LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਨੂੰ ਮੋਗਾ ਤੋਂ ਟਿਕਟ ਦੇਣ ਨੂੰ ਲੈ ਕੇ ਕਾਂਗਰਸੀ ਵਿਧਾਇਕ ਨੇ ਕੀਤਾ ਵਿਰੋਧ 

10j sonu sood

ਮੋਗਾ : ਬਾਲੀਵੁੱਡ ਸਟਾਰ ਸੋਨੂੰ ਸੂਦ (Bollywood star gold interest) ਦੀ ਭੈਣ ਦੇ ਕਾਂਗਰਸ (Congress) ਵਿਚ ਸ਼ਾਮਲ ਹੋਣ ਨੂੰ ਲੈ ਕੇ ਕੰਟਰੋਵਰਸੀ (Controversy) ਖੜ੍ਹੀ ਹੋ ਗਈ ਹੈ। ਉਹ ਵਿਧਾਨ ਸਭਾ ਖੇਤਰ (Assembly constituency) ਮੋਗਾ ਤੋਂ ਚੋਣ ਟਿਕਟ (Election ticket) ਮੰਗ ਰਹੀ ਹੈ। ਇਸ ਦੇ ਨਾਲ ਹੀ ਮੋਗਾ ਤੋਂ ਹੀ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ (MLA Harjot Kamal) ਨੇ ਵਿਰੋਧੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ। ਵਿਧਾਇਕ ਨੇ ਆਪਣੇ ਘਰ 'ਤੇ ਕਾਂਗਰਸ ਕੌਂਸਲਰਾਂ (Congress Councilors) ਅਤੇ ਸਰਪੰਚਾਂ ਨੂੰ ਇਕੱਠਾ ਕਰਕੇ ਕਿਹਾ ਹੈ ਕਿ ਜੇਕਰ ਮਾਲਵਿਕਾ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਹ ਸਹੀ ਨਹੀਂ ਹੋਵੇਗਾ। ਦੂਜੇ ਪਾਸੇ ਵਿਧਾਇਕ ਦੇ ਵਿਰੋਧੀ ਖੇਮੇ ਦੇ ਨੇਤਾਵਾਂ ਨੇ ਮਾਲਵਿਕਾ ਨੂੰ ਵਧਾਈ ਵੀ ਦੇ ਦਿੱਤੀ ਹੈ ਅਤੇ ਉਸ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਹੈ। ਜਿਵੇਂ ਹੀ ਇਹ ਸੂਚਨਾ ਕਾਂਗਰਸ ਨੇਤਾਵਾਂ (Congress leaders) ਨੂੰ ਮਿਲੀ ਕਿ ਮਾਲਵਿਕਾ (Malvika) ਨੇ ਕਾਂਗਰਸ (Congress) ਦੀ ਮੈਂਬਰਸ਼ਿਪ ਲੈ ਲਈ ਹੈ ਉਦੋਂ ਤੋਂ ਕਾਂਗਰਸ ਦਾ ਇਕ ਧੜਾ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚ ਗਿਆ। ਵਿਧਾਇਕ ਵੀ ਦੋ ਦਿਨ ਤੋਂ ਚੰਡੀਗੜ੍ਹ (Chandigarh) ਵਿਚ ਡੇਰਾ ਡਾਹਿਆ ਹੋਇਆ ਸੀ ਅਤੇ ਵਾਪਸ ਪਰਤ ਕੇ ਹੀ ਉਨ੍ਹਾਂ ਨੇ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ ਹੈ। Also Read : ਖੌਫਨਾਕ ! ਕੋਰੋਨਾ ਦੇ ਡਰ ਤੋਂ ਇਕੋ ਪਰਿਵਾਰ ਦੇ 5 ਮੈਂਬਰਾਂ ਨੇ ਪੀਤਾ ਜ਼ਹਿਰ, ਮਾਂ-ਪੁੱਤ ਦੀ ਮੌਤ

