LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੋਰਵੈੱਲ ’ਚ ਡਿੱਗੇ ਬੱਚੇ ਦਾ CM ਮਾਨ ਨੇ ਲਿਆ ਨੋਟਿਸ, ਲਗਾਤਾਰ ਕਰ ਰਹੇ ਪ੍ਰਸ਼ਾਸਨ ਨਾਲ ਰਾਬਤਾ

22may mannn

ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦਾ ਗੜ੍ਹਦੀਵਾਲਾ ਇਲਾਕੇ ਵਿਚ ਛੇ ਸਾਲਾ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਘਟਨਾ ਨੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਹਨ। ਇਸ ਘਟਨਾ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨੇ ਵੀ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ 6 ਸਾਲਾ ਇਕ ਛੋਟਾ ਬੱਚਾ ਰਿਤਿਕ ਬੋਰਵੈਲ ’ਚ ਡਿੱਗਿਆ ਹੈ। ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ ’ਤੇ ਹਾਜ਼ਰ ਹਨ ਅਤੇ ਬਚਾਅ ਕਾਰਜ ਜਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ’ਚ ਹਨ।

Also Read: 12 ਸਾਲ ਦੇ ਰਿਸ਼ਤੇ ਨੂੰ ਨਵਾਂ ਨਾਂ ਦੇਣਗੇ ਪਾਇਲ-ਸੰਗਰਾਮ, ਇਸ ਦਿਨ ਕਰਨਗੇ ਵਿਆਹ

 

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਜਿਸ ਵਿਚ ਰਿਤਿਕ ਨਾਂ ਦਾ ਛੇ ਸਾਲਾ ਬੱਚਾ ਡਿੱਗਾ ਹੈ, ਉਸ ਦੀ ਡੂੰਘਾਈ ਤਕਰੀਬਨ 100 ਫੁੱਟ ਦੱਸੀ ਜਾ ਰਹੀ ਹੈ। ਇਹ ਘਟਨਾ ਬੈਰਮਪੁਰ ਦੇ ਨੇੜੇ ਪੈਂਦੇ ਖਿਆਲਾ ਬੁਲੰਦਾ ਪਿੰਡ ਵਿਚ ਵਾਪਰੀ। ਬੱਚੇ ਦੀ ਪਛਾਣ ਰਿਤਿਕ ਰੌਸ਼ਨ ਦੇ ਰੂਪ ’ਚ ਹੋਈ ਹੈ, ਜੋਕਿ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੈ। ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਪੁਲਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਸਾਹਮਣੇ ਆਈਆਂ ਤਸਵੀਰਾਂ ’ਚ ਮੌਕੇ ’ਤੇ ਬੱਚੇ ਨੂੰ ਬੋਰਵੈੱਲ ’ਚ ਆਕਸੀਜ਼ਨ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਬੱਚੇ ਦੀ ਸਥਿਤੀ ’ਤੇ ਕੈਮਰੇ ਰਾਹੀਂ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਤਿਕ ਕੁੱਤੇ ਤੋਂ ਬੱਚਦਾ ਹੋਇਆ ਬੋਰਵੈੱਲ ਵਿਚ ਜਾ ਡਿੱਗਿਆ। ਇਕ ਪਾਸੇ ਜਿੱਥੇ ਬੱਚਾ ਬੋਰਵੈੱਲ ’ਤੇ ਡਿੱਗ ਕੇ ਆਪਣੇ ਹੋਸ਼ ਗੁਆ ਬੈਠਾ ਹੈ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਉਥੇ ਹੀ ਪਰਿਵਾਰ ਵਾਲਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

Also Read: ਅੰਦੋਲਨ 'ਚ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੀ ਮਦਦ ਕਰਨਗੇ ਤੇਲੰਗਾਨਾ CM, ਕੇਜਰੀਵਾਲ ਤੇ ਮਾਨ ਵੀ ਹੋਣਗੇ ਮੌਜੂਦ

In The Market