LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦੇ ਵੱਖਰੀ ਵਿਧਾਨ ਸਭਾ ਤੇ ਹਾਈ ਕੋਰਟ ਦੇ ਬਿਆਨ ਸੁਖਬੀਰ ਬਾਦਲ ਨੇ ਜਤਾਇਆ ਇਤਰਾਜ਼

10 july sukhbir

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਲਈ ਵੱਖਰੇ ਹਾਈਕੋਰਟ ਤੇ ਵਿਧਾਨ ਸਭਾ ਲਈ ਜ਼ਮੀਨ ਦੀ ਕੇਂਦਰ ਨੂੰ ਕੀਤੀ ਮੰਗ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖਰੇ ਹਾਈਕੋਰਟ ਤੇ ਵਿਧਾਨ ਸਭਾ ਵਾਸਤੇ ਦਿੱਤਾ ਬਿਆਨ ਬਹੁਤ ਹੀ ਮਾੜਾ ਤੇ ਖ਼ਤਰਨਾਕ ਹੈ। ਇਸ ਤਰ੍ਹਾਂ ਦਾ ਬਿਆਨ ਦੇ ਕੇ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਦੀ ਪਿੱਠ ’ਤੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 60-70 ਸਾਲਾਂ ਤੋਂ ਪੰਜਾਬੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਪੰਜਾਬ ਦੇ ਪਾਣੀ ਖੋਹੇ ਗਏ, ਜਿਸ ਦੀ ਲੜਾਈ ਅਜੇ ਤਕ ਲੜੀ ਜਾ ਰਹੀ ਹੈ। ਪੰਜਾਬੀ ਸੂਬਾ ਤੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੋਹੇ ਗਏ, ਦੀ ਲੜਾਈ ਲੜ ਰਹੇ ਹਾਂ।

 

Also Read: Nokia ਨਾਲ ਪੰਗਾ ਚੀਨੀ ਕੰਪਨੀਆਂ ਨੂੰ ਪਿਆ ਮਹਿੰਗਾ, ਇਸ ਦੇਸ਼ 'ਚ Oppo and Oneplus 'ਤੇ ਲੱਗੀ ਪਾਬੰਦੀ

ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਨੂੰਨ ਹੈ ਕਿ ਹਰ ਸੂਬੇ ਕੋਲ ਆਪਣੀ ਰਾਜਧਾਨੀ ਹੋਵੇਗੀ ਤੇ ਜਦੋਂ ਕੋਈ ਨਵਾਂ ਸੂਬਾ ਬਣੇਗਾ ਤਾਂ ਓਰਿਜਨਲ ਸੂਬੇ ਨੂੰ ਰਾਜਧਾਨੀ ਮਿਲੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਰਿਹਾ ਹੈ। ਬਾਦਲ ਨੇ ਕਿਹਾ ਕਿ ਪੰਜਾਬੀ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੇਂਦਰ ਨਾਲ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਮਾਨ ਨੇ ਬਿਆਨ ਦੇ ਕੇ ਚੰਡੀਗੜ੍ਹ ’ਚ ਪੰਜਾਬ ਦਾ ਜਿਹੜਾ ਹਿੱਸਾ ਹੈ, ਉਸ ਦਾ ਅਧਿਕਾਰ ਹੀ ਸਰੰਡਰ ਕਰ ਦਿੱਤਾ। ਇਹ ਇਕ ਧੋਖਾ ਹੈ ਤੇ ਪੰਜਾਬ ਦੀ ਜਨਤਾ ਦੀ ਪਿੱਠ ’ਚ ਛੁਰਾ ਮਾਰਿਆ ਗਿਆ ਹੈ। ਇਸ ਬਿਆਨ ਨਾਲ ਉਨ੍ਹਾਂ ਪੰਜਾਬ ਦੇ ਹੱਕਾਂ ਲਈ ਕੀਤੀਆਂ ਗਈਆਂ ਕੁਰਬਾਨੀਆਂ ਰੋਲ਼ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਅਧਿਕਾਰ ’ਤੇ ਵਿਵਾਦ ਖੜ੍ਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਾਈਕੋਰਟ ਤੇ ਵਿਧਾਨ ਸਭਾ ਪੰਜਾਬ ਦੀ ਹੀ ਹੈ। ਅਕਾਲੀ ਦਲ ਤੇ ਪੰਜਾਬੀ ਕਦੇ ਵੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੀਤੇ ਸਰੰਡਰ ਨੂੰ ਬਰਦਾਸ਼ਤ ਨਹੀਂ ਕਰਨਗੇ।

Also Read: ਬੰਦ ਕਮਰੇ 'ਚ ਦੂਜੀ ਔਰਤ ਨਾਲ ਰੋਮਾਂਸ ਕਰਦਾ ਫੜਿਆ ਗਿਆ ਸਿਪਾਹੀ ਪਤੀ, ਪਤਨੀ ਨੇ ਕੀਤੀ ਛਿੱਤਰ ਪਰੇਡ

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਦੀ ਤਰਜ਼ ’ਤੇ ਸਾਡੇ ਪੰਜਾਬ ਲਈ ਵੀ ਆਪਣੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿਚ ਜ਼ਮੀਨ ਅਲਾਟ ਕੀਤੀ ਜਾਵੇ। ਲੰਮੇ ਸਮੇਂ ਤੋਂ ਮੰਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਨੂੰ ਵੱਖ-ਵੱਖ ਕੀਤਾ ਜਾਵੇ। ਇਸ ਲਈ ਵੀ ਕਿਰਪਾ ਕਰਕੇ ਕੇਂਦਰ ਸਰਕਾਰ ਚੰਡੀਗੜ੍ਹ ਵਿਚ ਜ਼ਮੀਨ ਮੁਹੱਈਆ ਕਰਵਾਏ। 

In The Market