ਅੰਮ੍ਰਿਤਸਰ : ਅੰਮ੍ਰਿਤਸਰ ਦੇ ਟੈਲੀਫੋਨ ਐਕਸਚੇਂਜ ਦੇ ਕੋਲ ਉਸ ਸਮੇਂ ਅਫ਼ਰਾ ਤਫਰੀ ਮੱਚ ਗਈ ਜਦੋਂ ਨਜ਼ਦੀਕ ਗੁਰਦੁਆਰਾ ਸਾਹਿਬ ਹਵੇਲੀ ਅਰੂੜ ਸਿੰਘ ਦੇ ਅੰਦਰ ਅਚਾਨਕ ਅੱਗ ਲੱਗ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਦੇ ਚਾਰ ਸਰੂਪ ਪਏ ਸਨ ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਤੇ ਫਾਇਰ ਬਿਗਰੇਡ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਬਚਾ ਲਿਆ ਗਿਆ। ਮੌਕੇ ਤੇ ਪੁਜੇ ਫਾਇਰ ਬਿਰਗੇਡ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਚਾਰ ਵਜੇ ਦੇ ਕੋਲ ਸੂਚਨਾ ਮਿਲੀ ਕਿ ਟੈਲੀਫੋਨ ਐਕਸਚੇਂਜ ਕੋਲ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਲੱਗ ਗਈ। ਸਮੇਂ ਸਿਰ ਆਪਣੀ ਦਮਕਲ ਵਿਭਾਗ ਦੀਆ ਦੋ ਗੱਡੀਆਂ ਲੈਕੇ ਗੁਰਦੁਆਰਾ ਸਾਹਿਬ ਪੁੱਜੇ ਇਲਾਕਾ ਨਿਵਾਸੀਆਂ ਤੇ ਆਪਣੇ ਅਧਿਕਾਰੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਪਏ ਮਹਾਰਾਜ ਦੇ ਚਾਰ ਸਰੂਪ ਬਚਾ ਕੇ ਸੇਫ ਜਗਾ ਤੇ ਵਿਰਾਜਮਾਨ ਕੀਤੇ ਤੇ ਅੱਗ ਤੇ ਕਾਬੂ ਪਾਇਆ ਗਿਆ।
ਮੌਕੇ ਤੇ ਪੁਲਿਸ ਵਿਭਾਗ ਦੇ ਆਲਾ ਅਧਿਕਾਰੀ ਤੇ ਡਿਪਟੀ ਸੀਐੱਮ ਓਪੀ ਸੋਨੀ (OP Soni) ਦੇ ਭਤੀਜੇ ਕੌਂਸਲਰ ਵਿਕਾਸ ਸੋਨੀ ਵੀ ਮੌਕੇ ਆ ਗਏ ਉਨ੍ਹਾਂ ਵਲੋਂ ਜਾਨਕਾਰੀ ਦਿੰਦੇ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਹਵੇਲੀ ਅਰੂੜ ਸਿੰਘ ਗੁਰਦੁਆਰਾ ਪ੍ਰਜਾਪਤੀ ਬਰਾਦਰੀ ਦਾ ਗੁਰਦੁਆਰਾ ਸਾਹਿਬ ਹੈ ਕੁੱਝ ਮਹੀਨੇ ਪਹਿਲਾਂ ਹੀ ਇਹ ਬਿਲਡਿੰਗ ਨੂੰ ਤਿਆਰ ਕੀਤਾ ਗਿਆ। ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ।ਮੌਕੇ ਤੇ ਕੋਈ ਵੀ ਕੀਮਤੀ ਨੁਕਸਾਨ ਨਹੀਂ ਹੋਇਆ।
ਇਸ ਮੋਕੇ ਪੁਲਿਸ ਅਧਿਕਾਰੀ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ (Harjit Singh Dhaliwal) ਵੀ ਮਜੂਦ ਸਨ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਕਬਜੇ ਵਿਚ ਲੈਕੇ ਜਾਂਚ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਅਚਾਨਕ ਅੱਗ ਲੱਗ ਗਈ ਮੌਕੇ ਤੇ ਫਾਇਰ ਬਿਗਰੇਡ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਜਿਨ੍ਹਾਂ ਵੱਲੋਂ ਅਗ ਤੇ ਕਾਬੂ ਪਾ ਲਿਆ ਗਿਆ ।