LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਪ੍ਰੈਲ ਮਹੀਨੇ 30 'ਚੋਂ 15 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

22m bank holiday

ਨਵੀਂ ਦਿੱਲੀ- ਨਵਾਂ ਵਿੱਤੀ ਸਾਲ (2022-23) 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਨਵਾਂ ਵਿੱਤੀ ਸਾਲ ਕਈ ਕਾਰਨਾਂ ਕਰਕੇ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ 'ਚ ਲੋਕਾਂ ਨੂੰ ਬੈਂਕਿੰਗ ਨਾਲ ਜੁੜੇ ਕਈ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ। ਪਰ ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਵੱਖ-ਵੱਖ ਜ਼ੋਨਾਂ ਵਿੱਚ ਤਿਉਹਾਰਾਂ ਜਾਂ ਹੋਰ ਕਾਰਨਾਂ ਕਰਕੇ ਬੈਂਕਾਂ ਵਿੱਚ 15 ਦਿਨ ਕੰਮ ਨਹੀਂ ਹੋਵੇਗਾ। ਅਜਿਹੇ 'ਚ ਜੇਕਰ ਤੁਹਾਡੇ ਕੋਲ ਬੈਂਕਾਂ ਨਾਲ ਜੁੜਿਆ ਕੋਈ ਕੰਮ ਹੈ ਤਾਂ ਤੁਹਾਨੂੰ ਉਸ ਨੂੰ ਨਿਪਟਾਉਣ 'ਚ ਕਿਸੇ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ।

Also Read: CM ਭਗਵੰਤ ਮਾਨ ਤੇ PM ਮੋਦੀ ਵਿਚਾਲੇ ਵੀਰਵਾਰ ਸਵੇਰੇ 11 ਵਜੇ ਹੋਵੇਗੀ ਮੁਲਾਕਾਤ

ਗੁੜੀ ਪੜਵਾ, ਅੰਬੇਡਕਰ ਜਯੰਤੀ 'ਤੇ ਬੈਂਕ ਬੰਦ ਰਹਿਣਗੇ
ਆਰਬੀਆਈ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਹੀਨੇ ਗੁੜੀ ਪੜਵਾ, ਅੰਬੇਡਕਰ ਜਯੰਤੀ ਅਤੇ ਸਰਹੁਲ ਵਰਗੇ ਮੌਕਿਆਂ 'ਤੇ ਵੱਖ-ਵੱਖ ਜ਼ੋਨਾਂ 'ਚ ਬੈਂਕਾਂ 'ਚ ਛੁੱਟੀ ਰਹੇਗੀ। ਇਸ ਤਰ੍ਹਾਂ ਬੈਂਕਾਂ ਵਿੱਚ ਵੱਖ-ਵੱਖ ਜ਼ੋਨਾਂ ਵਿੱਚ ਕੁੱਲ 15 ਦਿਨਾਂ ਦੀ ਛੁੱਟੀ ਰਹੇਗੀ। ਹਾਲਾਂਕਿ, ਇਹਨਾਂ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀਆਂ ਸ਼ਾਮਲ ਹਨ।

Also Read: ਪੰਜਾਬ ਸਰਕਾਰ ਦਾ ਵੱਡਾ ਫੈਸਲਾ, 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ (ਵੀਡੀਓ)

