LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟ੍ਰੈਫਿਕ ਪੁਲਿਸ ਦੀ ਚੰਡੀਗੜ੍ਹੀਆਂ ਨੂੰ ਅਪੀਲ, 16 ਜੁਲਾਈ ਤੱਕ ਭਰ ਦਿਓ ਵਾਹਨਾਂ ਦੇ ਚਲਾਨ, ਨਹੀਂ ਤਾਂ...

12july traffic

ਚੰਡੀਗੜ੍ਹ- ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਾਲ 2020-21 ਵਿਚ ਲਾਕਡਾਊਨ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਈ ਚਲਾਨ ਕੀਤੇ ਸਨ। ਕਈ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਹੁਣ ਕਾਫੀ ਦੇਰ ਤੱਕ ਪੁਲਿਸ ਕੋਲ ਕਈ ਗੱਡੀਆਂ ਜ਼ਬਤ ਹਨ, ਪਰ ਉਨ੍ਹਾਂ ਨੂੰ ਛੁਡਾਉਣ ਕੋਈ ਨਹੀਂ ਆਇਆ। ਹੁਣ ਇਨ੍ਹਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

Also Read: ਮੁਫਤ ਬਿਜਲੀ 'ਤੇ 1 ਕਿਲੋਵਾਟ ਦੀ ਸ਼ਰਤ ਹਟੀ, ਜਨਰਲ ਕੈਟਗਰੀ 'ਚ ਸਿਰਫ਼ BPL ਪਰਿਵਾਰਾਂ ਨੂੰ ਹੀ ਮਿਲੇਗਾ ਫਾਇਦਾ

ਹਾਲਾਂਕਿ ਚੰਡੀਗੜ੍ਹ ਟ੍ਰੈਫਿਕ ਪੁਲੀਸ ਨੇ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ 16 ਜੁਲਾਈ ਨੂੰ ਵਿਸ਼ੇਸ਼ ਨੈਸ਼ਨਲ ਲੋਕ ਅਦਾਲਤ ਵਿੱਚ ਆ ਕੇ ਚਲਾਨ ਭਰ ਕੇ ਆਪਣੇ ਵਾਹਨਾਂ ਨੂੰ ਛੁਡਵਾ ਲੈਣ, ਨਹੀਂ ਤਾਂ ਇਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਇਹ ਵਿਸ਼ੇਸ਼ ਅਦਾਲਤ ਸੈਕਟਰ 43 ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸਥਾਪਤ ਕੀਤੀ ਜਾਵੇਗੀ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਸਾਲ 2020-21 ਸੈਸ਼ਨ ਲਈ ਲਗਭਗ 7400 ਬਕਾਇਆ ਚਲਾਨਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਇਸ ਸੈਸ਼ਨ ਵਿੱਚ 2281 ਵਾਹਨ ਵੀ ਜ਼ਬਤ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਦੇ ਰਜਿਸਟਰਡ ਮਾਲਕਾਂ ਨੂੰ ਨੋਟਿਸ ਜਾਰੀ ਕਰਕੇ ਇਨ੍ਹਾਂ ਵਾਹਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚਲਾਨ ਦਾ ਭੁਗਤਾਨ ਕਰਕੇ ਵਾਹਨ ਨੂੰ ਰਿਲੀਜ਼ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।

Also Read: ਵਰੁਣ ਧਵਨ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ, ਇਕੱਠਿਆਂ ਦੀ ਫੋਟੋ ਕੀਤੀ ਪੋਸਟ

ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਸਾਲ 2020 ਵਿਚ ਕੀਤੇ ਗਏ ਹੋਰ ਟ੍ਰੈਫਿਕ ਚਲਾਨ ਵੀ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਭਰੇ ਜਾ ਸਕਦੇ ਹਨ। ਜ਼ਬਤ ਕੀਤੇ ਵਾਹਨਾਂ ਦੀ ਸੂਚੀ ਚੰਡੀਗੜ੍ਹ ਪੁਲਿਸ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ।

In The Market