LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਸੇ ਚੋਰੀ ਕਰਨ ਦੇ ਸ਼ੱਕ 'ਚ ਮਾਲਕ ਮਕਾਨ ਨੇ ਕਿਰਾਏਦਾਰ ਨਾਲ ਕੀਤਾ ਦਰਿੰਦਿਆਂ ਵਾਲਾ ਸਲੂਕ

12july kirayedar

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਮਕਾਨ ਮਾਲਕ ਦਾ ਬੇਰਹਿਮ ਚਿਹਰਾ ਸਾਹਮਣੇ ਆਇਆ ਹੈ। 50 ਹਜ਼ਾਰ ਰੁਪਏ ਚੋਰੀ ਕਰਨ ਦੇ ਸ਼ੱਕ 'ਚ ਮਕਾਨ ਮਾਲਕ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕਿਰਾਏਦਾਰ ਨੂੰ ਬੰਧਕ ਬਣਾ ਲਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਚਾਰੇ ਦੋਸ਼ੀਆਂ ਨੇ ਕਿਰਾਏਦਾਰ ਦੇ ਪ੍ਰਾਈਵੇਟ ਪਾਰਟ 'ਚ ਪੈਟਰੋਲ ਪਾ ਦਿੱਤਾ। ਉਸ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

Also Read: ਟ੍ਰੈਫਿਕ ਪੁਲਿਸ ਦੀ ਚੰਡੀਗੜ੍ਹੀਆਂ ਨੂੰ ਅਪੀਲ, 16 ਜੁਲਾਈ ਤੱਕ ਭਰ ਦਿਓ ਵਾਹਨਾਂ ਦੇ ਚਲਾਨ, ਨਹੀਂ ਤਾਂ...

ਇਹ ਮਾਮਲਾ ਤੇਜਾਜੀ ਨਗਰ ਥਾਣਾ ਖੇਤਰ ਦਾ ਹੈ। 22 ਸਾਲਾ ਨੌਜਵਾਨ ਆਜ਼ਾਦ ਨਗਰ ਇਲਾਕੇ 'ਚ ਪਿਛਲੇ ਕਈ ਸਾਲਾਂ ਤੋਂ ਕਿਰਾਏ 'ਤੇ ਨਿਜ਼ਾਮ ਖਾਨ ਦੇ ਘਰ ਰਹਿੰਦਾ ਸੀ। ਇਸ ਦੌਰਾਨ ਮਕਾਨ ਮਾਲਕ ਦੇ 50 ਹਜ਼ਾਰ ਰੁਪਏ ਚੋਰੀ ਹੋ ਗਏ। ਨਿਜ਼ਾਮ ਦਾ ਪਹਿਲਾ ਸ਼ੱਕ ਕਿਰਾਏਦਾਰ 'ਤੇ ਗਿਆ। ਉਹ ਪੀੜਤਾ ਨੂੰ ਵਰਗਲਾ ਕੇ ਆਪਣੇ ਜੀਜਾ ਸੱਦਾਮ ਦੇ ਘਰ ਲੈ ਗਿਆ। ਉੱਥੇ ਉਸ ਨੂੰ ਬੰਧਕ ਬਣਾ ਲਿਆ ਗਿਆ ਅਤੇ ਉਸ ਦੇ ਹੋਰ ਸਾਥੀਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਦੋਸ਼ ਹੈ ਕਿ ਉਥੇ ਕਿਰਾਏਦਾਰ ਦੇ ਪ੍ਰਾਈਵੇਟ ਪਾਰਟ 'ਚ ਪੈਟਰੋਲ ਪਾਇਆ ਗਿਆ।

Also Read: ਮੁਫਤ ਬਿਜਲੀ 'ਤੇ 1 ਕਿਲੋਵਾਟ ਦੀ ਸ਼ਰਤ ਹਟੀ, ਜਨਰਲ ਕੈਟਗਰੀ 'ਚ ਸਿਰਫ਼ BPL ਪਰਿਵਾਰਾਂ ਨੂੰ ਹੀ ਮਿਲੇਗਾ ਫਾਇਦਾ

ਪੀੜਤ ਨੇ ਤੇਜਾਜੀ ਨਗਰ ਥਾਣੇ 'ਚ ਸ਼ਿਕਾਇਤ ਕੀਤੀ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਚਾਰ ਦੋਸ਼ੀਆਂ ਨਿਜ਼ਾਮ ਖਾਨ, ਸੱਦਾਮ, ਸਲਮਾਨ ਅਤੇ ਆਦਿਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇੰਦੌਰ ਦੇ ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਦੱਸਿਆ ਕਿ ਸਾਨੂੰ ਪੀੜਤ ਦੀ ਸ਼ਿਕਾਇਤ ਮਿਲੀ ਸੀ। ਜਦੋਂ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਲੋੜੀਂਦੀ ਕਾਰਵਾਈ ਕੀਤੀ।

In The Market