ਚੰਡੀਗੜ : ਪੰਜਾਬ ਕੈਬਨਿਟ (Punjab Cabinet) ਨੇ ਸ਼ੁੱਕਰਵਾਰ ਨੂੰ ਗਵਰਨਮੈਂਟ ਏਡੇਡ ਕਾਲਜਾਂ (Government Aided Colleges) ਦੇ 1925 ਅਸਿਸਟੈਂਟ ਪ੍ਰੋਫੈਸਰਾਂ (1925 Assistant Professors) ਨੂੰ ਰੈਗੂਲਰ ਕਰਨ 'ਤੇ ਮੋਹਰ ਲਗਾ ਦਿੱਤੀ ਹੈ। ਪੰਜਾਬ ਭਵਨ (Punjab Bhawan) ਵਿਚ ਸ਼ੁੱਕਰਵਾਰ ਸ਼ਾਮ ਸੀ.ਐੱਮ. ਚਰਨਜੀਤ ਸਿੰਘ ਚੰਨੀ (CM Charanjit Singh Channi) ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਮੀਟਿੰਗ (Cabinet meeting) ਵਿਚ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਜਲੰਧਰ ਅਤੇ ਨਵਾਂਸ਼ਹਿਰ (Jalandhar and Nawanshahr) (ਸ਼ਹੀਦ ਭਗਤ ਸਿੰਘ ਨਗਰ) ਵਿਚ ਦੋ ਸਰਕਾਰੀ ਡਿਗਰੀ ਕਾਲਜ (Government Degree College) ਸਥਾਪਿਤ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ। Also Read : ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਬਟਨ ਨੇ ਕਿਹਾ- ਅਸੀਂ 101 ਫੀਸਦੀ ਚੋਣਾਂ ਜਿੱਤਾਂਗੇ
ਇਨ੍ਹਾਂ ਵਿਚੋਂ ਇਕ ਡਿਗਰੀ ਕਾਲਜ ਜਲੰਧਰ ਦੇ ਆਦਮਪੁਰ ਵਿਚ ਬਣੇਗਾ। ਇਸ ਦਾ ਨਾਂ ਕਾਂਸ਼ੀਰਾਮ ਗਵਰਨਮੈਂਟ ਕਾਲਜ ਰੱਖਿਆ ਜਾਵੇਗਾ। 1 ਜੁਲਾਈ 2022 ਤੋਂ ਇਥੇ ਪੜ੍ਹਾਈ ਸ਼ੁਰੂ ਹੋ ਜਾਵੇਗੀ। ਦੂਜਾ ਡਿਗਰੀ ਕਾਲਜ ਨਵਾਂ ਸ਼ਹਿਰ ਦੇ ਬੰਗਾ ਖੇਤਰ ਦੇ ਪਿੰਡ ਸਰਹਾਲਾ ਰੇਨੁਵਾਂ ਵਿਚ ਬਣੇਗਾ। ਉਥੇ ਹੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਿਚ ਸਰਕਾਰ ਨੇ 12,772 ਭਰਤੀਆਂ ਦਾ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਫੈਸਲੇ ਨਾਲ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਉੱਚ ਸਿੱਖਿਆ ਦਾ ਪੱਧਰ ਸੁਧਰੇਗਾ। ਇਸ ਨੂੰ ਲੜੀਬੱਧ ਤਰੀਕੇ ਨਾਲ ਸਿਰੇ ਚੜ੍ਹਾਇਆ ਜਾਵੇਗਾ। Also Read : ਹਾਕੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਇਸ ਖਿਡਾਰੀ ਨੇ ਕੀਤਾ ਕਮਾਲ
3 ਸਾਲ ਤੱਕ ਇਹ ਅਸਿਸਟੈਂਟ ਪ੍ਰੋਫੈਸਰ 21,600 ਰੁਪਏ ਦੀ ਸੈਲਰੀ 'ਤੇ ਰਹਿਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਕੰਮ ਦੇ ਆਧਾਰ 'ਤੇ ਰੈਗੂਲਰ ਕਰਨ ਦਾ ਫੈਸਲਾ ਲਿਆ ਜਾਵੇਗਾ। ਇਨ੍ਹਾਂ ਵਿਚੋਂ ਵੱਖ-ਵੱਖ ਵਿਸ਼ਿਆੰ ਦੇ ਅਸਿਸਟੈਂਟ ਪ੍ਰੋਫੈਸਰ ਸ਼ਾਮਲ ਹਨ। ਦੋਆਬਾ ਨੂੰ ਪੰਜਾਬ ਦੀ ਸਿਆਸਤ ਵਿਚ ਅਨੁਸੂਚਿਤ ਜਾਤੀ ਦਾ ਗੜ੍ਹ ਮੰਨਿਆ ਜਾਂਦਾ ਹੈ। ਆਦਮਪੁਰ ਅਤੇ ਬੰਗਾ ਵਿਚ ਵੀ ਐੱਸ.ਸੀ. ਵੋਟ ਬੈਂਕ ਹੈ। ਬੰਗਾ ਤੋਂ ਸੀ.ਐੱਮ. ਚਰਨਜੀਤ ਚੰਨੀ ਦੇ ਚੋਣਾਂ ਲੜਣ ਦੀ ਚਰਚਾ ਹੈ। ਹਾਲਾਂਕਿ ਉਹ ਇਸ ਨੂੰ ਰੱਦ ਕਰਦੇ ਹੋਏ ਕਹਿ ਚੁੱਕੇ ਹਨ ਕਿ ਚਮਕੌਰ ਸਾਹਿਬ ਤੋਂ ਹੀ ਚੋਣਾਂ ਲੜਣਗੇ। ਆਦਮਪੁਰ ਤੋਂ ਸੀ.ਐੱਮ. ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਮੋਹਿੰਦ ਕੇ.ਪੀ. ਵੀ ਚੋਣਾਂ ਲੜ ਸਕਦੇ ਹਨ। Also Read : ਜਾਪਾਨ 'ਚ ਓਸਾਕਾ ਸ਼ਹਿਰ ਦੇ ਹੈਲਥ ਕਲੀਨਿਕ 'ਚ ਅੱਗ, 10 ਔਰਤਾਂ ਸਣੇ 27 ਦੀ ਮੌਤ
ਸੂਬੇ ਸਕੂਲ ਸਿੱਖਿਆ ਵਿਭਾਗ ਵਿਚ ਸਰਕਾਰ ਨੇ 12,772 ਭਰਤੀਆਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ਦੇ ਨਾਲ ਹੁਣ ਪੰਜਾਬ ਵਿਚ 20 ਹਜ਼ਾਰ 166 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਸ਼ਤਿਹਾਰ ਵਿਚ ਮਾਸਟਰ ਕਾਡਰ ਦੀ 41 85, ਆਰਟ ਐਂਡ ਕ੍ਰਾਫਟ ਦੀ 250, ਲੈਕਚਰਾਰ ਕਾਡਰ ਦੀਆਂ 343, ਈ.ਟੀ.ਟੀ. ਦੀਆਂ 5994 ਅਤੇ ਪ੍ਰਾਈਮਰੀ ਸਕੂਲਾਂ ਵਿਚ ਪੀ.ਟੀ.ਆਈ. ਦੇ 2 ਹਜ਼ਾਰ ਅਹੁਦੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਵਿਚ ਸੂਬੇ ਵਿਚ 14 ਹਜ਼ਾਰ 534 ਅਧਿਆਪਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर