LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨੇਪਾਲ 'ਚ 29 ਜਨਵਰੀ ਤੱਕ ਸਕੂਲ ਰਹਿਣਗੇ ਬੰਦ, ਸਿੱਖਿਆ ਮੰਤਰਾਲੇ ਨੇ ਸਾਂਝੀ ਕੀਤੀ ਜਾਣਕਾਰੀ

10jan j

ਕਾਠਮੰਡੂ : ਨੇਪਾਲ (Nepal) ਵਿਚ ਸਕੂਲ (School) ਜਨਵਰੀ ਦੇ 29 ਜਨਵਰੀ (29 January) ਤੱਕ ਬੰਦ ਰਹਿਣਗੇ। ਨੇਪਾਲ ਦੇ ਸਿੱਖਿਆ ਮੰਤਰਾਲੇ (Ministry of Education) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੇਸ਼ ਵਿਚ ਵੱਧਦੇ ਕੋਵਿਡ ਵਾਇਰਸ (Covid virus) ਦੇ ਮੱਦੇਨਜ਼ਰ ਬੁਲਾਈ ਗਈ ਗਈ ਸੀ.ਸੀ.ਐੱਮ.ਸੀ. ਦੀ ਮੀਟਿੰਗ ਵਿਚ ਸਿਫਾਰਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਲਾਗੂ ਕਰਨ ਲਈ ਹੁਣ ਕੈਬਨਿਟ ਦੀ ਮਨਜ਼ੂਰੀ (Cabinet approval) ਲੈਣੀ ਹੋਵੇਗੀ। ਸੀ.ਸੀ.ਐੱਮ.ਸੀ. ਦੀ ਬੁਲਾਰਣ ਸੁਨੀਤਾ ਨੇਪਾਲ (Sunita Nepal) ਨੇ ਕਿਹਾ ਕਿ ਕਈ ਸਕੂਲਾਂ ਨੇ ਹੁਣ ਆਪਣੇ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਹਨ ਜੋ ਇਕ ਹਫਤੇ ਤੋਂ ਇਕ ਮਹੀਨੇ ਤੱਕ ਵਧਾ ਦਿੱਤੀਆਂ ਗਈਆਂ ਹਨ। Also Read : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਕਹਿਣੈ-ਨੌਜਵਾਨਾਂ ਨੂੰ ਨਹੀਂ ਮਿਲਿਆ ਰੁਜ਼ਗਾਰ 

ਅਸੀਂ ਸਰਕਾਰ ਨੂੰ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਨੂੰ ਇਸ ਮਹੀਨੇ ਦੀ 29 ਤਰੀਕ ਤੱਕ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਅਧਿਕਾਰੀਆਂ ਮੁਤਾਬਕ, ਫੈਸਲਾ ਲਿਆ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਹੁਣ ਤੱਕ ਕੋਰੋਨਾ ਦੇ ਖਿਲਾਫ ਟੀਕਾ ਨਹੀਂ ਲਗਾਇਆ ਗਿਆ ਹੈ ਅਤੇ ਓਮੀਕ੍ਰੋਨ ਵੈਰੀਐਂਟ ਕਾਰਣ ਦੇਸ਼ ਵਿਚ ਤੀਜੀ ਲਹਿਰ ਦੀ ਸੰਭਾਵਨਾ ਹੈ। ਐਤਵਾਰ ਨੂੰ ਮੀਟਿੰਗ ਕੀਤੀ ਗਈ, ਜਿਸ ਵਿਚ ਕੈਬਨਿਟ ਦੀ ਮਨਜ਼ੂਰੀ ਵਿਚੋਂ ਲੰਘਣ ਦੀ ਵਿਵਸਥਾ ਹੈ। ਇਸ ਦੇ ਨਾਲ ਹੀ ਕੈਬਨਿਟ ਨੇ 17 ਜਨਵਰੀ ਤੋਂ ਜਨਤਕ ਸੇਵਾਵਾਂ ਜਾਂ ਜਨਤਕ ਥਾਵਾਂ ਦੀ ਵਰਤੋਂ ਕਰਨ ਲਈ ਵੈਕਸੀਨੇਸ਼ਨ ਪ੍ਰਮਾਣ ਪੱਤਰ ਜ਼ਰੂਰੀ ਕਰ ਦਿੱਤਾ ਹੈ।

In The Market