LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀ.ਜੇ.ਪੀ. ਵਰਕਰਾਂ ਦੀ ਮੰਚ 'ਤੇ ਕੁਰਸੀ ਦੀ ਲੜਾਈ, ਇਕ-ਦੂਜੇ ਨੂੰ ਕੱਢੀਆਂ ਗਾਲ੍ਹਾਂ ਤੇ ਹੋਈ ਕੁੱਟਮਾਰ

30december6

ਕੰਨੌਜ: ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਉੱਤਰ ਪ੍ਰਦੇਸ਼ (Uttar Pradesh) ਵਿਚ ਸਰਗਰਮੀ ਤੇਜ਼ ਹੋ ਗਈ। ਹਰ ਦਿਨ ਸੂਬੇ ਵਿਚ ਕਈ ਰੈਲੀਆਂ (Many rallies) ਅਤੇ ਜਨਸਭਾ ਹੋ ਰਹੀ ਹੈ। ਅਜਿਹੇ ਵਿਚ ਵਿਰੋਧੀਆਂ ਨੂੰ ਜਵਾਬ ਦੇਣ ਦੀ ਥਾਂ ਬੁੱਧਵਾਰ ਨੂੰ ਬੀ.ਜੇ.ਪੀ. ਕਾਰਕੁੰਨ (BJP Activists) ਆਪਸ ਵਿਚ ਹੀ ਭਿੜ ਗਏ। ਮੰਚ 'ਤੇ ਬੈਠਣ ਨੂੰ ਲੈ ਕੇ ਅਜਿਹਾ ਬਵਾਲ ਹੋਇਆ ਕਿ ਲੋਕ ਇਕ ਦੂਜੇ 'ਤੇ ਟੁੱਟ ਪਏ ਅਤੇ ਕੁੱਟਮਾਰ (Assault) ਕਰਨ ਲੱਗੇ। ਦਰਅਸਲ ਇਹ ਘਟਨਾ ਕੰਨੌਜ ਵਿਚ ਬੀ.ਜੇ.ਪੀ. (BJP in Kannauj) ਦੇ ਜਨਵਿਸ਼ਵਾਸ ਯਾਤਰਾ (Janaviswas Yatra) ਦੌਰਾਨ ਹੋਈ। ਛਿਬਰਾਮਊ ਵਿਧਾਨ ਸਭਾ ਖੇਤਰ (Assembly constituency) ਦੇ ਨਹਿਰੂ ਕਾਲਜ (Nehru College) ਵਿਚ ਜਨ ਵਿਸ਼ਵਾਸ ਯਾਤਰਾ ਦੇ ਤਹਿਤ ਜਨਸਭਾ ਲਈ ਮੰਚ ਤਿਆਰ ਕੀਤਾ ਗਿਆ ਸੀ।ਮੌਜੂਦਾ ਵਿਧਾਇਕ ਅਤੇ ਬੀ.ਜੇ.ਪੀ. ਜ਼ਿਲਾ ਉਪ ਪ੍ਰਧਾਨ ਦੇ ਹਮਾਇਤੀਆਂ ਵਿਚ ਮੰਚ 'ਤੇ ਬੈਠਣ ਨੂੰ ਲੈ ਕੇ ਵਿਵਾਦ ਹੋ ਗਿਆ। Also Read : ਨਵੇਂ ਸਾਲ 'ਤੇ ਪੰਜਾਬ ਸਰਕਾਰ ਵਲੋਂ ਸੱਦੀ ਗਈ ਮੰਤਰੀ ਮੰਡਲ ਦੀ ਮੀਟਿੰਗ


