LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਖ ਯਾਤਰੀਆਂ ਲਈ ਵੱਡੀ ਰਾਹਤ, ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ ਦੀ ਮਿਲੀ ਮਨਜ਼ੂਰੀ

14m kirpaan sahib

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਿੱਖ ਕਰਮੀਆਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹੁਣ ਸਿੱਖ ਕਰਮੀ ਡਿਊਟੀ ਦੌਰਾਨ ਕਿਰਪਾਨ ਪਹਿਨ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਦਿੱਤੀ ਹੈ। ਸਿਰਸਾ ਨੇ ਟਵੀਟ ਕਰ ਕੇ ਕਿਹਾ,''ਸਿੱਖ ਕਰਮੀਆਂ ਨੂੰ ਡਿਊਟੀ ਦੌਰਾਨ ਹਵਾਈ ਅੱਡੇ 'ਤੇ ਕਿਰਪਾਨ ਲਿਜਾਉਣ 'ਚ ਪਾਬੰਦੀ 'ਚ ਤਬਦੀਲੀ ਕੀਤੀ ਗਈ ਹੈ। ਸੋਧ ਕਰਦੇ ਹੋਏ ਪਾਬੰਦੀ ਹਟਾ ਦਿੱਤੀ ਗਈ ਹੈ। ਕਰਮੀ ਅਤੇ ਯਾਤਰੀ ਕਿਰਪਾਨ ਨੂੰ ਭਾਰਤੀ ਹਵਾਈ ਅੱਡਿਆਂ 'ਤੇ ਲਿਜਾ ਸਕਦੇ ਹਨ।'' ਇਸ ਦੇ ਨਾਲ ਹੀ ਸਿਰਸਾ ਨੇ ਪੀ.ਐੱਮ. ਨਰਿੰਦਰ ਮੋਦੀ ਅਤੇ ਜਿਓਤਿਰਾਦਿਤਿਆ ਸਿੰਧੀਆ ਨੇ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਵੀ ਕਿਹਾ ਹੈ। 

Also Read: ਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ, ਕਿਹਾ- 'ਪੰਜਾਬੀਆਂ ਨੇ ਦਿੱਤੀ ਮੈਨੂੰ ਵੱਡੀ ਜ਼ਿੰਮੇਦਾਰੀ'

 

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਘਰੇਲੂ ਉਡਾਉਣਾਂ 'ਚ ਸਫ਼ਰ ਦੌਰਾਨ 9 ਇੰਚ ਤੱਕ ਕਿਰਪਾਨ ਪਹਿਨ ਸਕਣਗੇ। ਸਫ਼ਰ ਦੌਰਾਨ 6 ਇੰਚ ਤੋਂ ਵੱਡਾ ਬਲੇਡ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਹਾਲ ਹੀ 'ਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਿੱਖ ਕਰਮੀਆਂ ਨੂੰ ਕਿਰਪਾਨ ਪਹਿਨਣ 'ਤੇ ਰੋਕ ਲਗਾ ਦਿੱਤੀ ਸੀ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਬੰਧੀ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਉਂਦੇ ਹੋਏ 4 ਮਾਰਚ 2022 ਦੇ ਇਸ ਆਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਸੀ।

Also Read: ਅੰਮ੍ਰਿਤਸਰ: 2.76 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਗ੍ਰਿਫਤਾਰ, ਮੋਬਾਈਲ-ਪਾਕਿਸਤਾਨੀ ਕਰੰਸੀ ਅਤੇ ਟਾਫੀਆਂ ਵੀ ਬਰਾਮਦ

In The Market