LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਕਹਿਣੈ-ਨੌਜਵਾਨਾਂ ਨੂੰ ਨਹੀਂ ਮਿਲਿਆ ਰੁਜ਼ਗਾਰ 

gdp report

ਗੁਰਦਾਸਪੁਰ : 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਦੇ ਐਲਾਨ ਤੋਂ ਬਾਅਦ ਚੋਣ ਮੈਦਾਨ (Election field) ਪੂਰੀ ਤਰ੍ਹਾਂ ਭੱਖ ਚੁਕਾ ਹੈ। ਵੋਟਰਾਂ ਅੰਦਰ (Inside the electorate) ਵੀ ਇਨ੍ਹਾਂ ਚੋਣਾਂ ਨੂੰ ਲੈਕੇ ਚਰਚਾਵਾਂ ਛਿੜ ਚੁੱਕੀਆਂ ਹਨ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ (Gurdaspur) ਦੀ ਤਾਂ ਇਸ ਹਲਕੇ ਅੰਦਰ ਵੱਖ-ਵੱਖ ਥਾਵਾਂ 'ਤੇ ਜਾਕੇ ਸਾਡੀ ਟੀਮ ਨੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹਲਕੇ ਅੰਦਰ ਕਿੰਨਾ ਵਿਕਾਸ ਹੋਇਆ ਹੈ ਅਤੇ ਹਲਕੇ ਵਾਸਤੇ ਅੱਗੇ ਹੋਰ ਕੀ ਕੁਝ ਹੋਣਾ ਬਾਕੀ ਹੈ। Also Read : ਦਿੱਲੀ ਪੁਲਿਸ ਦੇ 300 ਤੋਂ ਵਧੇਰੇ ਮੁਲਾਜ਼ਮ ਆਏ ਕਰੋਨਾ ਦੀ ਲਪੇਟ 'ਚ

ਹਲਕੇ ਦੇ ਵੋਟਰਾਂ ਦੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ ਕੁਝ ਵੋਟਰਾਂ ਦਾ ਕਹਿਣਾ ਸੀ ਕਿ ਸੜਕਾਂ, ਗਲੀਆਂ ਦਾ ਕੰਮ ਜੰਗੀ ਪੱਧਰ 'ਤੇ ਹੋਇਆ ਹੈ ਪਰ ਨੌਜਵਾਨਾਂ ਲਈ ਰੋਜ਼ਗਾਰ ਅਤੇ ਉੱਚ ਸਿੱਖਿਆ ਦੇ ਸਾਧਨ ਮੁਹੱਈਆ ਨਹੀਂ ਕਰਵਾਏ ਗਏ। ਕੁਝ ਦਾ ਕਹਿਣਾ ਸੀ ਕਿ ਦੇਸ਼ ਆਜ਼ਾਦ ਹੋਏ ਨੂੰ ਕਿੰਨੇ ਸਾਲ ਹੋ ਗਏ ਪਰ ਅਸੀਂ ਅਜੇ ਵੀ ਸੜਕਾਂ ਗਲੀਆਂ ਦੇ ਵਿਕਾਸ ਨੂੰ ਹੀ ਵਿਕਾਸ ਸਮਝੀ ਜਾ ਰਹੇ ਹਾਂ। ਕੁਝ ਦਾ ਕਹਿਣਾ ਸੀ ਕਿ ਹਰ ਨੇਤਾ ਗੁਰਦਾਸਪੁਰ ਵਿੱਚ ਰੋਜ਼ਗਾਰ ਨੂੰ ਲੈਕੇ ਇੰਡਸਟਰੀ ਲਿਆਉਣ ਦੇ ਵਾਅਦੇ ਕਰਦੇ ਹਨ ਪਰ ਇੰਡਸਟਰੀ ਨਹੀਂ ਲਿਆਂਦੀ ਗਈ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਲਈ ਇੰਡਸਟਰੀ ਜ਼ਰੂਰੀ ਹੈ ਤਾਂ ਜੋ ਰੋਜਗਾਰ ਦੇ ਸਾਧਨ ਵੱਧ ਸਕਣ।

In The Market