LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਰ ਤੋਂ ਬਾਅਦ ਪੰਜਾਬ ਕਾਂਗਰਸ 'ਚ ਤਕਰਾਰ, ਸੁਨੀਲ ਜਾਖੜ ਨੇ ਕੀਤੇ ਤਿੱਖੇ ਸ਼ਬਦੀ ਹਮਲੇ

14m sunil

ਚੰਡੀਗੜ੍ਹ- ਪੰਜਾਬ ਵਿਚ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਸਿਆਸੀ ਭੁਚਾਲ ਆਇਆ ਹੋਇਆ ਹੈ। ਇਸ ਦੌਰਾਨ ਪਾਰਟੀ ਵਿਚ ਤਕਰਾਰ ਵੀ ਦੇਖੀ ਜਾ ਰਹੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਕਾਂਗਰਸੀ ਮੰਤਰੀਆਂ ਉੱਤੇ ਨਿਸ਼ਾਨੇ ਵਿੰਨ੍ਹੇ ਹਨ। 

Also Read: ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਜ਼ਰੂਰੀ ਕੰਮ

ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਵਰਕਰ ਕੋਈ ਅਜਿਹਾ ਚਾਹੁੰਦੇ ਹਨ ਜਿਸ 'ਤੇ ਉਹ ਵਿਸ਼ਵਾਸ ਕਰ ਸਕਣ। ਇਸ ਦੇ ਨਾਲ ਅੰਬਿਕਾ ਸੋਨੀ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਉਹ (ਚਰਨਜੀਤ ਸਿੰਘ ਚੰਨੀ) ਉਨ੍ਹਾਂ ਲਈ ਖ਼ਜ਼ਾਨਾ ਹੋ ਸਕਦਾ ਹੈ ਪਰ ਕਾਂਗਰਸ ਲਈ ਨਹੀਂ। ਪੰਜਾਬ ਅਤੇ ਪਾਰਟੀ ਲਈ ਅਗਲੇ 5 ਸਾਲ ਚੁਣੌਤੀਪੂਰਨ ਹੋਣਗੇ|

 

Also Read: ਸਿੱਖ ਯਾਤਰੀਆਂ ਲਈ ਵੱਡੀ ਰਾਹਤ, ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ ਦੀ ਮਿਲੀ ਮਨਜ਼ੂਰੀ

ਇਸ ਦੌਰਾਨ ਇਕ ਟਵੀਟ ਵਿਚ ਉਨ੍ਹਾਂ ਕਿਹਾ, 'ਇੱਕ ਸੰਪਤੀ- ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਰੱਬ ਦਾ ਸ਼ੁਕਰ ਹੈ ਕਿ ਉਸਨੂੰ 'ਰਾਸ਼ਟਰੀ ਖਜ਼ਾਨਾ' ਐਲਾਨ ਨਹੀਂ ਕੀਤਾ ਗਿਆ। CWC ਵਿਖੇ 'Pbi' ਔਰਤ ਦੁਆਰਾ ਜਿਸਨੇ ਉਸਨੂੰ ਮੁੱਖ ਮੰਤਰੀ ਵਜੋਂ ਪ੍ਰਸਤਾਵਿਤ ਕੀਤਾ ਸੀ, ਉਸ ਲਈ ਸੰਪੱਤੀ ਹੋ ਸਕਦੀ ਹੈ ਪਰ ਪਾਰਟੀ ਲਈ ਉਹ ਸਿਰਫ਼ ਜ਼ਿੰਮੇਵਾਰੀ ਹੀ ਰਹਿ ਗਈ ਹੈ। ਚੋਟੀ ਦੇ ਲੋਕਾਂ ਨੇ ਨਹੀਂ, ਪਰ ਉਸ ਦੇ ਆਪਣੇ ਲਾਲਚ ਨੇ ਉਸ ਨੂੰ ਅਤੇ ਪਾਰਟੀ ਨੂੰ ਹੇਠਾਂ ਖਿੱਚਿਆ।

 

Also Read: IAS ਏ. ਵੇਣੂ ਪ੍ਰਸਾਦ ਨੇ ਪੰਜਾਬ CM ਦੇ ਵਧੀਕ ਮੁੱਖ ਸਕੱਤਰ ਦਾ ਸੰਭਾਲਿਆ ਅਹੁਦਾ

In The Market