ਮੌਜੂਦਾ ਬੀ.ਜੇ.ਪੀ. ਵਿਧਾਇਕਾ ਅਰਚਨਾ ਪਾਂਡੇ ਦੇ ਹਮਾਇਤੀਆਂ 'ਤੇ ਬੀ.ਜੇ.ਪੀ. ਜ਼ਿਲਾ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਹਮਾਇਤੀਆਂ 'ਤੇ ਹਮਲਾ ਕਰਨ ਦਾ ਦੋਸ਼ ਹੈ। ਨਗਰ ਵਿਚ ਰੈਲੀ ਤੋਂ ਬਾਅਦ ਨਹਿਰੂ ਮਹਾਵਿਦਿਆਲੇ ਵਿਚ ਜਨਸਭਾ ਦਾ ਆਯੋਜਨ ਕੀਤਾ ਗਿਆ ਸੀ। ਮੰਚ 'ਤੇ ਬੈਠਣ ਨੂੰ ਲੈ ਕੇ ਵਿਧਾਇਕਾ ਦੇ ਹਮਾਇਤੀਆਂ ਅਤੇ ਜ਼ਿਲਾ ਉਪ ਪ੍ਰਧਾਨ ਦੇ ਹਮਾਇਤੀਆਂ ਵਿਚਾਲੇ ਵਿਵਾਦ ਹੋਇਆ। ਸਥਾਨਕ ਬੀ.ਜੇ.ਪੀ. ਨੇਤਾ ਦ੍ਰਿਵੇਦੀ ਤੋਂ ਮੰਚ 'ਤੇ ਬੈਠਣ ਨੂੰ ਲੈ ਕੇ ਇਹ ਨੋਕਝੋਕ ਸ਼ੁਰੂ ਹੋਈ ਸੀ। ਮਾਮਲੇ ਨੇ ਇੰਨਾ ਤੂਲ ਫੜ ਲਿਆ ਕਿ ਗਾਲ੍ਹਮੰਦਾ ਦੇ ਨਾਲ ਹੱਥੋਪਾਈ ਵੀ ਸ਼ੁਰੂ ਹੋ ਗਈ। ਇਸ ਨਾਲ ਉਥੇ ਕੁਝ ਸਮੇਂ ਲਈ ਅਫਰਾਤਫਰੀ ਮਚ ਗਈ। Also Read: ਚੰਡੀਗੜ੍ਹ 'ਚ ਕੇਜਰੀਵਾਲ ਕਰਨਗੇ ਧੰਨਵਾਦ ਰੈਲੀ, ਕਲ੍ਹ ਕੈਪਟਨ ਦੇ ਸ਼ਹਿਰ 'ਚ ਦਿਖਾਉਣਗੇ ਦਮਖਮ


ਇਸ ਮਾਮਲੇ ਵਿਚ ਵਿਪਨ ਦ੍ਰਿਵੇਦੀ ਮੌਜੂਦਾ ਭਾਜਪਾ ਵਿਧਾਇਕਾ ਅਰਚਨਾ ਪਾਂਡੇ ਦੇ ਹਮਾਇਤੀਆਂ 'ਤੇ ਕੁੱਟਮਾਰ ਦਾ ਦੋਸ਼ ਲਗਾ ਰਹੇ ਹਨ। ਉਥੇ ਹੀ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਅਰਵਿੰਦ ਯਾਦਵ ਇਸ ਮਾਮਲੇ ਨੂੰ ਬੀ.ਜੇ.ਪੀ. ਨੇਤਾਵਾਂ ਵਿਚਾਲੇ ਰਸੂਖ ਦੀ ਲੜਾਈ ਕਰਾਰ ਦੇ ਰਹੇ ਹਨ। ਦੱਸ ਦਈਏ ਕਿ ਯੂ.ਪੀ. ਵਿਚ ਸੱਤਾਧਾਰੀ ਪਾਰਟੀ ਬੀ.ਜੇ.ਪੀ. ਜਨਵਿਸ਼ਵਾਸ ਯਾਤਰਾ ਕੱਢ ਰਹੀ ਹੈ। ਜਿਸ ਵਿਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਬੀਤੇ ਪੰਜ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਦਾ ਲੇਖਾਜੋਖਾ ਜਨਤਾ ਵਿਚਾਲੇ ਰੱਖਦੇ ਹਨ।

In The Market