LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਟਿਆਲਾ ਹਿੰਸਾ ਮਾਮਲੇ 'ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਜ਼ਿਲ੍ਹੇ 'ਚ ਕਰਫਿਊ

29a bhagggi

ਚੰਡੀਗੜ੍ਹ- ਪਟਿਆਲਾ ਵਿਚ ਅੱਜ ਵਾਪਰੀ ਹਿੰਸਾ ਦੇ ਮਾਮਲੇ ਵਿਚ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਐਕਸ਼ਨ ਲਿਆ ਹੈ। ਪੰਜਾਬ ਮੁੱਖ ਮੰਤਰੀ ਮਾਨ ਵਲੋਂ ਉੱਚ ਅਧਿਕਾਰੀਆਂ ਦੀ ਤੁਰੰਤ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਪੰਜਾਬ ਡੀਜੀਪੀ ਵੀ ਮੌਜੂਦ ਰਹਿਣਗੇ।

Also Read: ਬਿਜਲੀ ਸੰਕਟ ਤੋਂ ਬਚਣ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਕੋਲਾ ਪਹੁੰਚਾਉਣ ਲਈ 657 ਪੈਸੇਂਜਰ ਟ੍ਰੇਨਾਂ ਰੱਦ

ਦੱਸ ਦਈਏ ਕਿ ਪਟਿਆਲਾ ਵਿਚ ਵਾਪਰੀ ਹਿੰਸਾ ਦੇ ਮਾਮਲੇ ਵਿਚ ਪੰਜਾਬ ਸਰਕਾਰ ਸਖਤ ਦਿਖਾਈ ਦੇ ਰਹੀ ਹੈ। ਜਿਥੇ ਪੰਜਾਬ ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ ਉਥੇ ਹੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਿਆਲਾ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ਵਿਚ ਅੱਜ ਸ਼ਾਮ 7 ਵਜੇ ਤੋਂ ਲੈ ਕੇ ਭਲਕੇ ਸਵੇਰੇ 6 ਵਜੇ ਤੱਕ ਲਈ ਕਰਫਿਊ ਵੀ ਰਹੇਗਾ। ਦੱਸ ਦਈਏ ਕਿ ਪਟਿਆਲਾ ਵਿਚ ਵਾਪਰੀ ਇਸ ਹਿੰਸਾ ਵਿਚ 4 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੇ ਵੀ ਜ਼ਖਮੀ ਹੋਣ ਦੀਆਂ ਖਬਰਾਂ ਹਨ।

Also Read: ਪਟਿਆਲਾ ਹਿੰਸਾ ਕਾਰਨ ਸ਼ਿਵਸੈਨਾ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਗਲਾ ਪਾਰਟੀ ਵਲੋਂ ਸਸਪੈਂਡ

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ 'ਚ ਸ਼੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ 'ਚ ਜ਼ਬਰਦਸਤ ਟਕਰਾਅ ਹੋਇਆ ਸੀ। ਜਿਸ ਵਕਤ ਇਹ ਪਥਰਾਅ ਸ਼ੁਰੂ ਹੋਇਆ ਉਸ ਵਕਤ ਪੁਲਿਸ ਦੀ ਨਫ਼ਰੀ ਘੱਟ ਸੀ। ਪਥਰਾਅ ਕਾਰਨ ਆਲੇ-ਦੁਆਲੇ ਖੜ੍ਹੇ ਹੋਏ ਲੋਕਾਂ ਦੇ ਵਿਚ ਇਕਦਮ ਭਗਦੜ ਮਚੀ, ਜਿਸ ਤੋਂ ਬਾਅਦ ਆਮ ਲੋਕ ਵੀ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਨਜ਼ਰ ਆਏ। ਪਥਰਾਅ ਕਰਨ ਦੇ ਨਾਲ-ਨਾਲ ਦੋਵੇਂ ਜਥੇਬੰਦੀਆਂ ਦੇ ਲੋਕ ਹੱਥਾਂ 'ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆਏ। ਘਟਨਾ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ ਤੇ ਹਾਲਾਤ ਉੱਤੇ ਕਾਬੂ ਕਰ ਲਿਆ ਹੈ।

Also Read: Facebook ਯੂਜ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ! ਹੋ ਰਿਹੈ ਨਵਾਂ Fishing Scam

ਇਸ ਸਭ ਤੋਂ ਬਾਅਦ ਸ਼ਿਵਸੈਨਾ ਵਲੋਂ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਦੇ ਸ਼ਿਵਸੈਨਾ ਪ੍ਰਧਾਨ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ਿਵਸੈਨਾ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਊਧਵ ਸਾਹਿਬ ਠਾਕਰੇ ਜੀ, ਯੂਵਾ ਸੈਨਾ ਰਾਸ਼ਟਰੀ ਪ੍ਰਧਾਨ ਸ਼੍ਰੀ ਆਦਿੱਤਿਆ ਸਾਬਿਹ ਠਾਕਰੇ ਜੀ ਤੇ ਸ਼ਿਵਸੈਨਾ ਰਾਸ਼ਟਰੀ ਸਕੱਤਰ ਸ਼੍ਰੀ ਦੇਸਾਈ ਸਾਹਿਬ ਦੇ ਹੁਕਮਾਂ ਉੱਤੇ ਸ਼ਿਵਸੈਨਾ ਦੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਘਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਸਸਪੈਂਡ ਕੀਤਾ ਜਾਂਦਾ ਹੈ।

In The Market