LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਜੀਠਾ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਗੋਲੀਬਾਰੀ ਦੌਰਾਨ 2 ਦੀ ਮੌਤ

22m majitha

ਮਜੀਠਾ- ਪੁਲਿਸ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਅਨੈਤਪੁਰਾ ਵਿਖੇ ਗੁੱਜਰਾਂ ਅਤੇ ਜ਼ਿਮੀਂਦਾਰਾਂ ਦੇ ਦਰਮਿਆਨ ਹੋਈ ਲੜਾਈ ਦੌਰਾਨ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਕਾਰਨ 2 ਗੁੱਜਰਾਂ ਦੀ ਮੌਤ ਹੋ ਗਈ, ਜਦਕਿ ਦੋਵਾਂ ਧਿਰਾਂ ਦੇ 10 ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Also Read: ਅਪ੍ਰੈਲ ਮਹੀਨੇ 30 'ਚੋਂ 15 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਇਸ ਘਟਨਾ ਸੰਬੰਧੀ ਗੁੱਜਰ ਭਾਈਚਾਰੇ ਦੇ ਮੱਖਣਦੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਰੇਹੜਾ ਲੈ ਕੇ ਪੱਠੇ ਲੈਣ ਜਾ ਰਹੇ ਸਨ। ਦੂਜੇ ਪਾਸਿਓਂ ਜ਼ਿਮੀਂਦਾਰਾਂ ਵੱਲੋਂ ਰਸਤੇ ਉੱਪਰ ਟਰੈਕਟਰ ਟਰਾਲੀ ਲਿਆਂਦੀ ਜਾ ਰਹੀ ਸੀ। ਇਸ ਦੌਰਾਨ ਰਾਹ ਨਾ ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਪੈਦਾ ਹੋ ਗਿਆ। ਇਸੇ ਦੌਰਾਨ ਜਿਮੀਂਦਾਰਾਂ ਦੇ ਮੁੰਡਿਆਂ ਜਿਸ ਵਿਚ ਅੰਗਰੇਜ਼ ਸਿੰਘ, ਸਿਮਰਨ ਸਿੰਘ, ਬਲਜਿੰਦਰ ਸਿੰਘ ਬਿੱਲਾ ਸ਼ਾਮਲ ਸਨ, ਉਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ 315 ਬੋਰ ਦੀ ਰਾਈਫਲ ਸੀ। ਉਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਗੁੱਜਰ ਸੁਰਮਦੀਨ ਉਰਫ ਸੁਰਮੂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਅਲੀ ਪੁੱਤਰ ਦਹੀਆ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

Also Read: CM ਭਗਵੰਤ ਮਾਨ ਤੇ PM ਮੋਦੀ ਵਿਚਾਲੇ ਵੀਰਵਾਰ ਸਵੇਰੇ 11 ਵਜੇ ਹੋਵੇਗੀ ਮੁਲਾਕਾਤ

In The Market