LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Budget 2022-23: ਨੌਜਵਾਨਾਂ ਲਈ ਵੱਡਾ ਐਲਾਨ, ਦਿੱਤੀਆਂ ਜਾਣਗੀਆਂ 60 ਲੱਖ ਨਵੀਆਂ ਨੌਕਰੀਆਂ

1f budget2

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਸੰਸਦ 'ਚ ਕੇਂਦਰੀ ਬਜਟ ਪੇਸ਼ ਕੀਤਾ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਪੇਸ਼ ਕੀਤੇ ਗਏ ਇਸ ਬਜਟ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਸਰਕਾਰ ਨੇ ਬਜਟ ਵਿੱਚ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 60 ਲੱਖ ਨਵੀਆਂ ਨੌਕਰੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 30 ਲੱਖ ਵਾਧੂ ਨੌਕਰੀਆਂ ਪ੍ਰਦਾਨ ਕਰਨ ਦੀ ਸੰਭਾਵਨਾ ਹੈ।

Also Read: Budget 2022-23: ਕਿਸਾਨਾਂ ਨੂੰ ਸੌਗਾਤ, ਸਿੱਧੇ ਖਾਤਿਆਂ 'ਚ ਆਉਣਗੇ MSP ਦੇ 2.37 ਲੱਖ ਕਰੋੜ ਰੁਪਏ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਤਹਿਤ 16 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਮੇਕ ਇਨ ਇੰਡੀਆ ਤਹਿਤ 60 ਲੱਖ ਨੌਕਰੀਆਂ ਆਉਣਗੀਆਂ। ਦੱਸ ਦੇਈਏ ਕਿ ਰੁਜ਼ਗਾਰ ਨੂੰ ਲੈ ਕੇ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹੀ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਰੁਜ਼ਗਾਰ ਪੈਦਾ ਕਰਨ ਵਿੱਚ ਨਾਕਾਮ ਰਹੀ ਹੈ। ਪਰ ਹੁਣ ਸਰਕਾਰ ਨੇ 60 ਲੱਖ ਨੌਕਰੀਆਂ ਦਾ ਐਲਾਨ ਕਰਕੇ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦਿੱਤਾ ਹੈ।

ਕੇਂਦਰੀ ਬਜਟ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ ਦਾ ਬਲੂ ਪ੍ਰਿੰਟ ਹੈ। ਰਾਸ਼ਟਰੀ ਰਾਜਮਾਰਗ ਦਾ 2022-23 ਵਿੱਚ 25,000 ਕਿਲੋਮੀਟਰ ਦਾ ਵਿਸਤਾਰ ਕੀਤਾ ਜਾਵੇਗਾ। PM ਗਤੀ ਸ਼ਕਤੀ ਮਾਸਟਰ ਪਲਾਨ ਇਨਹਾਸਮੈਂਟ ਦੇ 7 ਇੰਜਣ 'ਤੇ ਆਧਾਰਿਤ ਹੈ। ਅਗਲੇ 3 ਸਾਲਾਂ ਦੌਰਾਨ, ਬਿਹਤਰ ਕੁਸ਼ਲਤਾ ਵਾਲੀਆਂ 400 ਨਵੀਂ ਜਨਰੇਸ਼ਨ ਦੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਪੇਸ਼ ਕੀਤਾ ਜਾਵੇਗਾ। 100 PM ਗਤੀ ਸ਼ਕਤੀ ਕਾਰਗੋ ਟਰਮੀਨਲ ਅਗਲੇ 3 ਸਾਲਾਂ ਵਿੱਚ ਵਿਕਸਤ ਕੀਤੇ ਜਾਣਗੇ।

Also Read: ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ 'ਚ ਸ਼ਾਮਲ

ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, 'ਇਸ ਬਜਟ ਤੋਂ ਭਾਰਤ ਨੂੰ ਅਗਲੇ 25 ਸਾਲਾਂ ਲਈ ਬੁਨਿਆਦ ਮਿਲੇਗੀ। ਅਗਲੇ ਵਿੱਤੀ ਸਾਲ ਵਿੱਚ ਆਰਥਿਕ ਵਿਕਾਸ ਦਰ 9.2% ਰਹਿਣ ਦੀ ਉਮੀਦ ਹੈ। ਮੌਜੂਦਾ ਸਾਲ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 9.2% ਰਹਿਣ ਦਾ ਅਨੁਮਾਨ ਹੈ, ਜੋ ਕਿ ਪ੍ਰਮੁੱਖ ਅਰਥਚਾਰਿਆਂ ਵਿੱਚ ਸਭ ਤੋਂ ਵੱਧ ਹੈ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਏਅਰ ਇੰਡੀਆ ਦਾ ਵਿਨਿਵੇਸ਼ ਪੂਰਾ ਹੋ ਗਿਆ ਹੈ ਅਤੇ ਐਲਆਈਸੀ ਦਾ ਆਈਪੀਓ ਹੁਣ ਜਲਦੀ ਆਵੇਗਾ।

In The Market