LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਕੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਇਸ ਖਿਡਾਰੀ ਨੇ ਕੀਤਾ ਕਮਾਲ

17d hockey match

ਨਵੀਂ ਦਿੱਲੀ : ਏਸ਼ੀਅਨ ਚੈਂਪੀਅਨਸ਼ਿਪ ਟ੍ਰਾਫੀ (Asian Championship Trophy) ਵਿਚ ਭਾਰਤ ਨੇ ਪਾਕਿਸਤਾਨ (India vs Pakistan) ਨੂੰ 3-1 ਨਾਲ ਹਰਾਇਆ। ਟੀਮ ਇੰਡੀਆ (Team India) ਦੇ ਸਟਾਰ ਹਰਮਨਪ੍ਰੀਤ ਸਿੰਘ (Star Harmanpreet Singh) ਨੇ ਚੌਥੇ ਕੁਆਰਟਰ ਵਿਚ ਟੀਮ ਇੰਡੀਆ ਲਈ ਤੀਜਾ ਗੋਲ (Third goal for Team India) ਕੀਤਾ ਅਤੇ ਭਾਰਤ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ। ਏਸ਼ੀਅਨ ਚੈਂਪੀਅਨਸ ਟ੍ਰਾਫੀ (Asian Champions Trophy) ਦੇ ਇਸ ਮਹਾਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਟੀਮ ਇੰਡੀਆ ਨੇ ਸੈਮੀਫਾਈਨਲ (Team India reached the semifinals) ਵੱਲ ਇਕ ਹੋਰ ਕਦਮ ਵਧਾ ਦਿੱਤਾ ਹੈ। Also Read : ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਬਟਨ ਨੇ ਕਿਹਾ- ਅਸੀਂ 101 ਫੀਸਦੀ ਚੋਣਾਂ ਜਿੱਤਾਂਗੇ 

ਟੀਮ ਇੰਡੀਆ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੈਚ ਵਿਚ ਦੋ ਗੋਲ ਕੀਤੇ। ਇਸ ਵਿਚੋਂ ਪਹਿਲਾ 8ਵੇਂ ਮਿੰਟ ਅਤੇ ਦੂਜਾ 53ਵੇਂ ਮਿੰਟ 'ਤੇ ਆਇਆ। ਦੋਵੇਂ ਹੀ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ ਗਏ ਸਨ। ਜਦੋਂ ਕਿ ਆਕਾਸ਼ਦੀਪ ਸਿੰਘ ਨੇ ਮੈਚ ਦੇ 42ਵੇਂ ਮਿੰਟ ਵਿਚ ਗੋਲ ਕੀਤਾ। ਪਾਕਿਸਤਾਨ ਵਲੋਂ ਸਿਰਫ ਇਕ ਗੋਲ ਹੋਇਆ ਜੋ ਜੁਨੈਦ ਮਨਜ਼ੂਰ ਨੇ 45ਵੇਂ ਮਿੰਟ ਵਿਚ ਕੀਤਾ। ਬੰਗਲਾਦੇਸ਼ ਵਿਚ ਹੋ ਰਹੇ ਇਸ ਟੂਰਨਾਮੈਂਟ ਵਿਚ ਟੀਮ ਇੰਡੀਆ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ, ਜਦੋਂ ਕਿ ਪਾਕਿਸਤਾਨ ਅਜੇ ਵੀ ਆਪਣੀ ਪਹਿਲੀ ਜਿੱਤ ਦੀ ਉਡੀਕ ਵਿਚ ਹੈ। Also Read : ਜਾਪਾਨ 'ਚ ਓਸਾਕਾ ਸ਼ਹਿਰ ਦੇ ਹੈਲਥ ਕਲੀਨਿਕ 'ਚ ਅੱਗ, 10 ਔਰਤਾਂ ਸਣੇ 27 ਦੀ ਮੌਤ

ਪਾਕਿਸਤਾਨ ਦਾ ਪਹਿਲਾ ਮੁਕਾਬਲਾ ਜਪਾਨ ਨਾਲ ਹੋਇਆ ਸੀ, ਜੋ ਕਿ ਡਰਾਅ ਰਿਹਾ। ਟੋਕੀਓ ਓਲੰਪਿਕ 2020 ਵਿਚ ਬ੍ਰਾਂਜ਼ ਮੈਡਲ ਜਿੱਤਣ ਵਾਲੀ ਭਾਰਤ ਦੀ ਟੀਮ ਇਸ ਵੇਲੇ ਵਿਸ਼ਵ ਰੈਂਕਿੰਗ ਵਿਚ ਨੰਬਰ 5 'ਤੇ ਹੈ। ਪਾਕਿਸਤਾਨ ਵਿਰੁੱਧ ਮੈਚ ਵਿਚ ਜਦੋਂ 7 ਮਿੰਟ ਬਚੇ ਸਨ। ਉਦੋਂ ਟੀਮ ਇੰਡੀਆ ਵਲੋਂ ਤੀਜਾ ਗੋਲ ਕੀਤਾ ਗਿਆ। ਪਾਕਿਸਤਾਨ 'ਤੇ ਮਿਲੀ ਇਸ ਧਮਾਕੇਦਾਰ ਜਿੱਤ ਦੇ ਨਾਲ ਟੀਮ ਇੰਡੀਆ ਹੁਣ 6 ਪੁਆਇੰਟ ਦੇ ਨਾਲ ਟੇਬਲ ਵਿਚ ਨੰਬਰ ਇਕ 'ਤੇ ਪਹੁੰਚ ਗਈ ਹੈ। ਜਦੋਂ ਕਿ ਪਾਕਿਸਤਾਨ ਚੌਥੇ ਨੰਬਰ 'ਤੇ ਖਿਸਕੀ ਹੈ। ਦੱਸ ਦਈਏ ਕਿ ਏਸ਼ੀਅਨ ਚੈਂਪੀਅਨਸ ਟ੍ਰਾਫੀ 2018 ਵਿਚ ਭਾਰਤ-ਪਾਕਿਸਤਾਨ ਸਾਂਝੇ ਰੂਪ ਵਿਚ ਜੇਤੂ ਸਨ।

In The Market