ਇਹ ਹੈ ਛੁੱਟੀਆਂ ਦੀ ਸੂਚੀ
ਅਪ੍ਰੈਲ 1, 2022 (ਸ਼ੁੱਕਰਵਾਰ): ਬੈਂਕ ਜ਼ਿਆਦਾਤਰ ਜ਼ੋਨਾਂ ਵਿੱਚ ਮਹੀਨੇ ਅਤੇ ਵਿੱਤੀ ਸਾਲ ਦੇ ਪਹਿਲੇ ਦਿਨ ਕੰਮ ਨਹੀਂ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਬੈਂਕ ਖਾਤਿਆਂ ਦੀ ਸਾਲਾਨਾ ਸਮਾਪਤੀ 1 ਅਪ੍ਰੈਲ ਨੂੰ ਹੁੰਦੀ ਹੈ।
2 ਅਪ੍ਰੈਲ 2022 (ਸ਼ਨੀਵਾਰ): ਗੁੜੀ ਪਦਵਾ/ਉਗਾੜੀ ਤਿਉਹਾਰ/ਨਵਰਾਤਰੀ/ਤੇਲੁਗੂ ਨਵੇਂ ਸਾਲ ਦੇ ਪਹਿਲੇ ਦਿਨ/ਸਾਜੀਬੂ ਨੋਂਗਮਪੰਬਾ ( ਚੈਰੋਬਾ) ਮੌਕੇ ਬੇਲਾਪੁਰ, ਬੈਂਗਲੁਰੂ, ਚੇਨਈ, ਹੈਦਰਾਬਾਦ, ਇੰਫਾਲ, ਜੰਮੂ, ਮੁੰਬਈ, ਨਾਗਪੁਰ, ਪਣਜੀ ਅਤੇ ਸ਼੍ਰੀਨਗਰ ਜ਼ੋਨ ਬੈਂਕਾਂ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ।
3 ਅਪ੍ਰੈਲ (ਐਤਵਾਰ) : ਇਸ ਦਿਨ ਬੈਂਕਾਂ ਵਿੱਚ ਹਫ਼ਤਾਵਾਰੀ ਛੁੱਟੀ ਹੁੰਦੀ ਹੈ।
4 ਅਪ੍ਰੈਲ (ਸੋਮਵਾਰ) : ਸਰਹੁਲ ਦੇ ਮੌਕੇ 'ਤੇ ਰਾਂਚੀ ਜ਼ੋਨ ਦੀਆਂ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ।
5 ਅਪ੍ਰੈਲ (ਮੰਗਲਵਾਰ) : ਬਾਬੂ ਜਗਜੀਵਨ ਰਾਮ ਦੇ ਜਨਮ ਦਿਹਾੜੇ ਮੌਕੇ ਹੈਦਰਾਬਾਦ ਜ਼ੋਨ ਦੇ ਬੈਂਕਾਂ 'ਚ ਕੋਈ ਕੰਮਕਾਜ ਨਹੀਂ ਹੋਵੇਗਾ |
9 ਅਪ੍ਰੈਲ (ਸ਼ਨੀਵਾਰ): ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬੈਂਕ ਕੰਮ ਨਹੀਂ ਕਰਦੇ।
10 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ
14 ਅਪ੍ਰੈਲ (ਵੀਰਵਾਰ): ਡਾ: ਬਾਬਾ ਸਾਹਿਬ ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵੇਂ ਸਾਲ/ਚੈਰੋਬਾ, ਬੀਜੂ ਤਿਉਹਾਰ/ਬੋਹਰ ਬਿਹੂ ਦੇ ਮੌਕੇ 'ਤੇ ਸ਼ਿਲਾਂਗ ਅਤੇ ਸ਼ਿਮਲਾ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਜ਼ੋਨਾਂ 'ਚ ਬੈਂਕ ਕੰਮ ਨਹੀਂ ਕਰਨਗੇ।
15 ਅਪ੍ਰੈਲ (ਸ਼ੁੱਕਰਵਾਰ): ਗੁੱਡ ਫਰਾਈਡੇ/ਬੰਗਾਲੀ ਨਵੇਂ ਸਾਲ/ਹਿਮਾਚਲ ਦਿਵਸ/ਵਿਸ਼ੂ/ਬੋਹਾਗ ਬਿਹੂ ਦੇ ਮੌਕੇ 'ਤੇ ਜੈਪੁਰ, ਜੰਮੂ ਅਤੇ ਸ਼੍ਰੀਨਗਰ ਤੋਂ ਇਲਾਵਾ ਹੋਰ ਥਾਵਾਂ 'ਤੇ ਬੈਂਕ ਕੰਮ ਨਹੀਂ ਕਰਨਗੇ।
16 ਅਪ੍ਰੈਲ (ਸ਼ਨੀਵਾਰ) : ਬੋਹਾਗ ਬਿਹੂ ਦੇ ਮੱਦੇਨਜ਼ਰ ਗੁਹਾਟੀ 'ਚ ਬੈਂਕ ਬੰਦ ਰਹਿਣਗੇ।
17 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ
21 ਅਪ੍ਰੈਲ (ਵੀਰਵਾਰ) : ਅਗਰਤਲਾ 'ਚ ਗਦੀਆ ਪੂਜਾ ਦੇ ਮੌਕੇ 'ਤੇ ਬੈਂਕ ਨਹੀਂ ਚੱਲਣਗੇ।
23 ਅਪ੍ਰੈਲ (ਸ਼ਨੀਵਾਰ) : ਮਹੀਨੇ ਦੇ ਚੌਥੇ ਸ਼ਨੀਵਾਰ ਨੂੰ ਬੈਂਕਾਂ 'ਚ ਕੋਈ ਕਾਰੋਬਾਰ ਨਹੀਂ ਹੁੰਦਾ।
24 ਅਪ੍ਰੈਲ (ਐਤਵਾਰ): ਹਫ਼ਤਾਵਾਰੀ ਛੁੱਟੀ
29 ਅਪ੍ਰੈਲ (ਸ਼ੁੱਕਰਵਾਰ): ਸ਼ਬ-ਏ-ਕਦਰ/ਜਮਾਤ-ਉਲ-ਵਿਦਾ ਦੇ ਮੌਕੇ 'ਤੇ ਜੰਮੂ ਅਤੇ ਸ਼੍ਰੀਨਗਰ 'ਚ ਬੈਂਕ ਬੰਦ ਰਹਿਣਗੇ।

In The Market