LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Budget 2022-23: ਆਮ ਬਜਟ 'ਤੇ ਰਹੀ ਲੋਕਾਂ ਦੀ ਮਿਲੀ ਜੁਲੀ ਰਾਇ

1f janta

ਚੰਡੀਗੜ੍ਹ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਆਮ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਕਿਸਾਨਾਂ, ਨੌਜਵਾਨਾਂ ਤੋਂ ਲੈ ਕੇ ਹਰ ਖੇਤਰ ਲਈ ਵੱਡੇ ਐਲਾਨ ਕੀਤੇ ਗਏ ਹਨ। ਇਸ ਦੌਰਾਨ ਕੇਂਦਰ ਵਲੋਂ ਪੇਸ਼ ਆਮ ਬਜਟ ਬਾਰੇ ਲੋਕਾਂ ਦੀ ਮਿਲੀ ਜੁਲੀ ਰਾਏ ਸਾਹਮਣੇ ਆਈ ਹੈ।

Also Read: Budget 2022-23: ਕਿਸਾਨਾਂ ਨੂੰ ਸੌਗਾਤ, ਸਿੱਧੇ ਖਾਤਿਆਂ 'ਚ ਆਉਣਗੇ MSP ਦੇ 2.37 ਲੱਖ ਕਰੋੜ ਰੁਪਏ

ਕਿਸਾਨਾਂ ਨੇ ਉਪਕਰਨ ਸਸਤੇ ਤੇ ਖੇਤੀ ਦਾ ਹੋਰ ਸਮਾਨ ਵੀ ਸਸਤਾ ਹੋਣ ਉੱਤੇ ਖੁਸ਼ੀ ਜਤਾਈ ਹੈ। ਇਹ ਵੀ ਕਿਹਾ ਹੈ ਕਿ ਐੱਮਐੱਸਪੀ ਉੱਤੇ ਖਰੀਦ ਦੀ ਗਾਰੰਟੀ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਐਲਾਨ ਕੀਤੇ ਹੋਏ ਮੁੱਲ ਮਿਲ ਸਕਣ। ਇਸ ਤੋਂ ਹਟ ਕੇ ਵਪਾਰੀਆਂ ਦਾ ਕਹਿਣਾ ਹੈ ਕਿ ਵਪਾਰ ਦੀ ਰਫਤਾਰ ਵਧਾਉਣ ਦੇ ਲਈ ਸਰਕਾਰ ਨੂੰ ਇੰਤਜ਼ਾਮ ਕਰਨੇ ਚਾਹੀਦੇ ਸਨ ਜੋ ਬਜਟ ਵਿਚ ਦਿਖਾਈ ਨਹੀਂ ਦੇ ਰਹੇ ਹਨ। ਪਿਛਲੇ 2 ਸਾਲਾਂ ਤੋਂ ਕੋਰੋਨਾ ਦੇ ਚੱਲਦੇ ਵਪਾਰ ਕਾਫੀ ਪ੍ਰਭਾਵਿਤ ਹੋਇਆ ਹੈ।

Also Read: Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ

ਇਸੇ ਤਰ੍ਹਾਂ ਔਰਤਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਕਰਨੀਆਂ ਚਾਹੀਦੀਆਂ ਹਨ। ਬਜਟ ਨੂੰ ਲੈ ਕੇ ਆਮ ਕਰਕੇ ਲੋਕਾਂ ਦੀ ਮਿਲੀ-ਜੁਲੀ ਰਾਇ ਰਹੀ ਹੈ। ਹਾਲਾਂਕਿ ਵਪਾਰ ਦੇ ਛਲਾਂਗ ਲਗਾਉਣ ਦੇ ਲਈ ਕੋਈ ਯੋਜਨਾ ਨਾ ਬਣਾਉਣ ਕਾਰਨ ਵਪਾਰੀ ਖੁਸ਼ ਨਹੀਂ ਹਨ। ਇਸ ਤੋਂ ਇਲਾਵਾ ਕਿਸਾਨਾਂ ਵਲੋਂ ਵੀ ਐੱਮਐੱਸਪੀ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਤਾਂ ਜੋ ਕਈ ਸਮੱਸਿਆਵਾਂ ਦੂਰ ਹੋ ਸਕਣ।

Also Read: Budget 2022-23: ਆਮ ਆਦਮੀ ਨੂੰ ਕੋਈ ਰਾਹਤ ਨਹੀਂ, ਇਨਕਮ ਟੈਕਸ ਸਲੈਬ 'ਚ ਨਹੀਂ ਹੋਇਆ ਬਦਲਾਅ

In The Market