LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਹੋਈ ਕਾਂਗਰਸ ਵਿਚ ਸ਼ਾਮਲ

10jan j12

ਮੋਗਾ: ਅਦਾਕਾਰ ਸੋਨੂੰ ਸੂਦ (Actor Gold Sood) ਦੀ ਭੈਣ ਮਾਲਵਿਕਾ ਸੂਦ (Sister Malvika Sood) ਕਾਂਗਰਸ 'ਚ ਸ਼ਾਮਿਲ ਹੋ ਗਏ ਹਨ। ਇਸ ਦੌਰਾਨ ਪੰਜਾਬ ਦੇ ਸੀ.ਐੱਮ. ਚਰਨਜੀਤ ਸਿੰਘ ਚੰਨੀ (CM of Punjab Charanjit Singh Channi) ਵੀ ਮੌਜੂਦ ਸਨ। ਮਾਲਵਿਕਾ ਨੂੰ ਹਰ ਇਕ ਸਿਆਸੀ ਪਾਰਟੀ (Political party) ਤੋਂ ਟਿਕਟ ਮਿਲਿਆ ਸੀ ਪਰ ਉਨ੍ਹਾਂ ਨੇ ਕਾਂਗਰਸ (Congress) ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਹ ਮਾਲਵਿਕਾ ਦੇ ਪਾਲੀਟੀਕਲ ਕਰੀਅਰ (Malvika's political career) ਦੀ ਸ਼ੁਰੂਆਤ ਹੈ ਅਤੇ ਕਾਂਗਰਸ (Congress) ਉਨ੍ਹਾਂ ਦੀ ਪਹਿਲੀ ਪਾਰਟੀ (First party) ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Chanranjit Singh Channi) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਤੋਂ ਵਿਧਾਇਕ ਹਰਜੋਤ ਕਮਲ (Harjot Kamal) ਨੂੰ ਵੀ ਕਿਤੇ ਨਾ ਕਿਤੇ ਅਡਜਸਟ ਕੀਤਾ ਜਾਵੇਗਾ। Also Read : ਨੇਪਾਲ 'ਚ 29 ਜਨਵਰੀ ਤੱਕ ਸਕੂਲ ਰਹਿਣਗੇ ਬੰਦ, ਸਿੱਖਿਆ ਮੰਤਰਾਲੇ ਨੇ ਸਾਂਝੀ ਕੀਤੀ ਜਾਣਕਾਰੀ


ਦੱਸ ਦਈਏ ਕਿ ਹਾਲ ਹੀ ਵਿਚ ਸੋਨੂੰ ਸੂਦ ਨੂੰ ਹਾਲ ਹੀ ਵਿਚ ਪੰਜਾਬ ਦੇ ਸਟੇਟ ਆਈਕਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਸਾਲ 2020 ਵਿਚ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਕਈ ਸਾਰੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਤੋਂ ਅਜਿਹਾ ਕਿਉਂ ਕੀਤਾ ਗਿਆ। ਪਰ ਬਾਅਦ ਵਿਚ ਇਹ ਸਾਹਮਣੇ ਆਇਾ ਕਿ ਸੋਨੂੰ ਸੂਦ ਦੀ ਭੈਣ ਕਾਂਗਰਸ ਤੋਂ ਚੋਣ ਲੜੇਗੀ। ਇਸ ਕਾਰਣ ਸੋਨੂੰ ਸੂਦ ਨੇ ਇਸ ਅਹੁਦੇ ਤੋਂ ਖੁਦ ਨੂੰ ਹਟਾਉਣ ਦੀ ਦਰਖਾਸਤ ਕੀਤੀ ਤਾਂ ਜੋ ਜਨਤਾ ਨਾਲ ਪਾਰਦਰਸ਼ਿਤਾ ਰਹੇ।

In The Market