LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਲੋਅ ਆਬਜੈਕਟਸ ਤੇ ਡਰੋਨ ਉਡਾਉਣ 'ਤੇ ਰੋਕ ਜਾਰੀ

20j drone

ਚੰਡੀਗੜ੍ਹ : ਚੰਡੀਗੜ੍ਹ 'ਚ ਡਰੋਨ ਉਡਾਉਣ ਸਬੰਧੀ ਰੋਕ ਜਾਰੀ ਰੱਖੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਾ ਸਿਰਫ ਡਰੋਨ ਸਗੋਂ ਲੋਅ ਫਲਾਇੰਗ ਆਬਜੈਕਟਸ ’ਤੇ ਵੀ ਰੋਕ ਲਾਈ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਸ ਤਰ੍ਹਾਂ ਦੀਆਂ ਚੀਜ਼ਾਂ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ, ਜਿਸ ਕਾਰਨ ਹੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਧਾਰਾ-144 ਤਹਿਤ ਇਹ ਰੋਕ ਜਾਰੀ ਰੱਖੀ ਹੈ। ਨਿਰਦੇਸ਼ਾਂ ਵਿਚ ਕਿਹਾ ਹੈ ਕਿ ਲੋਕ ਡਰੋਨ ਦੀ ਗਲਤ ਵਰਤੋਂ ਕਰ ਸਕਦੇ ਹਨ, ਜਿਸ ਨਾਲ ਸਕਿਓਰਿਟੀ ਦੇ ਮੱਦੇਨਜ਼ਰ ਰੋਕ ਲਾਉਣੀ ਜ਼ਰੂਰੀ ਹੈ।

Also Read: UP ਚੋਣਾਂ: CM ਯੋਗੀ ਨੂੰ ਟੱਕਰ ਦੇਣਗੇ ਭੀਮ ਆਰਮੀ ਚੀਫ ਚੰਦਰਸ਼ੇਖਰ

ਇਹ ਰੋਕ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਕੇ 19 ਮਾਰਚ ਤੱਕ ਜਾਰੀ ਰਹੇਗੀ, ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਸਮਾਗਮ ਵਿਚ ਡਰੋਨ ਨੂੰ ਨਹੀਂ ਉਡਾਇਆ ਜਾ ਸਕੇਗਾ। ਹਾਲਾਂਕਿ ਇਹ ਹੁਕਮ ਪੁਲਸ ਮੁਲਾਜ਼ਮਾਂ ਅਤੇ ਹੋਰ ਸਰਕਾਰੀ ਏਜੰਸੀਆਂ ’ਤੇ ਲਾਗੂ ਨਹੀਂ ਹੋਣਗੇ ਜੇਕਰ ਉਹ ਡਿਊਟੀ ਸਬੰਧੀ ਡਰੋਨ ਉਡਾ ਰਹੇ ਹੋਣਗੇ।

Also Read: ਕਾਂਗਰਸ ਵਲੋਂ ਯੂਪੀ ਚੋਣਾਂ ਲਈ 41 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਦੇਖੋ ਲਿਸਟ

ਇਸ ਲਈ ਕੰਪੀਟੈਂਟ ਅਥਾਰਟੀ ਵੱਲੋਂ ਡਰੋਨ ਉਡਾਉਣ ਦੇ ਹੁਕਮ ਦੀ ਕਾਪੀ ਦੇ ਨਾਲ ਹੀ ਮੁਲਾਜ਼ਮ ਦਾ ਵਰਦੀ ਵਿਚ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸੋਸ਼ਲ ਸਮਾਗਮਾਂ ਵਿਚ ਪਹਿਲਾਂ ਤੋਂ ਇਜਾਜ਼ਤ ਲੈ ਕੇ ਫੋਟੋਗ੍ਰਾਫੀ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸਮਾਗਮ ਵਿਚ ਰਿੰਗ ਸੈਰੇਮਨੀ, ਪ੍ਰੀ-ਵੈਡਿੰਗ ਫੋਟੋਸ਼ੂਟ ਅਤੇ ਵੈਡਿੰਗ ਸੈਰੇਮਨੀ ਸ਼ਾਮਲ ਹੈ।

In The Market