Punjab assembly polls: Bollywood actor Sonu Sood announces his sister  Malvika's political entry | Chandigarh News - Times of India
ਹਰਜੋਤ ਕਮਲ ਐਤਵਾਰ ਨੂੰ ਆਪਣੇ ਘਰ ਦੇ ਬਾਹਰ ਕਾਂਗਰਸੀਆਂ ਦੇ ਇਕੱਠਾ ਦੇਖ ਕੇ ਭਾਵੁਕ ਹੋ ਗਏ। ਘਰ ਦੇ ਬਾਹਰ ਇਕੱਠੇ ਹੋਣ ਵਾਲਿਆਂ ਵਿਚ ਮੋਗਾ ਨਗਰ ਨਿਗਮ ਦੇ ਕੌਂਸਲਰ, ਪੰਚਾਇਤਾਂ ਦੇ ਸਰਪੰਚ ਵੀ ਸ਼ਾਮਲ ਸਨ। ਇਸ ਦੌਰਾਨ ਹਰਜੋਤ ਕਮਲ ਨੇ ਗੱਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਲੋਂ 15 ਸਾਲ ਕਾਂਗਰਸ ਨੂੰ ਦਿੱਤੇ ਗਏ ਹਨ। ਜੋਗਿੰਦਰ ਪਾਲ ਜੈਨ ਦੇ ਜਾਣ ਤਓਂ ਬਾਅਦ ਪਾਰਟੀ ਨੂੰ ਸੰਭਾਲਿਆ ਹੈ। ਜਦੋਂ ਨਗਰ ਨਿਗਮ ਚੋਣਾਂ ਦੌਰਾਨ ਸਾਰੇ ਵਿਰੋਧੀ ਸਨ, ਉਦੋਂ 20 ਕੌੰਸਲਰ ਜਿਤਾਏ ਅਤੇ 10 ਆਜ਼ਾਦ ਕੌਂਸਲਰਾਂ ਨੂੰ ਇਕੱਠਿਆਂ ਮਿਲ ਕੇ ਕਾਂਗਰਸ ਦਾ ਮੇਅਰ ਬਣਾਇਆ ਹੈ। ਮੈਨੂੰ ਤਾਂ ਜੇਕਰ ਰਾਤ ਨੂੰ ਵੀ ਕਿਸੇ ਸਰਪੰਚ ਜਾਂ ਕੌਂਸਲਰ ਦਾ ਫੋਨ ਆਉਂਦਾ ਹੈ ਤਾਂ ਮੈਂ ਚਲਾ ਜਾਂਦਾ ਹਾਂ ਕਿ ਮਾਲਵਿਕਾ ਅਜਿਹਾ ਕਰ ਸਕੇਗੀ। ਇਸ ਲਈ ਪਾਰਟ ਨੂੰ ਵਿਚਾਰ ਕਰਨਾ ਚਾਹੀਦਾ ਹੈ।
ਮਾਲਵਿਕਾ ਸੂਦ ਸੱਚਰ ਨੂੰ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਲ ਕਰਨ ਲਈ ਮੁੱਖ ਮੰਤਰੀ ਚਰਣਜੀਤ ਸਿੰਘ ਚੰਨੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਮੋਗਾ ਜਾ ਰਹੇ ਹਨ। ਦੁਪਹਿਰ ਬਾਅਦ ਮਾਲਵਿਕਾ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਲਈ ਮੋਗਾ ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ ਅਤੇ ਜੇਕਰ ਟਿਕਟ ਮਾਲਵਿਕਾ ਸੂਦ ਨੂੰ ਮਿਲਦੀ ਹੈ ਤਾਂ ਕਾਂਗਰਸੀ ਵਿਧਾਇਕ ਪਾਰਟੀ ਦੇ ਖਿਲਾਫ ਬਗਾਵਤ ਵੀ ਕਰ ਸਕਦੇ ਹਨ।

In The Market