ਹੈ। ਹੁਣ ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਲਈ ਆਪਣੀਆਂ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਹਨ। 

Also Read: ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਰਾਣਾ ਸੋਢੀ ਨੂੰ ਮਿਲੀ 'Z' ਸੁਰੱਖਿਆ

ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਅਫਸਰ, ਡਾ. ਐਸ. ਕਰੁਣਾ ਰਾਜੂ (Punjab Chief Electoral Officer, Dr S Karuna Raju) ਨੇ ਕਿਹਾ ਕਿ ਪੋਲਿੰਗ ਬੂਥਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਵੋਟਰ ਸੂਚੀ ਆਪਣੇ ਅੰਤਿਮ ਪੜਾਅ 'ਤੇ ਹੈ, ਅਤੇ 80% ਸਹਾਇਕ ਰਿਟਰਨਿੰਗ ਅਫਸਰਾਂ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ(Punjab Assembly Poll) ਲਈ ਉਮੀਦਵਾਰਾਂ ਦੇ ਨਾਮਜ਼ਦਗੀ ਦੀ ਨਿਗਰਾਨੀ ਕਰਨ ਲਈ ਆਪਣੀ ਸਿਖਲਾਈ ਲਈ ਹੈ।

Also Read: ਅੰਮ੍ਰਿਤਸਰ 'ਚ ਸ਼ਾਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਅੰਦਰ ਲੱਗੀ ਭਿਆਨਕ ਅੱਗ

ਪੰਜਾਬ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੋਵਿਡ-19(COVID19) ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਰੱਖਿਅਤ ਅਤੇ ਵਾਤਾਵਰਣ ਪੱਖੀ ਚੋਣਾਂ ਕਰਵਾਈਆਂ ਜਾਣਗੀਆਂ। ਸਿਹਤ ਸਕੱਤਰ ਹਰ ਰੋਜ਼ ਮੇਰੇ ਨਾਲ ਸਿਹਤ ਸਥਿਤੀ ਦਾ ਤਾਲਮੇਲ ਕਰਦਾ ਹੈ। ਸਾਰੀਆਂ ਚੋਣ ਪਾਰਟੀਆਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਵਿਡ-ਸਬੰਧਤ ਬਾਇਓ-ਵੇਸਟ ਸਮੱਗਰੀ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।

Also Read: ਬੀ.ਜੇ.ਪੀ. ਵਰਕਰਾਂ ਦੀ ਮੰਚ 'ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰ

ਪੰਜਾਬ ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਕੁੱਲ 2.12 ਕਰੋੜ ਵੋਟਰਾਂ ਵਿੱਚ, ਅਸੀਂ ਖਾਸ ਤੌਰ 'ਤੇ ਵੋਟਰ ਸੂਚੀ ਵਿੱਚ ਹੋਰ ਟਰਾਂਸਜੈਂਡਰਾਂ ਨੂੰ ਸ਼ਾਮਲ ਕਰਨ 'ਤੇ ਧਿਆਨ ਦਿੱਤਾ ਹੈ। 24,000 ਤੋਂ ਵੱਧ ਬੂਥ ਬਣਾਏ ਗਏ ਹਨ। ਇਸ ਤਰ੍ਹਾਂ ਰਾਜ ਦੀ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ, ਸਾਡੀਆਂ ਜ਼ਰੂਰਤਾਂ ਚੋਣ ਕਮਿਸ਼ਨ (Election Commission) ਨੂੰ ਦੱਸੀਆਂ ਗਈਆਂ ਹਨ।

In The Market