LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕਿਸੇ ਵੀ ਹਾਲ ਨਹੀਂ ਵਿਕਣ ਦਿਆਂਗੇ ਨਕਲੀ ਦਵਾਈਆਂ ਤੇ ਖਾਦਾਂ: ਕੁਲਦੀਪ ਸਿੰਘ ਧਾਲੀਵਾਲ

12july dhaliwal

ਅਜਨਾਲਾ- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਨਾਲ ਲੈ ਕੇ ਬਠਿੰਡੇ ਜ਼ਿਲ੍ਹੇ ਦੀ ਨਰਮਾ ਪੱਟੀ 'ਚ ਜਾ ਕੇ ਨਰਮੇ ਦੀ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਸਰਵੇਖਣ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨਕਲੀ ਦਵਾਈਆਂ ਤੇ ਖਾਦਾਂ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਕੀਤਾ।

Also Read: ਪੈਸੇ ਚੋਰੀ ਕਰਨ ਦੇ ਸ਼ੱਕ 'ਚ ਮਾਲਕ ਮਕਾਨ ਨੇ ਕਿਰਾਏਦਾਰ ਨਾਲ ਕੀਤਾ ਦਰਿੰਦਿਆਂ ਵਾਲਾ ਸਲੂਕ

 

ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਪੰਜਾਬ ਦੇ ਵਿਚ ਨਕਲੀ ਦਵਾਈਆਂ, ਨਕਲੀ ਖਾਦਾਂ, ਨਕਲੀ ਬੀਜ ਤੇ ਨਕਲੀ ਜਿਪਸਮ, ਇਨ੍ਹਾਂ ਚੀਜ਼ਾਂ ਦੀ ਵਿਕਰੀ ਕਿਸੇ ਵੀ ਹਾਲ ਵਿਚ ਨਹੀਂ ਹੋਣ ਦਿਆਂਗੇ ਚਾਹੇ ਕੁਝ ਵੀ ਕਰਨਾ ਪਏ। ਉਨ੍ਹਾਂ ਕਿਹਾ ਕਿ ਨਕਲੀ ਦਵਾਈਆਂ ਹੁਣ ਤੱਕ ਵਿਕਦੀਆਂ ਆਈਆਂ, ਚਾਹੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਹੋਣ, ਉਨ੍ਹਾਂ ਨੂੰ ਬੰਦ ਕਰਾਂਗੇ। ਇਨ੍ਹਾਂ ਨਕਲੀ ਦਵਾਈਆਂ ਨੇ ਕੈਂਸਰ ਨੂੰ ਬੜਾਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਵਿਕ ਰਹੀਆਂ ਅਜਿਹੀਆਂ ਦਵਾਈਆਂ ਤੇ ਜਿਪਸਮ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਦੀ ਤਰਫੋਂ ਪੰਜਾਬ ਦੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਸੂਬੇ ਅੰਦਰੋਂ ਨਕਲੀ ਕੀਟਨਾਸ਼ਕ ਦਵਾਈਆਂ ਤੇ ਬੀਜਾਂ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਬਚਾਉਣਾ ਮੇਰਾ ਪਹਿਲਾ ਫਰਜ਼ ਹੈ।

Also Read: ਟ੍ਰੈਫਿਕ ਪੁਲਿਸ ਦੀ ਚੰਡੀਗੜ੍ਹੀਆਂ ਨੂੰ ਅਪੀਲ, 16 ਜੁਲਾਈ ਤੱਕ ਭਰ ਦਿਓ ਵਾਹਨਾਂ ਦੇ ਚਲਾਨ, ਨਹੀਂ ਤਾਂ...

In The Market