LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰ ਨੇ ਰੋਕਿਆ ਪੰਜਾਬ ਸਰਕਾਰ ਦਾ ਪੇਂਡੂ ਵਿਕਾਸ ਫੰਡ, ਕਿਹਾ-'ਪਹਿਲਾਂ ਕਰੋ ਸੋਧ'

31m center sarkar

ਚੰਡੀਗੜ੍ਹ : ਕੇਂਦਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਪੇਂਡੂ ਵਿਕਾਸ ਫੰਡ (ਆਰ. ਡੀ. ਐੱਫ.) ਦੀ 1100 ਕਰੋੜ ਰੁਪਏ ਦੀ ਰਕਮ ਰੋਕ ਲਈ ਗਈ ਹੈ। ਕੇਂਦਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਪਹਿਲਾਂ ਪੰਜਾਬ ਪੇਂਡੂ ਵਿਕਾਸ ਐਕਟ, 1987 'ਚ ਸੋਧ ਕਰੇ, ਤਾਂ ਹੀ ਕੇਂਦਰ ਸਰਕਾਰ ਉਕਤ ਫੰਡ ਦੀ ਰਾਸ਼ੀ ਜਾਰੀ ਕਰੇਗੀ।

Also Read: ਸੰਦੀਪ ਨੰਗਲ ਕਤਲ ਮਗਰੋਂ ਇਕ ਵਾਰ ਫਿਰ ਚੱਲੀਆਂ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ (ਵੀਡੀਓ)

ਇਹ ਦੱਸ ਦੇਈਏ ਕਿ ਆਰ. ਡੀ. ਐੱਫ. ਦੀ ਰਾਸ਼ੀ ਮੰਡੀਆਂ 'ਚ ਖ਼ਰੀਦ ਕੇਂਦਰਾਂ ਦੇ ਵਿਕਾਸ ਦੇ ਨਾਲ-ਨਾਲ ਪੰਜਾਬ 'ਚ ਪੇਂਡੂ ਇਲਾਕਿਆਂ 'ਚ ਸੜਕਾਂ ਅਤੇ ਮੂਲਭੂਤ ਢਾਂਚੇ ਦੇ ਵਿਕਾਸ 'ਤੇ ਖ਼ਰਚ ਕੀਤਾ ਜਾਂਦਾ ਹੈ ਪਰ ਪਿਛਲੀ ਸਰਕਾਰ ਨੇ ਕੇਂਦਰ ਤੋਂ ਇਸ ਫੰਡ ਦੇ ਰੂਪ 'ਚ ਮਿਲੇ 1200 ਕਰੋੜ ਰੁਪਏ ਕਿਸਾਨਾਂ ਦੀ ਕਰਜ਼ਾ ਮੁਆਫ਼ੀ 'ਤੇ ਖ਼ਰਚ ਕਰ ਦਿੱਤੇ ਸਨ। ਕੇਂਦਰ ਸਰਕਾਰ ਨੇ ਉਸ ਸਮੇਂ ਵੀ ਕੈਪਟਨ ਸਰਕਾਰ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।

Also Read: ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲੇ ਦਾ ਮਾਮਲਾ ਪੁੱਜਾ HC, AAP ਨੇ ਕੀਤੀ SIT ਦੀ ਮੰਗ

ਹੁਣ ਉਸੇ ਮੁੱਦੇ ਨੂੰ ਲੈ ਕੇ ਕੇਂਦਰ ਨੇ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਰਣਨੀਤੀ ਅਪਣਾਈ ਹੈ। ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਪੇਂਡੂ ਵਿਕਾਸ ਫੰਡ ਪੈਸਾ ਖ਼ਰੀਦ ਕੇਂਦਰਾਂ ਦੇ ਵਿਕਾਸ ਅਤੇ ਪਿੰਡਾਂ ਦੇ ਵਿਕਾਸ ਲਈ ਦਿੱਤਾ ਜਾਂਦਾ ਹੈ, ਇਸ ਲਈ ਇਹ ਫੰਡ ਇਨ੍ਹਾਂ ਮੁੱਦਿਆਂ 'ਤੇ ਹੀ ਖ਼ਰਚ ਹੋਣਾ ਚਾਹੀਦਾ ਹੈ।

In The Market