LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕੋਰੋਨਾ ਫੈਲਣ ਦੀ ਦਰ 11 ਤੋਂ 4 ਫੀਸਦੀ 'ਤੇ ਆਈ, 14000 ਮਰੀਜ਼ਾਂ ਦਾ ਚੱਲ ਰਿਹੈ ਇਲਾਜ 

5feb corona

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ (Corona in the Punjab) ਦੀ ਲਹਿਰ (Wave) ਰੁੱਕ ਗਈ ਹੈ। ਪਿਛਲੇ 8 ਦਿਨ ਵਿਚ ਪੰਜਾਬ ਤੋਂ ਕੋਰੋਨਾ (Corona from Punjab) ਫੈਲਣ ਦੀ ਇਨਫੈਕਟਿਡ (Infected) ਦਰ 10 ਫੀਸਦੀ ਤੋਂ ਡਿੱਗ ਕੇ 4 ਫੀਸਦੀ ਰਹਿ ਗਈ ਹੈ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਟੈਸਟਿੰਗ (Testing) ਲਗਾਤਾਰ 35 ਹਜ਼ਾਰ ਦੇ ਨੇੜੇ ਹੋ ਰਹੀ ਹੈ। ਉਥੇ ਹੀ ਆਕਸੀਜਨ ਅਤੇ ਵੈਂਟੀਲੇਟਰ (Oxygen and ventilator) 'ਤੇ ਵੀ ਮਰੀਜ਼ ਘੱਟ ਰਹੇ ਹਨ। ਉਥੇ ਐਕਟਿਵ ਕੇਸ ਵੀ 45 ਹਜ਼ਾਰ ਤੋਂ ਘੱਟ ਕੇ ਹੁਣ ਤਕਰੀਬਨ 14 ਹਜ਼ਾਰ ਦੇ ਨੇੜੇ ਰਹਿ ਚੁੱਕੇ ਹਨ।
ਅਜਿਹੇ ਵਿਚ ਤੈਅ ਹੈ ਕਿ 11 ਫਰਵਰੀ (11 February) ਤੋਂ ਬਾਅਦ ਜਦੋਂ ਕਿ ਚੋਣ ਕਮਿਸ਼ਨ ਰੈਲੀਆਂ 'ਤੇ ਰੋਕ ਰੀਵਿਊ ਕਰੇਗਾ ਤਾਂ ਸਿਆਸੀ ਪਾਰਟੀਆਂ ਨੂੰ ਭੀੜ ਇਕੱਠੀ ਕਰਨ ਦੀ ਰਾਹਤ ਮਿਲ ਸਕਦੀ ਹੈ। ਪੰਜਾਬ ਵਿਚ 20 ਫਰਵਰੀ ਨੂੰ ਵੋਟਿੰਗ ਹੈ, ਅਜਿਹੇ ਵਿਚ ਇਕ ਹਫਤੇ ਪਹਿਲਾਂ ਵੱਡੀਆਂ ਚੋਣ ਰੈਲੀਆਂ ਦੇਖਣ ਨੂੰ ਮਿਲਣਗੀਆਂ। Also Read: ਪੇਰੂ 'ਚ ਯਾਤਰੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 7 ਲੋਕਾਂ ਦੀ ਮੌਤ

Covid-19 pandemic: 10 more deaths in Punjab and 6,481 cases | Business  Standard News
27 ਜਨਵਰੀ ਨੂੰ ਪੰਜਾਬ ਵਿਚ ਕੋਰੋਨਾ ਦਾ ਪਾਜ਼ੇਟੀਵਿਟੀ ਰੇਟ 11.86 ਫੀਸਦੀ ਸੀ। ਜੋ ਹੁਣ ਯਾਨੀ 4 ਫਰਵਰੀ ਨੂੰ ਡਿੱਗ ਕੇ 4.04 ਫੀਸਦੀ ਰਹਿ ਗਈ ਹੈ। ਇਸ ਦੌਰਾਨ ਵਾਇਰਸ ਦਰ ਤੇਜ਼ੀ ਨਾਲ ਡਿੱਗੀ ਹੈ। ਹਾਲਾਂਕਿ ਸਰਕਾਰ ਵਲੋਂ ਤਕਰੀਬਨ 35 ਹਜ਼ਾਰ ਸੈਂਪਲਿੰਗ ਅਤੇ ਇੰਨੇ ਹੀ ਟੈਸਟ ਰੋਜ਼ ਕੀਤੇ ਜਾ ਰਹੇ ਹਨ। ਖਾਸ ਕਰਕੇ ਜਨਵਰੀ ਵਿਚ ਕੋਹਰਾਮ ਮਚਾਉਣ ਵਾਲਾ ਕੋਰੋਨਾ ਫਰਵਰੀ ਵਿਚ ਰਾਹਤ ਲੈ ਕੇ ਆਇਆ ਹੈ। ਇਕ ਫਰਵਰੀ ਤੋਂ 4 ਫਰਵਰੀ ਤੱਕ ਕੋਰੋਨਾ ਦੇ ਫੈਲਣ ਦੀ ਦਰ ਤਕਰੀਬਨ 6 ਫੀਸਦੀ ਤੋਂ ਡਿੱਗ ਕੇ 4 ਫੀਸਦੀ ਰਹਿ ਗਈ ਹੈ।
ਕੋਰੋਨਾ ਫੈਲਣ ਦੀ ਦਰ ਭਾਵੇਂ ਹੀ ਰੁਕ ਰਹੀ ਹੋਵੇ ਪਰ ਮੌਤਾਂ ਨਹੀਂ ਰੁਕ ਰਹੀਆਂ। ਪਿਛਲੇ 9 ਦਿਨਾਂ ਵਿਚ 263 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਯਾਨੀ 4 ਫਰਵਰੀ ਨੂੰ 25 ਲੋਕਾਂ ਨੇ ਕੋਰੋਨਾ ਕਾਰਣ ਦਮ ਤੋੜਿਆ। ਪਿਛਲੇ 9 ਦਿਨਾਂ ਵਿਚ ਕੋਰੋਨਾ ਕਾਰਣ ਮਰਨ ਵਾਲਿਆਂ ਦਾ ਅੰਕੜਾ 20 ਤੋਂ ਉਪਰ ਹੀ ਹੈ।

In The Market