LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੱਖ ਮੰਤਰੀ  ਪੰਜਾਬ ਦੇ ਘਰ ਕੋਰੋਨਾ ਦੀ ਦਸਤਕ, ਪਤਨੀ ਤੇ ਪੁੱਤਰ ਪਾਜ਼ੇਟਿਵ ਖੁਦ ਸੀ.ਐੱਮ. ਚੰਨੀ ਦੀ ਰਿਪੋਰਟ ਆਈ ਨੈਗੇਟਿਵ

8jan4

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਦੇ ਘਰ ਵੀ ਕੋਰੋਨਾ ਦੀ ਐਂਟਰੀ (Corona's entry) ਹੋ ਗਈ ਹੈ। ਉਨ੍ਹਾਂ ਦੀ ਪਤਨੀ ਅਤੇ ਬੇਟਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉੱਥੇ ਹੀ ਮੁੱਖ ਮੰਤਰੀ ਚੰਨੀ (Chief Minister Channi) ਵਲੋਂ ਆਪਣੀ ਰਿਪੋਰਟ (Report) ਆਉਣ ਤੱਕ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਸੀ.ਐੱਮ. ਚੰਨੀ ਅਤੇ ਉਨ੍ਹਾਂ ਦਾ ਦੂਜਾ ਪੁੱਤਰ ਚੰਡੀਗੜ੍ਹ ਦੇ ਨੇੜੇ ਮੌਜੂਦ ਖਰੜ ਪਿੰਡ ਵਿਚ ਰਹਿੰਦੇ ਹਨ। ਜਦੋਂ ਕਿ ਸੀ.ਐੱਮ. ਚੰਨੀ ਚੰਡੀਗੜ੍ਹ ਪਿੰਡ ਵਿਚ ਹਨ। ਦੱਸ ਦਈਏ ਕਿ ਸੀ.ਐੱਮ. ਚਰਨਜੀਤ ਸਿੰਘ ਚੰਨੀ ਅਤੇ ਕੋਰੋਨਾ ਦੀਆਂ ਖਬਰਾਂ ਉਦੋਂ ਆਈ ਸੀ ਜਦੋਂ ਉਨ੍ਹਾਂ ਨੇ ਪੀ.ਐੱਮ. ਦੀ ਸੁਰੱਖਇਾ ਵਿਚ ਕੋਤਾਹੀ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਸੁਰੱਖਿਆ ਕਾਫਲੇ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ ਹੋ ਗਿਆ ਸੀ।

Punjab Cabinet Expansion: CM Channi Keeps 14 Portfolios, Dy CMs Get Home &  Health | Check Who Gets What | India.com

ਇਸ ਲਈ ਉਹ 5 ਜਨਵਰੀ ਨੂੰ ਪੀ.ਐੱਮ ਮੋਦੀ ਨੂੰ ਰਿਸੀਵ ਕਰਨ ਨਹੀਂ ਜਾ ਸਕੇ ਸਨ। ਹਾਲਾਂਕਿ ਇਸ ਤੋਂ ਬਾਅਦ ਸੀ.ਐੱਮ. ਚੰਨੀ ਜਨਤਕ ਪ੍ਰੋਗਰਾਮਾਂ ਵਿਚ ਨਜ਼ਰ ਆਏ ਸਨ। ਇਸ ਵਿਚਾਲੇ ਸ਼ਨੀਵਾਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਸੀ.ਐੱਮ. ਦੀ ਪਤਨੀ ਅਤੇ ਉਨ੍ਹਾਂ ਦਾ ਇਕ ਪੁੱਤਰ ਨਵਜੀਤ ਕੋਰੋਨਾ ਪਾਜ਼ੇਟਿਵ ਆਇਆ ਹੈ। ਸੀ.ਐੱਮ. ਚੰਨੀ ਅਤੇ ਉਨ੍ਹਾਂ ਦਾ ਦੂਜਾ ਪੁੱਤਰ ਰਿਦਮ ਦੋਵੇਂ ਪਿਛਲੇ 1 ਹਫਤੇ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲੇ ਹਨ। ਚੰਨੀ ਦੀ ਪਤਨੀ ਅਤੇ ਉਨ੍ਹਾਂ ਦਾ ਦੂਜਾ ਪੁੱਤਰ ਖਰੜ ਪਿੰਡ ਵਿਚ ਰਹਿੰਦਾ ਹੈ। ਜਦੋਂ ਕਿ ਚੰਨੀ ਅਤੇ ਰਿਦਮ ਅਜੇ ਚੰਡੀਗੜ੍ਹ ਵਿਚ ਹਨ।

 

In The Market